Share on Facebook Share on Twitter Share on Google+ Share on Pinterest Share on Linkedin ਹੈਲਪਿੰਗ ਹੈਪਲੈਸ ਸੰਸਥਾ ਨੇ ਦੁਬਈ ’ਚੋਂ ਵਾਪਸ ਲਿਆਂਦੇ 5 ਨੌਜਵਾਨ: ਬੀਬੀ ਰਾਮੂਵਾਲੀਆ ਜਾਅਲੀ ਟਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਏ ਸੀ ਪੀੜਤ ਨੌਜਵਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ: ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਪਰਸਨ ਅਤੇ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੈ, ਕਾਰਤ੍ਰਿਕ, ਗੁਰਸਨਦੀਪ, ਦੀਪਕ, ਰਾਜ ਕੁਮਾਰ ਨਾਮ ਦੇ ਨੋਜਵਾਨ ਜੋ ਕਿ ਦੁਬਈ ਵਿਚ ਕੰਮ ਕਰਨ ਲਈ ਗਏ ਸਨ। ਉਥੇ ਜਾ ਕਿ ਇਹ ਸਾਰੇ ਬੁਰੀ ਤਰ੍ਹਾ ਇੱਕ ਕੰਪਨੀ ਵਿਚ ਫੱਸ ਗਏ। ਜਿੱਥੇ ਇਹਨਾ ਤੋ ਫਰੀ ਵਿਚ ਕੰਮ ਕਰਵਾਈਆ ਜਾਦਾ ਸੀ। ਫਿਰ ਇਹ ਜਿਨ੍ਹਾ ਵਿਚੋ ਦੋ ਪੰਜਾਬ ਦੇ ਤੇ ਤਿੰਨ ਹਰਿਆਣੇ ਦੇ ਵਸਨੀਕ ਨੋਜਵਾਨ ਸਾਡੇ ਸੰਪਰਕ ਵਿਚ ਆਏ। ਜਿਸ ਦੇ ਸਦਕਾ ਅਸੀ ਇਹਨਾਂ ਨੂੰ ਸਹੀ ਸਲਾਮਤ ਵਾਪਿਸ ਲੈ ਆਉਣ ਵਿਚ ਸਫਲ ਹੋਏ। ਨੌਜਵਾਨਾਂ ਦੱਸਿਆ ਕਿ ਉਹਨਾਂ ਨੂੰ ਏਜੰਟਾਂ ਵੱਲੋਂ ਦੁਬਈ ਦਾ ਵੀਜਾ ਲਗਵਾਈਆ ਗਿਆ ਸੀ। ਉਹਨਾਂ ਨੇ ਸਾਡੇ ਤੋ ਇਕ ਵਿਅਕਤੀ ਦਾ 1 ਲੱਖ 50 ਹਾਜ਼ਰ ਰੁਪਏ ਲਏ ਸਨ। ਪੀੜਤਾਂ ਅਨੁਸਾਰ ਉਨ੍ਹਾਂ ਨੂੰ ਕਿਹਾ ਗਿਆ ਸੀ ਕੰਪਨੀ ਸਮੇ ਸਿਰ ਤਨਖ਼ਾਹ ਦੇਵੇਗੀ ਤੇ 10 ਘੰਟੇ ਕੰਮ ਕਰਵਾਈਆ ਜਾਵੇਗਾ। ਪਰ ਜਦੋ ਅਸੀ ਉਥੇ ਪਹੁੰਚੇ ਤਾਂ ਜਿਹੜੀ ਕੰਪਨੀ ਦਾ ਵਿਜਾ ਦਿੱਤਾ ਗਿਆ ਸੀ ਸਾਨੂੰ ਉਥੇ ਨਹੀ ਲੈ ਕਿ ਜਾਦਾ ਗਿਆ। ਸਾਡੇ ਤੋ ਦਿਨ ਰਾਤ ਕੰਮ ਕਰਵਾਈਆ ਜਾਦਾ ਸੀ। ਖਾਣਾ ਵੀ ਨਹੀ ਦਿੱਤਾ ਜਾਦਾ ਸੀ। ਕੰਮ ਦਾ ਕੋਈ ਪੈਸਾ ਨਹੀ ਦਿੱਤਾ ਗਿਆ ਜਦੋ ਕੋਈ ਬਿਮਾਰ ਹੋ ਜਾਦਾ ਸੀ ਤਾ ਦਵਾਈ ਵੀ ਨਹੀ ਦਿੱਤੇ ਸੀ। ਅਖੀਰ ਬੀਬੀ ਰਾਮੂਵਾਲੀਆ ਨਾਲ ਸੰਪਰਕ ਕੀਤਾ ਜਿਸ ਦੇ ਸਦਕਾ ਅਸੀ ਘਰ ਵਾਪਿਸ ਆ ਸਕੇ ਹਾਂ। ਹੁਣ ਅਸੀ ਬੀਬੀ ਰਾਮੂੰਵਾਲੀਆ ਨੂੰ ਤੋ ਏਜੰਟਾ ਤੋ ਪੇਸੈ ਵਾਪਿਸ ਕਰਵਾਉਣ ਦੀ ਮੱਦਦ ਮੰਗ ਰਹੇ ਹਾ। ਸਾਰੇ ਨੌਜਵਾਨਾਂ ਨੇ ਪੈਸੇ ਕਰਜ਼ਾ ਚੁੱਕ ਕਿ ਦਿੱਤੇ ਸਨ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਇਹ ਏਜੰਟਾ ਨੇ ਨੌਜਵਾਨਾਂ ਨਾਲ ਲੱਖਾ ਰੁਪਏ ਦੀ ਠੱਗੀ ਮਾਰੀ ਹੈ। ਇਹਨਾਂ ਪੰਜ ਨੌਜਵਾਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਹੀ ਨੌਜਵਾਨ ਅਰਬ ਦੇਸਾਂ ਵਿੱਚ ਫਸੇ ਹੋਏ ਹਨ। ਜਿਨ੍ਹਾਂ ਤੋਂ ਪੈਸੇ ਠੱਗ ਕਿ ਇਹ ਏਜੰਟ ਆਪ ਅਰਾਮ ਦੀ ਜ਼ਿੰਦਗੀ ਜੀ ਰਹੇ ਹਨ। ਅਸੀਂ ਜਲਦੀ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਕਿ ਇਹਨਾਂ ਏਜੰਟਾਂ ’ਤੇ ਕਾਰਵਾਈ ਕਰਵਾ ਕਿ ਇਹਨਾਂ ਨੌਜਵਾਨਾਂ ਦੇ ਪੈਸੇ ਵਾਪਿਸ ਕਰਵਾਗੇ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ ਉੱਘੇ ਸਮਾਜ ਸੇਵੀ, ਕੁਲਦੀਪ ਸਿੰਘ ਬੈਂਰੋਪੁਰ ਸਕੱਤਰ, ਸਿਵ ਅਗਰਵਾਲ ਤੇ ਸੁਖਦੇਵ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ