ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬੀ ਪ੍ਰਤੀ ਆਪਣਾ ਰਵੱਈਆ ਬਦਲੇ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਪਿਛਲੇ ਦਿਨੀਂ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਸਰਟੀਫਿਕੇਟਾਂ ਉਪਰ ਪੰਜਾਬੀ ਨੂੰ ਅੰਗਰੇਜ਼ੀ ਤੋਂ ਬਾਅਦ ਲਿਖਣ ਦੇ ਫੈਸਲੇ ਦੀ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸਖ਼ਤ ਨਿਖੇਧੀ ਕੀਤੀ ਹੈ। ਅੱਜ ਇਕ ਬਿਆਨ ਵਿੱਚ ਸ੍ਰੀ ਧਨੋਆ ਨੇ ਕਿਹਾ ਕਿ ਪੰਜਾਬੀ ਨੂੰ ਪਿੱਛੇ ਧੱਕਣ ਸਬੰਧੀ ਵੱਡੇ ਪੱਧਰ ਉਪਰ ਸਾਜਿਸ਼ ਹੋ ਰਹੀ ਹੈ ਪਰ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਨੇਕਾਂ ਹੀ ਅਫਸਰ ਪੰਜਾਬ ਦੇਸ਼ ਦਾ ਅੰਨ ਪਾਣੀ ਛੱਕਣ ਤੋਂ ਬਾਅਦ ਵੀ ਪੰਜਾਬੀ ਨੂੰ ਸਤਿਕਾਰ ਦੇਣ ਤੋੱ ਇਨਕਾਰੀ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਨੌਜਵਾਨ ਪੀੜੀ ਜਾਗ ਪਈ ਹੈ ਅਤੇ ਸਰਕਾਰ ਨੂੰ ਪੰਜਾਬੀਆਂ ਦਾ ਸਿਰੜ ਨਹੀਂ ਪਰਖਣਾ ਚਾਹੀਦਾ। ਇਸ ਤਰ੍ਹਾਂ ਦੇ ਫੈਸਲੇ ਨਾਲ ਲੋਕਾਂ ਵਿੱਚ ਬੇਚੈਨੀ ਫੈਲ ਰਹੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਅੰਗਰੇਜ਼ੀ ਨੂੰ ਪੰਜਾਬੀ ਤੋੱ ਪਹਿਲਾਂ ਲਿਖਣ ਦਾ ਫੈਸਲਾ ਰੱਦ ਕੀਤਾ ਜਾਵੇ। ਇਸ ਮੌਕੇ ਏ ਐਸ ਪਰਮਾਰ, ਰਵਿੰਦਰ ਰਵੀ, ਗੁਰਦਿਆਲ ਸਿੰਘ, ਸੁਦਾਗਰ ਸਿੰਘ, ਪਰਮਿੰਦਰ ਸਿੰਘ, ਮਦਨ ਮੱਦੀ, ਪ੍ਰਿੰਸ ਅਰੋੜਾ, ਰਘਵੀਰ ਸਿੰਘ, ਵਿਨੇ, ਵਰਿੰਦਰ ਸਿੰਘ, ਗੋਪਾਲ ਦੱਤ, ਪ੍ਰਤਾਪ ਸ਼ਰਮਾ, ਬਲਵੀਰ ਸਿੰਘ, ਰਾਜੂ ਸਖਾਵਤ, ਸੁਭਾਸ਼ ਚੰਦ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…