1962 ਵਿੱਚ ਚੀਨ ਦੀ ਚੁਣੌਤੀ ਤੋਂ ਭਾਰਤ ਨੇ ਅੱਖਾਂ ਬੰਦ ਕਰੀ ਰੱਖੀਆਂ: ਕੈਪਟਨ ਅਮਰਿੰਦਰ ਸਿੰਘ

ਭਾਰਤੀ ਫੌਜ ਸਥਿਤੀ ਨਿਪਟਣ ਲਈ ਪੁਰੀ ਤਿਆਰ ਨਹੀਂ ਸੀ

ਚੀਨ ਦੀ ਤਾਜ਼ਾ ਚੁਣੌਤੀ ਨਾਲ ਨਿਪਟਣ ਲਈ ਫੌਜ ਨੂੰ ਪੁਰੀ ਤਰ੍ਹਾਂ ਸਮਰੱਥ ਬਣਾਉਣ ਲਈ ਮੌਜੂਦਾ ਸਰਕਾਰ ਨੂੰ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1962 ਦੀ ਭਾਰਤ-ਚੀਨ ਜੰਗ ਸਮੇਂ ਭਾਰਤੀ ਫੌਜ ਸਥਿਤੀ ਨਾਲ ਨਿਪਟਣ ਲਈ ਨਾ ਤਾਂ ਪੂਰੀ ਤਰ੍ਹਾਂ ਤਿਆਰ ਸੀ ਅਤੇ ਨਾ ਹੀ ਇਸ ਕੋਲ ਸਾਜੋ-ਸਮਾਨ ਸੀ। ਇਸ ਸਬੰਧ ਵਿੱਚ ਭਾਰਤ ਨੇ ਵੀ ਚੀਨ ਦੀਆਂ ਚਣੌਤੀਆਂ ਤੋਂ ਅੱਖਾਂ ਬੰਦ ਕਰੀ ਰੱਖੀਆਂ। ਉਨ੍ਹਾਂ ਨੇ ਮੌਜੂਦਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੀ ਪੂਰਬੀ ਸਰਹੱਦ ਤੋਂ ਤਾਜ਼ਾ ਹਮਲੇ ਦੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਫੌਜ ਦੀ ਤਿਆਰੀ ਅਤੇ ਇਸ ਦੀ ਪੂਰੀ ਸਮਰੱਥਾ ਨੂੰ ਯਕੀਨੀ ਬਣਾਵੇ। 1962 ਵਿੱਚ ਭਾਰਤ ਦੀ ਹੋਈ ਸ਼ਰਮਨਾਕ ਹਾਰ ਲਈ ਨਵੀਂ ਦਿੱਲੀ ’ਤੇ ਦੋਸ਼ ਲਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਦੇ ਹਮਲੇ ਦੇ ਸਪਸ਼ਟ ਸੰਕੇਤ ਮਿਲਣ ਦੇ ਬਾਵਜੂਦ ਕੋਈ ਵੀ ਇਹ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਸੀ ਕਿ ਚੀਨ ਹਮਲਾ ਕਰੇਗਾ।
ਮਿਲਟਰੀ ਸਾਹਿਤ ਮੇਲੇ ਦੇ ਆਖਰੀ ਦਿਨ 1962 ਦੀ ਭਾਰਤ ਚੀਨ ਜੰਗ ਦੇ ਸਬੰਧ ਵਿੱਚ ਇੱਕ ਵਿਚਾਰ ਚਰਚਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਵੀਰ ਸਿੰਘਵੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਜੰਗ ਉਸੇ ਤਰ੍ਹਾਂ ਹੀ ਖਤਮ ਹੋਈ ਜਿਸ ਤਰ੍ਹਾਂ ਹਰ ਕੋਈ ਉਮੀਦ ਕਰ ਰਿਹਾ ਸੀ। ਭਾਰਤ ਸਰਕਾਰ ਦੀ ‘ਫਰਵਰਡ ਪਾਲਸੀ’ ਅਤੇ ਖੂਫੀਆ ਏਜੰਸੀਆਂ ਦੀ ਪੂਰੀ ਨਿਕਾਮੀ ’ਤੇ ਦੋਸ਼ ਲਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਪੂਰੀ ਤਿਆਰੀ ਨਾਲ ਜੰਗ ਵਿੱਚ ਨਹੀਂ ਗਏ। ਉਨ੍ਹਾਂ ਨੇ ਵਿਚਾਰ ਵਿਟਾਂਦਰੇ ਦੌਰਾਨ ਪ੍ਰ੍ਰਗਟਾਏ ਗਏ ਇਨ੍ਹਾਂ ਵਿਚਾਰਾਂ ਨਾਲ ਸਹਿਮਤੀ ਜਿਤਾਈ ਕਿ ਸਿਰਫ ਇੱਕ ਜਰਨੈਲ ਹੀ ਜੰਗ ਦਾ ਮੁਹਾਣ ਮੋੜ ਸਕਦਾ ਹੈ। ਦਿੱਲੀ ਦੇ ਸਿਆਸੀ ਅਗੂਆਂ ਨੇ ਆਪਣੀ ਮੰਨ ਪਸੰਦ ਦੇ ਅਫਸਰਾਂ ਨੂੰ ਮੁੱਖ ਆਹੁਦਿਆਂ ’ਤੇ ਲਾਇਆ। ਏਥੋਂ ਤੱਕ ਕਿ ਸਰਕਾਰ ਨੇ ਕੋਰ ਕਮਾਂਡਰ ਵੀ ਅਸਮਰਥ ਅਧਿਕਾਰੀ ਨੂੰ ਲਾਇਆ ਅਤੇ ਉਸ ਨੂੰ ਫਾਇਦਾ ਪਹੁੰਚਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਭੰਬਲਭੂਸੇ ਵਾਲੀ ਸਥਿਤੀ ਸੀ ਅਤੇ ਇਸ ਦਾ ਅੰਤ ਉਸੇ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਹਰੇਕ ਨੂੰ ਆਸ ਸੀ। ਉਨ੍ਹਾਂ ਕਿਹਾ ਕਿ ਜੰਗ ਦੇ ਮੌਕੇ ’ਤੇ ਸਾਰੇ ਬ੍ਰਿਗੇਡ ਕਮਾਂਡਰਾਂ ਨੂੰ ਤਬਦੀਲ ਕਰ ਦਿੱਤਾ ਗਿਆ। ਭਾਰਤੀ ਫੌਜੀਆਂ ਕੋਲ ਹਥਿਆਰ ਬਹੁਤ ਮਾੜੇ ਸਨ। ਉਨ੍ਹਾਂ ਕੋਲ ਕੋਈ ਗੋਲੀ ਸਿੱਕਾ ਨਹੀਂ ਸੀ। ਉਨ੍ਹਾਂ ਕੋਲ ਰਾਸ਼ਨ ਵੀ ਨਹੀਂ ਸੀ ਅਤੇ ਨਾ ਹੀ ਗਰਮ ਕੱਪੜੇ ਸਨ। ਇੱਕ ਸਮੇਂ ਉਨ੍ਹਾਂ ਨੂੰ ਜਿਉਂਦੇ ਰਹਿਣ ਲਈ ਪਾਣੀ ਤੇ ਲੂਣ ’ਤੇ ਗੁਜਾਰਾ ਕਰਨਾ ਪਿਆ। ਇਹ ਸਥਿਤੀ ਬਹੁਤ ਵਿਲੱਖਣ ਸੀ। ਅਸਲ ਵਿੱਚ ਕਿਸੇ ਨੂੰ ਵੀ ਮਿਲਟਰੀ ਯੂਨਿਟਾਂ ਵਜੋਂ ਲੜਨ ਨਹੀਂ ਦਿੱਤਾ ਗਿਆ ਅਤੇ ਜੁਗਾੜ ਦੀ ਆਗਿਆ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬ੍ਰਿਗੇਡਾਂ ਜੰਗ ਲਈ ਵਧੀਆ ਤਰੀਕੇ ਨਾਲ ਤਿਆਰ ਸਨ ਜਿਨ੍ਹਾਂ ਨੂੰ ਵਾਪਿਸ ਹਟਣ ਲਈ ਆਖਿਆ ਗਿਆ।
ਇੱਕ ਸਾਬਕਾ ਫੌਜੀ ਅਧਿਕਾਰੀ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਰੁਝਾਨ ਅਤੇ ਫੌਜ ਦਾ ਕੰਮ ਕਰਨ ਦਾ ਤਰੀਕਾ ਬਦਲ ਗਿਆ ਹੈ ਪਰ ਚੀਨ ਦੀ ਸਰਹੱਦ ’ਤੇ ਮੌਜੂਦਾ ਸਥਿਤੀ 1962 ਵਰਗੀ ਹੀ ਵਿਸਫੋਟਕ ਹੈ। ਮੌਜੂਦਾ ਸਥਿਤੀ ਨਾਲ ਨਿਪਟਣ ਲਈ ਫੌਜੀਆਂ ਦੇ ਪੂਰੀ ਤਰ੍ਹਾਂ ਸਮਰੱਥ ਹੋਣ ਨੂੰ ਯਕੀਨੀ ਬਨਾਉਣਾ ਕੇਂਦਰ ਸਰਕਾਰ ਦਾ ਕੰਮ ਹੈ। 1962 ਦੀ ਜੰਗ ਭਾਰਤ ਲਈ ਇੱਕ ਚੇਤਾਵਨੀ ਸੀ ਜਿਸ ਤੋਂ ਸਬਕ ਸਿੱਖਣ ਦੀ ਲੋੜ ਹੈ। ਇਸ ਮੌਕੇ ਹਿੱਸਾ ਲੈਣ ਵਾਲਿਆਂ ਹੋਰਨਾਂ ਵਿੱਚ ਬ੍ਰਿਗੇਡੀਅਰ ਡੀ.ਕੇ.ਖੁੱਲਰ, ਬ੍ਰਿਗੇਡੀਅਰ ਜੀ.ਐਸ.ਗੋਸਲ, ਬ੍ਰਿਗੇਡੀਅਰ ਏ.ਜੇ.ਐਸ. ਬੇਹਲ ਅਤੇ ਲੈਫਟੀਨੈਂਟ ਜਨਰਲ ਐਸ.ਐਸ. ਬਰਾੜ ਸ਼ਾਮਲ ਸਨ ਅਤੇ ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…