ਸ੍ਰੀ ਹਰਿ ਮੰਦਰ ਦੇ ਸਾਹਮਣੇ ਪਬਲਿਕ ਪਾਰਕ ਵਿੱਚ ਸ੍ਰੀ ਮਦ ਭਗਵਤ ਕਥਾ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਸ੍ਰੀ ਹਰਿ ਸ਼ਰਣਮ ਸੇਵਾ ਸੰਸਥਾਨ ਵੱਲੋਂ ਇੱਥੋਂ ਦੇ ਫੇਜ਼-5 ਵਿੱਚ ਸਥਿਤ ਸ੍ਰੀ ਹਰਿ ਮੰਦਰ ਦੇ ਸਾਹਮਣੇ ਪਬਲਿਕ ਪਾਰਕ ਵਿੱਚ ਕਰਵਾਈ ਜਾ ਰਹੀ ਸ੍ਰੀ ਮਦ ਭਗਵਤ ਕਥਾ ਦੌਰਾਨ ਐਤਵਾਰ ਨੂੰ ਪੰਜਵੇਂ ਦਿਨ ਪ੍ਰਸਿੱਧ ਆਚਾਰੀਆ ਇੰਦਰਮਣੀ ਜੀ ਮਹਾਰਾਜ ਅਯੋਧਿਆ ਵਾਲਿਆਂ ਨੇ ਸੰਗਤ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸ਼ਰਧਾਲੂਆਂ ਨੂੰ ਅੰਮ੍ਰਿਤ ਰਸ ਦਾ ਰਸਪਾਨ ਕਰਵਾਇਆ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣਾ ਜੀਵਨ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਨੂੰ ਠੰਢ ਵਿੱਚ ਗਰਮ ਕੱਪੜੇ ਅਤੇ ਕੰਬਲ ਦੇਣਾ, ਭੁੱਖੇ ਨੂੰ ਭੋਜਨ ਖੁਆਉਣਾ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼ ਦੀ ਜਾਨ ਬਚਾਉਣ ਲਈ ਵੱਧ ਤੋਂ ਵੱਧ ਖੂਨਦਾਨ ਕਰਨਾ ਦੁਨੀਆ ਵਿੱਚ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਕਥਾ ਸਮਾਗਮ ਵਿੱਚ ਅਖਿਲ ਭਾਰਤੀਯ ਭਗਵਤ ਪ੍ਰਚਾਰ ਮੰਡਲ ਦੇ ਕੌਮੀ ਜਨਰਲ ਸਕੱਤਰ ਸੁਰਿੰਦਰ ਕੁਮਾਰ ਜੋਸ਼ੀ ਅਹਿਮਦਾਬਾਦ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਚਾਰੀਆ ਇੰਦਰਮਣੀ ਜੀ ਮਹਾਰਾਜ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਤੇ ਅਸ਼ੋਕ ਝਾਅ, ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ, ਹਨੂਮਾਨ ਮਾਰਬਲ ਜ਼ੀਰਕਪੁਰ ਦੇ ਐਮ.ਡੀ ਜਨਕ ਸਿੰਗਲਾ, ਬ੍ਰਹਮਣ ਸਭਾ ਦੇ ਆਗੂ ਵੀਕੇ ਵੈਦ, ਵਿਸ਼ਾਲ ਸ਼ੰਕਰ, ਵਿਵੇਕ ਕ੍ਰਿਸ਼ਨ ਜੋਸ਼ੀ, ਪਰਮਿੰਦਰ ਸ਼ਰਮਾ, ਡਾ. ਅਸੀਸ ਵਸ਼ਿਸ਼ਟ, ਮੰਦਰ ਕਮੇਟੀ ਦੇ ਪ੍ਰਧਾਨ ਮਹੇਸ਼ ਮੰਨਣ, ਬ੍ਰਿਜ ਮੋਹਨ ਜੋਸ਼ੀ, ਵਿਜੇਤਾ ਮਹਾਜਨ, ਮੁਨੀਸ਼ ਬੰਸਲ, ਪ੍ਰਵੀਨ ਸ਼ਰਮਾ, ਰਮਨ ਸ਼ੈਲੀ, ਨਵਨੀਤ ਸ਼ਰਮਾ ਅਤੇ ਨਵੀਨ ਬਖ਼ਸ਼ੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …