Share on Facebook Share on Twitter Share on Google+ Share on Pinterest Share on Linkedin ਸਮਾਜ ਵਿੱਚ ਵੱਧ ਰਿਹਾ ਬੱਚੀਆਂ ਦਾ ਸਰੀਰਕ ਸ਼ੋਸ਼ਣ ਭਾਰੀ ਚਿੰਤਾ ਦਾ ਵਿਸ਼ਾ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਦਸੰਬਰ: ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਪੱਤਰਕਾਰਾਂ ਨੂੰ ਬਿਆਨ ਦਿੰਦੇ ਕਿਹਾ ਕਿ ਅੌਰਤਾ, ਖਾਸ ਕਰਕੇ ਬੱਚੀਆ ਵਿੱਚ ਵੱਧ ਰਹੇ ਸਰੀਰਕ ਸੋਸ਼ਣ ਦੇ ਰੁਝਾਅਨ ਲਈ ਪੂਰੇ ਹਿੰਦੁਸਤਾਨ ਭਰ ਦੇ ਮਾਪਿਆਂ ਚ ਇੱਕ ਘਬਰਾਹਟ, ਅਸੁਰੱਖਿਅਤਾ ਆ ਗਈ ਹੈ। ਲੋਕੀ ਆਪਣੇ ਆਪਣੇ ਘਰ ਦੇ ਅੰਦਰ ਤੇ ਘਰਾਂ ਤੋ ਬਾਹਰ ਵੀ ਆਪਣੇ ਬੱਚਿਆ ਪ੍ਰਤੀ ਚੋਕੰਨੇ ਤੇ ਉਨ੍ਹਾਂ ਨੂੰ ਅੱਖੋ ਪਰੋਖੇ ਨਹੀਂ ਹੋਣ ਦੇਣਾ ਚਾਹੁੰਦੇ। ਭਾਵੇਂ ਬੱਚਿਆ ਨੇ ਘਰ ਤੋ ਪੜ੍ਹਨ ਤੇ ਖੇਡਣ ਵੀ ਜਾਣਾ ਹੈ। ਅੌਰਤਾਂ ਨੇ ਕੰਮ ਕਰਨ ਲਈ ਵੀ ਜਾਣਾ ਹੈ ਅਤੇ ਇਕੱਲੇ ਵੀ ਰਹਿੰਣਾਂ ਹੈ। ਸਰੀਰਕ ਸੋਸ਼ਣ ਦੀਆ ਘਟਨਾਵਾ ਕਰਕੇ ਆਮ ਆਦਮੀ ਦੇ ਦਿਮਾਗ ਉੱਤੇ ਐਸਾ ਭੈੜਾ ਅਸਰ ਹੋ ਗਿਆ ਹੈ ਕਿ ਉਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਘਬਰਾਹਟ ਮਹਿਸੂਸ ਕਰਦਾ ਹੈ। ਸਰੀਰਕ ਸ਼ੋਸ਼ਣ ਅੌਰਤਾ ਦੇ ਸਰੀਰ, ਦਿਮਾਗ, ਦਿਲ ਤੇ ਬਹੁਤ ਹੀ ਗਿਹਰਾ ਅਸਰ ਛੱਡ ਜਾਦਾ ਹੈ, ਅੌਰਤ ਤੇ ਬੱਚੇ ਸਰੀਰਕ ਸ਼ੋਸ਼ਣ ਤੇ ਸਿਕਾਰ ਕਰਕੇ ਉਮਰ ਭਰ ਲਈ ਮਾਨਸਿਕ ਤੌਰ ਤੇ ਆਪਾਹਜ ਹੋ ਜਾਦੇ ਹਨ। ਅਜਿਹੀਆ ਘਟਨਾਵਾ ਖਾਸ ਕਰਕੇ ਬੱਚਿਆ ਵਿੱਚ ਵੱਧ ਜਾਣ ਕਾਰਨ ਮਾਪਿਆ ਨੂੰ ਉਥੇ ਬਹੁਤ ਜ਼ਰੂਰੀ ਗੱਲ੍ਹਾ ਧਿਆਨ ਦੇਣਾ ਚਾਹੀਦਾ ਹੈ। ਕਿ ਹਰ ਰੋਜ ਜਿਵੇਂ ਇਕੱਠੇ ਬੈਠ ਕਿ ਰੋਟੀ ਖਾਣਾ ਦਾ ਨਿਯਮ ਹੈ ਉਸੇ ਤਰ੍ਹਾਂ ਘਰ੍ਹਾਂ ਵਿੱਚ ਇਕੱਠੇ ਬੈਠ ਕਿ ਰੋਜ਼ਾਨਾ ਖ਼ਬਰਾਂ ਸੁਣਨ ਦਾ ਨਿਯਮ ਵੀ ਬਣਾਉਣਾਂ ਚਾਹੀਦਾ ਹੈ। ਪੜ੍ਹਨ ਤੇ ਕੰਮ ਕਰਨ ਵਾਲੀਆ ਬੱਚਿਆ ਨੂੰ ਖਬਰਾ ਸੁਣ ਦੀ ਆਦਤ ਪਾਉਣੀ ਚਾਹੀਦੀ ਹੈ। ਅੱਜ ਕੱਲ ਦੇ ਬੱਚੇ ਤੁਰਦੇ ਹੋਏ ਫੌਨ ਤੋਂ ਧਿਆਨ ਹਟਾ ਕਿ ਆਪਣੇ ਆਸ ਪਾਸ ਦੀ ਤੁਰਦੇ ਹੋਏ ਬੰਦੇ ਦਾ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਆਟੋ ਲੈਣ ਲੱਗੇ ਧਿਆਨ ਰੱਖਣਾ ਚਾਹੀਦਾ ਹੈ। ਕਿ ਆਟੋ ਵਿੱਚ ਕੋਈ ਖਤਮ ਅਨਸਰ ਤਾਂ ਨਹੀਂ ਬੈਠਾ ਜੇਕਰ ਤੁਹਾਨੂੰ ਲੱਗਦਾ ਹੈ ਤਾਂ ਪੁਲੀਸ ਨੂੰ 100 ਨੰਬਰ ਤੇ ਫੋਨ ਕਰੋ। ਬੜੀ ਹੀ ਚਿੰਨਤਾ ਦਾ ਵਿਸਾ ਹੈ ਕਿ ਅਸੀ ਆਪਣੇ ਸਹਿਰ ਵਿਚ ਹੀ ਸੁਰੱਖਿਅਤ ਨਹੀ ਹਾਂ। ਸਰਕਾਰਾ ਨੂੰ ਵੀ ਇਸ ਮੁੱਦੇ ਨੂੰ ਬੜੀ ਹੀ ਗਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਅਜਿਹੇ ਭੈੜੇ ਅਨਸਰ ਜੋ ਕਿਸੇ ਅੌਰਤ, ਬੱਚੇ ਦਾ ਸਰੀਰਕ ਸੋਸ਼ਣ ਕਰਦਾ ਹੈ। ਉਸ ਨੂੰ ਸਖ਼ਤ ਸਜਾ ਦੇਣੀ ਚਾਹੀਦੀ ਹੈ। ਤਾਂ ਜੋ ਅਜਿਹੀਆ ਘਟਨਾਵਾ ਹੋਣ ਤੋਂ ਰੁਕ ਸਕਣ ਪੂਰੇ ਦੇਸ ਵਿੱਚ ਹਰ ਰੋਜ਼ ਦੀਆਂ ਦੋ ਤੋ ਤਿੰਨ ਘਟਨਾਵਾਂ ਸੁਰਖੀਆ ਵਿੱਚ ਆਉਂਦੀਆ ਹਨ। ਸਰਕਾਰ ਨੂੰ ਇਹਨਾਂ ਘਟਨਵਾਂ ਨੂੰ ਧਿਆਨ ਵਿੱਚ ਰੱਖਦੇ ਵਿਦਿਅਕ ਅਦਾਰਿਆ ਤੇ ਛੋਟੀਆ ਕੰਪਨੀਆ ਵਿੱਚ ਇਹਨਾਂ ਘਟਨਵਾਂ ਪ੍ਰਤੀ ਜਾਗਰੂਕਾ ਫੈਲਾਉਣੀ ਚਾਹੀਦੀ ਹੈ। ਜੇਕਰ ਸਰਕਾਰ ਨੇ ਕੋਈ ਸਖ਼ਤ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੀਆ ਘਟਨਾਵਾ ਹੋਰ ਵੱਧ ਸਕਦੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ