ਡਾ. ਅੰਬੇਦਕਰ ਸਕਾਲਰਸ਼ਿਪ ਲਈ 16 ਤੋਂ 18 ਦਸੰਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦੈ: ਭਲਾਈ ਵਿਭਾਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਦਸੰਬਰ:
ਪੰਜਾਬ ਸਰਕਾਰ ਦੇ ਭਲਾਈ ਵਿਭਾਗ ਨੇ ਦੱਸਿਆ ਹੈ ਕਿ ਬੀ.ਐਡ, ਨਰਸਿੰਗ, ਈ.ਟੀ.ਟੀ. ਅਤੇ ਆਯੁਰਵੈਦਿਕ ਕੋਰਸਾਂ ਵਿੱਚ ਜਿਨ੍ਹਾਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਸ਼ਡਿਊਲ ਅਨੁਸਾਰ 30 ਅਕਤੂਬਰ ਤੱਕ ਦਾਖ਼ਲੇ ਹੋਏ ਹਨ। ਉਨ੍ਹਾਂ ਵਿਦਿਆਰਥੀਆਂ ਲਈ ਪੋਰਟਲ ’ਤੇ ਸਕਾਲਰਸ਼ਿਪ ਲਈ ਆਨਲਾਈਨ ਦਰਖਾਸਤਾਂ ਦੇਣ ਲਈ 16 ਦਸੰਬਰ 2017 ਤੋਂ ਪੋਰਟਲ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਬੰਧਤ ਵਿਦਿਆਰਥੀ ਅਤੇ ਸੰਸਥਾਵਾਂ 16 ਦਸੰਬਰ ਤੋਂ 18 ਦਸੰਬਰ ਤੱਕ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਆਪਣੀਆਂ ਅਰਜ਼ੀਆਂ ਲੋੜੀਂਦੇ ਦਸਤਾਵੇਜ਼ਾਂ ਸਮੇਤ ਸੈਕਸ਼ਨਿੰਗ ਅਥਾਰਟੀ ਨੂੰ ਫਾਰਵਰਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 18 ਦਸੰਬਰ 2017 ਨੂੰ ਰਾਤ 12 ਵਜੇ ਤੋਂ ਬਾਅਦ ਸੰਸਥਾਵਾਂ ਅਤੇ ਵਿਦਿਆਰਥੀਆਂ ਦਾ ਪੋਰਟਲ ਬੰਦ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੈਕਸ਼ਨਿੰਗ ਅਥਾਰਟੀ ਇਨ੍ਹਾਂ ਦਰਖਾਸਤਾਂ ਨੂੰ 19 ਅਤੇ 20 ਦਸੰਬਰ ਤੱਕ ਪ੍ਰਵਾਨਗੀ ਦੇ ਕੇ 20 ਦਸੰਬਰ ਨੂੰ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਵਿਭਾਗੀ ਮੁਖੀ (ਲਾਗੂਕਰਤਾ ਵਿਭਾਗ) ਨੂੰ ਭੇਜਣਾ ਯਕੀਨੀ ਬਣਾਉਣਗੀਆਂ ਕਿਉਂਕਿ 20 ਦਸੰਬਰ ਨੂੰ ਰਾਤ 12 ਵਜੇ ਤੋਂ ਬਾਅਦ ਸੈਕਸ਼ਨ ਅਥਾਰਟੀ ਦਾ ਪੋਰਟਲ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਲਾਈਨ ਡਿਪਾਰਟਮੈਂਟ 22 ਦਸੰਬਰ ਨੂੰ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਸਾਰੀਆਂ ਦਰਖਾਸਤਾਂ ਨੂੰ ਡਾਇਰੈਕਟਰ ਭਲਾਈ ਨੂੰ ਫਾਰਵਰਡ ਕਰਨਾ ਯਕੀਨੀ ਬਨਾਉਣ ਕਿਉਂਕਿ 22 ਦਸੰਬਰ ਨੂੰ ਰਾਤ 12 ਵਜੇ ਤੋਂ ਬਾਅਦ ਲਾਈਨ ਡਿਪਾਰਟਮੈਂਟ ਦਾ ਪੋਰਟਲ ਬੰਦ ਹੋ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…