ਕਾਂਗਰਸ ਆਗੂ ਡਾ. ਅਨਵਰ ਹੁਸੈਨ ਵੱਲੋਂ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਘੱਟ ਗਿਣਤੀਆਂ ਕਾਂਗਰਸ ਦੇ ਜ਼ਿਲ੍ਹਾ ਚੇਅਰਮੈਨ ਡਾ. ਅਨਵਰ ਹੁਸੈਨ ਨੇ ਵਕਫ ਬੋਰਡ ਦੇ ਮੈਂਬਰ ਸਤਾਰ ਮੁਹੰਮਦ ਲਿਬੜਾ ਨੂੰ ਨਾਲ ਲੈ ਕੇ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਜੁਨੈਦ ਰਜਾ ਖਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਾ. ਹੁਸੈਨ ਨੇ ਮੰਗ ਕੀਤੀ ਕਿ ਮੁਹਾਲੀ ਜ਼ਿਲ੍ਹੇ ਵਿੱਚ ਵਕਫ ਬੋਰਡ ਦੀਆਂ ਜਾਇਦਾਦਾਂ ਉਪਰ ਹੋ ਰਹੇ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ, ਕਬਰਸਤਾਨਾਂ ਦੀ ਰਾਖੀ ਕੀਤੀ ਜਾਵੇ, ਮਸਜਿਦਾਂ ਵਿੱਚ ਨਮਾਜ ਪੜਾ ਰਹੇ ਇਮਾਮ ਸਾਹਿਬਾਂ ਨੂੰ ਵਕਫ ਬੋਰਡ ਵਲੋੱ ਸਹਾਇਤਾ ਦਿੱਤੀ ਜਾਵੇ, ਵਿਧਵਾਵਾਂ ਨੂੰ ਪੈਨਸ਼ਨਾਂ ਲਗਵਾਈਆਂ ਜਾਣ, ਮੁਹਾਲੀ ਵਿੱਚ ਜਾਮਾ ਮਸਜਿਦ ਬਣਾਈ ਜਾਵੇ। ਇਸ ਮੌਕੇ ਸਾਥੀ ਮੁਹੰਮਦ ਸਈਦ, ਬਾਬਾ ਮੁਹੰਮਦ ਸਲੀਮ ਸਾਬਰੀ ਅਤੇ ਗੁਲਜਾਰ ਮੁਹੰਮਦ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…