ਸਰਕਾਰ ਖਰੜ-ਗੜਾਗਾਂ ਸੜਕ ਨੂੰ ਚੌੜਾ ਤੇ ਮੁਰੰਮਤ ਲਈ 6 ਕਰੋੜ ਰੁਪਏ ਖਰਚ ਕਰੇਗੀ: ਚਰਨਜੀਤ ਚੰਨੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਦਸੰਬਰ:
ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਖਰੜ-ਗੜਾਗਾਂ ਸੜਕ ਨੂੰ ਚੋੜਾਂ ਕਰਨ ਅਤੇ ਮੁਰੰਮਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੰਡਾਂ ਦੀ ਫਾਈਲ ਕਲੀਅਰ ਕਰ ਦਿੱਤੀ ਹੈ ਅਤੇ ਸਰਦੀਆਂ ਤੋਂ ਬਾਅਦ ਇਸ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਉਹ ਅੱਜ ਹਾਪਰ ਇੰਟਰਨੈਸ਼ਨ ਸਮਾਰਟ ਸਕੂਲ ਚੋਲਟਾ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਸੜਕ ਦੀ ਮੁਰੰਮਤ ਲਈ 1 ਕਰੋੜ 70 ਲੱਖ ਮੰਨਜ਼ੂਰ ਕੀਤੇ ਗਏ ਸਨ ਅਤੇ ਇਹ ਸੜਕ ਦੀ ਚੌੜਾਈ ਪਹਿਲਾਂ 10 ਫੁੱਟ ਸੀ ਤੇ ਹੁਣ ਉਹ 18 ਫੁੱਟ ਹੋ ਜਾਵੇਗੀ ਅਤੇ 6 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸਰਦੀਆਂ ਤੋਂ ਬਾਅਦ ਇਸ ਸੜਕ ਨੂੰ ਚੋੜਾ ਕਰਨ ਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਬਡਾਲਾ-ਬੱਸੀ ਪਠਾਣਾ ਸੜਕ ਦੀ ਮੁਰੰਮਤ ਵੀ ਕੀਤੀ ਜਾਵੇਗੀ।
ਤਕਨੀਕੀ ਸਿੱਖਿਆ ਵਿਚ ਸੁਧਾਰ ਲਿਆਂਦਾ ਜਾ ਰਿਹਾ ਹੈ ਅਤੇ ਵਿਭਾਗ ਵਲੋਂ ਪ੍ਰੀਖਿਆ ਕੇਂਦਰ ਪ੍ਰਾਈਵੇਟ ਕਾਲਜ਼ਾਂ ਵਿਚ ਨਹੀਂ ਬਣਨਗੇ ਅਤੇ ਸਰਕਾਰੀ ਕਾਲਜਾਂ ਵਿਚ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਉਨਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿਚ ਕੈਮਰੇ ਲਗਾਏ ਜਾਣਗੇ ਤਾਂ ਕਿ ਨਕਲ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੀ ਮਾਰਕਿੰਗ ਤੋਂ ਬਾਅਦ ਸਾਰੇ ਪੇਪਰ ਆਨ ਲਾਈਨ ਵਿਭਾਗ ਦੀ ਵੈਬਸਾਈਟ ਤੇ ਪਾਏ ਜਾਣਗੇ ਅਤੇ ਉਸਨੂੰ ਵਿਦਿਆਰਥੀ, ਮਾਪੇ ਵੀ ਦੇਖ ਸਕਦੇ ਹਨ ਜੇਕਰ ਕਿਸੇ ਵਿਦਿਆਰਥੀਆਂ ਨੂੰ ਨੰਬਰਾਂ ਪ੍ਰਤੀ ਕੋਈ ਤਰੁੱਟੀ ਹੋਵੇਗੀ ਤਾਂ ਉਹ ਦੁਬਾਰਾ ਮੁਲਾਂਕਣ ਲਈ ਅਪਲਾਈ ਕਰ ਸਕਦੇ ਹਨ। ਇਸ ਮੌਕੇ ਮਾਸਟਰ ਪ੍ਰੇਮ ਸਿੰਘ, ਸਾਬਕਾ ਸਰਪੰਚ ਸੰਜੀਵ ਕੁਮਾਰ ਰੂਬੀ, ਅਵਤਾਰ ਸਿੰਘ, ਰਾਏ ਸਿੰਘ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਡੀਐਸਪੀ ਦੀਪ ਕਮਲ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…