ਸਮਾਲ ਵੰਡਰਜ਼ ਸਕੂਲ ਮੁਹਾਲੀ ਦੇ ਸਾਲਾਨਾ ਸਮਾਰੋਹ ਵਿੱਚ ਨੌਨਿਹਾਲਾਂ ਨੇ ਕੀਤਾ ਭਰਪੂਰ ਮਨੋਰੰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਹਰ ਕਿਸੇ ਦੀ ਜ਼ਿੰਦਗੀ ਵਿਚ ਸੰਗੀਤ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਤੇ ਜਦੋਂ ਇਹੀ ਸੰਗੀਤ ਮਾਸੂਮ, ਅਨਭੋਲ ਅਤੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੇ ਮੂੰਹੋ ਨਿੱਕਲਦਾ ਹੈ ਤਾਂ ਉਸਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਸੰਦੀਪ ਸਿੰਘ ਨੇ ਸਮਾਲ ਵੰਡਰਜ਼ ਸਕੂਲ ਵਿਚ ਮਨਾਏ ਗਏ ‘ਸਲਾਨਾ ਸੰਗੀਤ ਦਿਨ’ ਸਮਾਰੋਹ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਹੋਰ ਬੋਲਦੇ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਨਿੱਕੀ ਉਮਰ ਤੋਂ ਵਿਦਿਆਰਥੀ ਦਾ ਸਰਬ ਪੱਖੀ ਵਿਕਾਸ ਕੀਤਾ ਜਾਂਦਾ ਹੈ। ਇਸ ਸਮਾਰੋਹ ਵਿੱਚ ਯੂਕੇਜੀ, ਐਲ ਕੇਜੀ ਅਤੇ ਨਰਸਰੀ ਦੇ ਬੱਚਿਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।
ਇਸ ਦੌਰਾਨ ਸਕੂਲ ਦੇ ਬੱਚਿਆਂ ਨੇ ਸੰਗੀਤ ਦਾ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ। ਇਸ ਸਮਾਰੋਹ ਦੌਰਾਨ ਨਿੱਕੇ-ਨਿੱਕੇ ਬੱਚਿਆਂ ਨੇ ਨਵੇਂ ਸਾਲ ਅਤੇ ਮੈਰੀ ਕ੍ਰਿਸਮਿਸ ਦੇ ਗੀਤ ਗਾਉਂਦੇ ਹੋਏ ਬੀਟ ਤੇ ਡਾਂਸ ਕੀਤਾ। ਇਸ ਦੌਰਾਨ ਬੱਚਿਆਂ ਨੇ ਅਰਥ ਇਜ਼ ਮਾਈ ਹੋਮ, ਆਈ ਕੈਨ ਸੀ ਸਟਾਰਜ਼, ਗਰੀਨ-ਗਰੀਨ ਟਰੀਜ਼, ਟੈਨ ਲਿਟਲ ਫਿੰਗਰਜ਼, ਹਾਓ ਦਾ ਵੈਦਰ ਟੂਡੇ, ਇਟਸ ਹੈਪੀ ਗੋਲਡਨ ਡੈ, ਆੲਂੀ ਐੱਮ ਗੋਇੰਗ ਟੂ ਦਾ ਮੂਨ, ਆਲ ਥਿੰਗਜ਼ ਬਰਾਇਟ ਐਂਡ ਬਿਊਟੀਫੁਲ, ਆਈ ਐਮ ਅੌਨ ਦਾ ਟੋਪ ਆਫ ਦਾ ਵਰਲਡ, ਜਿੰਗਲ ਬੈਲਸ, ਵੀ ਵਿਸ਼ ਯੂ ਮੈਰੀ ਕਰੀਸਮਾਸ ਆਦਿ ਕਵਿਤਾਵਾਂ ਦਾ ਬਹੁਤ ਵਧੀਆ ਤਰੀਕੇ ਨਾਲ ਉਚਾਰਨ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਹਰਦੀਪ ਕੌਰ ਨਾਮਾ ਨੇ ਕਿਹਾ ਕਿ ਜੇਕਰ ਸਿੱਖਣ ਦੇ ਤਰੀਕੇ ਨੂੰ ਮਜ਼ੇਦਾਰ ਅਤੇ ਮਨੋਰੰਜਕ ਬਣਾਇਆ ਜਾਵੇ ਤਾਂ ਬੱਚਿਆਂ ਦੇ ਚਿਹਰੇ ਖੁਸ਼ਹਾਲ, ਚਮਕਦਾਰ ਅਤੇ ਬੱਚੇ ਭਾਵਨਾਤਮਕ ਤੌਰ ਤੇ ਮਜ਼ਬੂਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੰਗੀਤ ਇੱਕ ਅਜਿਹੀ ਸ਼ੈਅ ਹੈ ਜੋ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਜਾਣਕਾਰੀ ਜਲਦੀ ਪ੍ਰਾਪਤ ਕਰਨ ਵਿਚ ਮੱਦਦ ਕਰਦਾ ਹੈ। ਉਨ੍ਹਾਂ ਹੋਰ ਅੱਗੇ ਬੋਲਦੇ ਹੋਏ ਕਿਹਾ ਕਿ ਪੜਾਈ ਦੇ ਨਾਲ-ਨਾਲ ਇਕ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਮਨੋਰੰਜਨ ਦੀ ਵੀ ਬਹੁਤ ਮਹੱਤਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਬੱਚਿਆਂ ਦੀਆਂ ਅਲੱਗ-ਅਲੱਗ ਗਤੀਵਿਧੀਆਂ ਕਰਾੳਣੀਆਂ ਜ਼ਰੂਰੀ ਹਨ। ਕਿਉਂਕਿ ਇਸ ਨਾਲ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੁੰਦਾ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…