Share on Facebook Share on Twitter Share on Google+ Share on Pinterest Share on Linkedin ਸਾਬਕਾ ਪੁਲੀਸ ਅਧਿਕਾਰੀ ਵੀ ਕੇ ਵੈਦ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਬਣੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ: ਬ੍ਰਾਹਮਣ ਸਭਾ ਦੀ ਇਕ ਮੀਟਿੰਗ ਫੇਜ਼-3ਬੀ2 ਦੇ ਲਕਸ਼ਮੀ ਨਰਾਇਣ ਮੰਦਰ ਵਿਖੇ ਹੋਈ, ਜਿਸ ਵਿਚ ਸ੍ਰੀ ਵੀ ਕੇ ਵੈਦ ਰਿਟਾਇਰਡ ਕਮਾਂਡੈਂਟ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਸ੍ਰੀ ਵੈਦ ਦੇ ਨਾਮ ਦੀ ਤਜਵੀਜ ਧਰਮਵੀਰ ਸਲਵਾਨ ਰਿਟਾ ਐਕਸੀਅਨ ਨੇ ਪੇਸ਼ ਕੀਤੀ। ਇਸ ਮੌਕੇ ਪਰਸ਼ੂਰਾਮ ਮੰਦਿਰ ਫੇਜ਼-9 ਉਦਯੋਗਿਕ ਦੇ ਨਿਰਮਾਣ ਲਈ ਮੰਦਿਰ ਨਿਰਮਾਨ ਕਮੇਟੀ, ਫੰਡ ਇਕਠਾ ਕਰਨ ਵਾਲੀ ਕਮੇਟੀ, ਨਕਸ਼ਾ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਮੀਤ ਪ੍ਰਧਾਨ ਅਮਰਜੀਤ, ਸੁਰਿੰਦਰ ਲੱਖਣਪਾਲ, ਵਿਵੇਕ ਜੋਸੀ, ਵਿਜੈ ਕੁਮਾਰ ਜਨਰਲ ਸਕੱਤਰ, ਵਿਜੈ ਬਖਸੀ ਖਜਾਨਚੀ, ਸ੍ਰੀ ਗੋਪਾਲ ਸ਼ਰਮਾ, ਅਸ਼ੋਕ ਝਾਅ ਐਮ ਸੀ ਨੂੰ ਮੈਂਬਰ ਲਿਆ ਗਿਆ। ਇਸ ਮੌਕੇ ਪੀਆਰਓ ਵਿਸ਼ਾਲ ਸ਼ੰਕਰ ਨੂੰ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਧਰਮਵੀਰ ਸਲਵਾਨ ਨੇ 51 ਹਜ਼ਾਰ ਰੁਪਏ, ਸ੍ਰੀ ਵੈਦ ਨੇ 31 ਹਜ਼ਾਰ ਰੁਪਏ, ਜੇਪੀਐਸ ਰਿਸ਼ੀ ਨੇ 11 ਹਜ਼ਾਰ ਰੁਪਏ ਸ਼ਾਹੀ ਮਾਜਰਾ ਮੰਦਰ ਦੇ ਪੁਜਾਰੀ ਸ੍ਰੀ ਤ੍ਰਿਪਾਠੀ ਨੇ 11 ਹਜ਼ਾਰ ਰੁਪਏ ਅਤੇ ਹੋਰ ਮੈਂਬਰਾਂ ਨੇ 11-11 ਹਜ਼ਾਰ ਰੁਪਏ ਫੰਡ ਵਜੋਂ ਦਿੱਤੇ। ਇਸ ਮੌਕੇ ਸ਼ਾਹੀ ਮਾਜਰਾ ਮੰਦਿਰ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਸ਼ਰਮਾ, ਇੰਦਰਮਣੀ ਤ੍ਰਿਪਾਠੀ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ