ਪੰਜਾਬ ਸਕੂਲ ਸਿੱਖਿਆ ਬੋਰਡ ਦੇ 3 ਰੋਜ਼ਾ ਸੂਬਾ ਪੱਧਰੀ ਵਿੱਦਿਅਕ ਮੁਕਾਬਲੇ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਸਕੂਲ ਸਿੱਖਿਆ ਦੇ ਸਕੱਤਰ-ਕਮ-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਆਈ.ਏ.ਐੱਸ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਤੀਜੇ ਦਿਨ ਸੈਕੰਡਰੀ ਵਰਗ ਦੇ ਸ਼ਬਦ ਗਾਇਨ, ਭਾਸ਼ਣ, ਸੁੰਦਰ ਲਿਖਾਈ, ਚਿੱਤਰਕਲਾ, ਗੀਤ/ਲੋਕ ਗੀਤ, ਕਵਿਤਾ ਉਚਾਰਨ, ਆਮ ਗਿਆਨ, ਮੌਲਿਕ ਲਿਖਤ, ਵਾਰ ਗਾਇਨ, ਕਵਿਸ਼ਰੀ, ਰਵਾਇਤੀ ਗੀਤ, ਭੰਗੜੇ, ਗਿੱਧੇ, ਮਲਵਈ ਗਿੱਧੇ, ਸੰਮੀ ਤੇ ਲੁੱਡੀ ਦੇ ਮੁਕਾਬਲੇ ਵੱਖ-ਵੱਖ ਮੰਚਾਂ ‘ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸ਼ਾਨਦਾਰ ਵਿਹੜੇ ਵਿੱਚ ਸਫਲਤਾਪੂਰਵਕ ਆਯੋਜਿਤ ਕਰਵਾਏ ਗਏ। ਸਕੂਲ ਬੋਰਡ ਦੀ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਅਖੀਰਲੇ ਦਿਨ ਇਨਾਮ ਵੰਡਣ ਦੀ ਰਸਮ ਮੌਕੇ ਸੰਬੋਧਨ ਕਰਦੇ ਹੋਏ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀਮਤੀ ਹਰਗੁਣਜੀਤ ਕੌਰ ਜੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਰਮਾਏ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਸੰਚਾਲਿਤ ਰੱਖਣ ਲਈ ਹਰ ਸਾਲ ਸਹਿ-ਅਕਾਦਮਿਕ ਕਿਰਿਆਵਾਂ ਦੇ ਮੁਕਾਬਲੇ ਆਯੋਜਿਤ ਕਰਕੇ ਸਮਾਜ ਦੇ ਵਿੱਚ ਉਸਾਰੂ ਵਿੱਦਿਅਕ, ਸੱਭਿਆਚਾਰਕ, ਭਾਵਨਾਤਮਿਕ ਤੇ ਸਾਹਿਤਕ ਮਾਹੌਲ ਸਿਰਜਣ ਵਿੱਚ ਕਾਮਯਾਬ ਹੋਇਆ ਹੈ। ਇਹ ਵਿਦਿਆਰਥੀ ਹੀ ਵੱਡੇ ਹੋ ਕੇ ਪ੍ਰਗਤੀਸ਼ੀਲ ਪ੍ਰਸ਼ਾਸ਼ਨਿਕ ਅਧਿਕਾਰੀ, ਉੱਘੇ ਲੇਖਕ ਤੇ ਕਵੀ, ਪਰਿਪੱਕ ਲੋਕ ਗਾਇਕ ਪੰਜਾਬੀ ਲੋਕ-ਕਲਾਵਾਂ ਨੂੰ ਅਗਲੀ ਪੀੜੀ ਤੱਕ ਪਹੁੰਚਾਉਣ ਵਾਲੇ ਸੱਭਿਆਚਾਰਕ-ਦੂਤ ਬਣਦੇ ਹਨ। ਬੁਲਾਰੇ ਨੇ ਦੱਸਿਆ ਕਿ ਪਹਿਲੇ ਦੋ ਦਿਨਾਂ ਦੀ ਤਰ੍ਹਾਂ ਹੀ ਤੀਜੇ ਦਿਨ ਪੰਜਾਬ ਦੇ ਚਾਰ ਜੋਨਾਂ ਵਿੱਚੋਂ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਜੇਤੂ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਕੰਡਰੀ ਵਰਗ ਦੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਸਿਮਰਨ ਪ੍ਰੀਤ ਕੌਰ ਤੇ ਸਾਥੀ ਸਕੰਸਸਸ ਬਟਾਲਾ ਦੂਜੇ ਸਥਾਨ ‘ਤੇ ਤਨਵੀਰ ਸਿੰਘ ਤੇ ਸਾਥੀ ਤੇਜਾ ਸਿੰਘ ਸੁਤੰਤਰ ਮੈਮੋਰਿਅਲ ਸ਼ਸ਼ਸ ਸ਼ਿਮਲਾਪੁਰੀ ਲੁਧਿਆਣਾ ਅਤੇ ਤੀਜੇ ਸਥਾਨ ‘ਤੇ ਸਾਂਝੇ ਤੌਰ ਤੇ ਰਣਜੀਤ ਕੌਰ ਤੇ ਸਾਥੀ ਸਮਾਸਸਸ ਫੀਲਖਾਨਾ ਪਟਿਆਲਾ ਅਤੇ ਗੁਰਵਿੰਦਰ ਕੌਰ ਤੇ ਸਾਥੀ ਗੁਰੂ ਨਾਨਕ ਮਿਸ਼ਨ ਸ਼ਸ਼ਸ ਕੋਟਕਪੂਰਾ ਦੀਆਂ ਟੀਮਾਂ ਰਹੀਆਂ। ਸੈਕੰਡਰੀ ਵਰਗ ਦੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਸ਼ਿਵਚਰਨ ਸਿੰਘ ਸ਼ਸ਼ਸ਼ਸ਼ਭਦੌੜ (ਬਰਨਾਲਾ), ਦੂਜਾ ਸਥਾਨ ਸਿਮਰਨ ਅੌਲਖ ਸੱਚਖੰਡ ਪਬਲਿਕ ਸ਼ਸ਼ਸ਼ ਜੱਸੋਆਣਾ (ਸ੍ਰੀ ਮੁਕਤਸਰ ਸਾਹਿਬ) ਅਤੇ ਤੀਜਾ ਸਥਾਨ ਜਗਦੀਪ ਕੌਰ ਸ੍ਰੀ ਗੁਰੂ ਰਾਮ ਦਾਸ ਸ਼ਸ਼ਸ਼ ਨਾਥ ਦੀ ਖੂਹੀ (ਅੰਮ੍ਰਿਤਸਰ) ਨੇ ਪ੍ਰਾਪਤ ਕੀਤਾ।
ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਅਰਸ਼ਦੀਪ ਸਿੰਘ ਰਿਸ਼ੀ ਸ਼ਸ਼ਸ ਜੈਤੋ ਰੋਡ ਕੋਟਕਪੁੂਰਾ, ਦੂਜਾ ਸਥਾਨ ਸੁਖਜੀਤ ਕੌਰ ਸ਼ਸ਼ਸ਼ਸ ਸੋਹੀਆਂ (ਲੁਧਿਆਣਾ) ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ ਖਾਲਸਾ ਕਾਲਜ ਸਸਸ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ। ਸੈਕੰਡਰੀ ਵਰਗ ਦੇ ਚਿੱਤਰਕਲਾ ਮੁਕਾਬਲੇ ਵਿੱਚ ਪਹਿਲਾ ਸਥਾਨ ਬਲਜਿੰਦਰ ਸਿੰਘ ਸ਼ਸ਼ਸ਼ਸ਼ ਝੁਨੀਰ (ਮਾਨਸਾ), ਦੂਜਾ ਸਥਾਨ ਅਰਸ਼ਦੀਪ ਸਿੰਘ ਸਹਸ ਡਿੱਖ (ਬਠਿੰਡਾ) ਅਤੇ ਤੀਜਾ ਸਥਾਨ ਵਰਿੰਦਰ ਸਿੰਘ ਬਾਬਾ ਫਰੀਦ ਸ਼ਸ਼ਸ ਬਠਿੰਡਾ ਨੇ ਪ੍ਰਾਪਤ ਕੀਤਾ। ਲੋਕ ਗੀਤ/ਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਪ੍ਰੀਤ ਕੌਰ ਤੇ ਸਾਥੀ ਸਕੰਸਸਸਸ ਸੁਖਦੇਵ ਨਗਰ, ਦੂਜਾ ਸਥਾਨ ਗਾਰਗੀ ਤੇ ਸਾਥੀ ਅਤੇ ਤੀਜਾ ਸਥਾਨ ਹਰਮਨ ਕੌਰ ਤੇ ਸਾਥੀ ਸਕੰਸਸਸ ਮੁਹਾਲੀ ਨੇ ਪ੍ਰਾਪਤ ਕੀਤਾ। ਸੈਕੰਡਰੀ ਵਰਗ ਦੇ ਆਮ ਗਿਆਨ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਨਵਨੀਤ ਕੌਰ ਦਸ਼ਮੇਸ਼ ਪਬਲਿਕ ਸ਼ਸ਼ਸ ਮਹਿਤਾ ਚੌਂਕ ਅੰਮ੍ਰਿਤਸਰ ਦੂਜੇ ਸਥਾਨ ’ਤੇ ਦਿਕਸ਼ਿਤ ਬਾਲੀ ਆਰੀਆ ਮਾਡਲ ਸ਼ਸ਼ਸ ਫਗਵਾੜਾ ਅਤੇ ਤੀਜੇ ਸਥਾਨ ‘ਤੇ ਹਰਪ੍ਰੀਤ ਕੌਰ ਬਾਬਾ ਫਰੀਦ ਪਬਲਿਕ ਸ਼ਸ਼ਸ ਬਠਿੰਡਾ ਰਹੀ।
ਕਵੀਸ਼ਰੀ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਸ਼ਮਸ਼ੇਰ ਸਿੰਘ ਤੇ ਸਾਥੀ ਗੁਰੂ ਅਰਜਨ ਦੇਵ ਖਾਲਸਾ ਕਾਲਜੀਏਟ ਸ਼ਸ਼ਸ ਚੋਲਾ ਸਾਹਿਬ, ਦੂਜੇ ਸਥਾਨ ‘ਤੇ ਰਮਨਦੀਪ ਕੌਰ ਤੇ ਸਾਥੀ ਗੁਰੂ ਨਾਨਕ ਕੰਨਿਆ ਸ਼ਸ਼ਸ਼ ਘਿਊ ਮੰਡੀ ਅੰਮ੍ਰਿਤਸਰ ਅਤੇ ਤੀਜੇ ਸਥਾਨ ’ਤੇ ਤਰਨਜੋਤ ਸਿੰਘ ਤੇ ਸਾਥੀ ਖਾਲਸਾ ਸਕੂਲ ਲਾਂਬੜਾ (ਜਲੰਧਰ) ਰਹੇ। ਵਾਰ ਗਾਇਨ ਮੁਕਾਬਲੇ ਵਿੱਚ ਮਨਦੀਪ ਕੌਰ ਤੇ ਸਾਥੀ ਗੁਰੂ ਨਾਨਕ ਕਾਲਜੀਏਟ ਸ਼ਸ਼ਸ਼ (ਕੰਨਿਆ) ਸ੍ਰੀ ਮੁਕਤਸਰ ਸਾਹਿਬ, ਦੂਜੇ ਸਥਾਨ ‘ਤੇ ਸ਼ਮਸ਼ੇਰ ਸਿੰਘ ਤੇ ਸਾਥੀ ਗੁਰੂ ਅਰਜਨ ਦੇਵ ਖਾਲਸਾ ਕਾਲਜੀਏਟ ਸ਼ਸ਼ਸ ਚੋਲਾ ਸਾਹਿਬ ਅਤੇ ਤੀਜੇ ਸਥਾਨ ‘ਤੇ ਜਸਪ੍ਰੀਤ ਕੌਰ ਤੇ ਸਾਥੀ ਭਾਗ ਸਿੰਘ ਹੇਅਰ ਖਾਲਸਾ ਕਾਲਜੀਏਟ ਸ਼ਸ਼ਸ਼ਕਾਲਾ ਟਿੱਬਾ ਅਬੋਹਰ ਨੇ ਪ੍ਰਾਪਤ ਕੀਤਾ। ਸੈਕੰਡਰੀ ਵਰਗ ਦੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ ਸੈਂਟਰਲ ਪਬਲਿਕ ਸ਼ਸ਼ਸ਼ ਘੁਮਾਣ (ਗੁਰਦਾਸਪੁਰ) ਦੂਜਾ ਸਥਾਨ ਹਰਮਨਪ੍ਰੀਤ ਕੌਰ ਸਰਕਾਰੀ ਮਾਡਲ ਸਕੂਲ ਮੁਹਾਲੀ ਅਤੇ ਤੀਜਾ ਸਥਾਨ ਰਾਜਵੀਰ ਕੌਰ ਸਰਕਾਰੀ ਮਾਡਲ ਸਕੂਲ ਖਰੜ ਨੇ ਪ੍ਰਾਪਤ ਕੀਤਾ।
ਮੌਲਿਕ ਲਿਖਤ ਮੁਕਾਬਲੇ ਵਿੱਚ ਪਹਿਲਾ ਸਥਾਨ ਨਾਮਪ੍ਰੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਹੁਸ਼ਿਆਰਪੁਰ), ਦੂਜਾ ਸਥਾਨ ਦਮਨਪ੍ਰੀਤ ਕੌਰ ਤੇਜਾ ਸਿੰਘ ਸੁਤੰਤਰ ਮੈਮੋਰਿਅਲ ਸਸਸ ਸ਼ਿਮਲਾਪੁਰੀ (ਲੁਧਿਆਣਾ) ਅਤੇ ਤੀਜਾ ਸਥਾਨ ਮੌਲਿਕ ਪ੍ਰੀਤ ਕੌਰ ਦਸ਼ਮੇਸ਼ ਪਬਲਿਕ ਸ਼ਸ਼ਸ਼ ਮਹਿਤਾ ਚੌਂਕ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ। ਭੰਗੜੇ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਗੁਰਮੀਤ ਸਿੰਘ ਤੇ ਸਾਥੀ ਰਾਮਗੜ੍ਹੀਆ ਸ਼ਸ਼ਸ਼ ਲੁਧਿਆਣਾ ਦੂਜੇ ਸਥਾਨ ‘ਤੇ ਬਲਕਰਨ ਸਿੰਘ ਤੇ ਸਾਥੀ ਸਨਾਵਰ ਸਮਾਰਟ ਸਕੂਲ ਭੁਪਾਲ (ਮਾਨਸਾ) ਅਤੇ ਤੀਜੇ ਸਥਾਨ ‘ਤੇ ਅਮਰਜੀਤ ਸਿੰਘ ਤੇ ਸਾਥੀ ਖਾਲਸਾ ਸ਼ਸ਼ਸ ਅੰਮ੍ਰਿਤਸਰ ਰਹੇ। ਗਿੱਧੇ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਰਮਨਪ੍ਰੀਤ ਕੌਰ ਤੇ ਸਾਥਣਾਂ ਸਿੰਘ ਸਭਾ ਕੰਨਿਆ ਪਾਠਸ਼ਾਲਾ ਸਕੂਲ ਅਬੋਹਰ, ਦੂਜੇ ਸਥਾਨ ‘ਤੇ ਮਨਿੰਦਰਜੀਤ ਕੌਰ ਤੇ ਸਾਥਣਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਤੀਜੇ ਸਥਾਨ ’ਤੇ ਗੁਰਮਨਪ੍ਰੀਤ ਕੌਰ ਤੇ ਸਾਥਣਾਂ ਬਾਬਾ ਫਰੀਦ ਦਿਉਣ (ਬਠਿੰਡਾ) ਦੀ ਟੀਮ ਰਹੀ।
ਲੋਕ ਨਾਚ ਸੰਮੀ ਤੇ ਲੁੱਡੀ (ਕੁੜੀਆਂ ਲਈ) ਤੇ ਮਲਵਈ ਗਿੱਧਾ (ਮੁੰਡਿਆਂ ਲਈ) ਮੁਕਾਬਲੇ ਵਿੱਚ ਪਹਿਲਾ ਸਥਾਨ ਰਮਨਦੀਪ ਕੌਰ ਤੇ ਸਾਥੀ ਸਿੰਘ ਸਭਾ ਕੰਨਿਆ ਪਾਠਸ਼ਾਲਾ ਸ਼ਸ਼ਸ਼ ਅਬੋਹਰ, ਦੂਜਾ ਸਥਾਨ ਜਸਪ੍ਰੀਤ ਕੌਰ ਤੇ ਸਾਥੀ ਰਾਮਗੜ੍ਹੀਆਂ ਸ਼ਸ਼ਸ ਮਿਲਰਗੰਜ ਲੁਧਿਆਣਾ ਅਤੇ ਤੀਜਾ ਸਥਾਨ ਹਰਸ਼ਦੀਪ ਸਿੰਘ ਤੇ ਸਾਥੀ ਖਾਲਸਾ ਸਕੂਲ ਆਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ। ਬੁਲਾਰੇ ਨੇ ਹੋਰ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਇਸ ਮੌਕੇ ਨੂੰ ਯਾਦਗਾਰੀ ਬਣਾਇਆ ਗਿਆ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…