ਮੁੱਖ ਮੰਤਰੀ ਤੇ ਸਪੀਕਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੀਆਂ ਮੁਾਬਕਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਦੁਨੀਆਂ ਭਰ ਦੇ ਸਿੱਖਾਂ ਅਤੇ ਸਮੂਹ ਲੋਕਾਈ ਨੂੰ ਮੁਬਾਰਕਬਾਦ ਦਿੱਤੀ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਸਾਡੇ ਲਈ ਪ੍ਰੇਰਨਾਸ੍ਰੋਤ ਅਤੇ ਮਿਸਾਲ-ਭਰਪੂਰ ਹੈ। ਉਨ੍ਹਾਂ ਕੌਮ ਉੱਤੋਂ ਆਪਣਾ ਸਰਬੰਸ ਵਾਰ ਦਿੱਤਾ। ਪਿਤਾ, ਮਾਤਾ, ਚਾਰ ਪੁੱਤਰਾਂ ਅਤੇ ਅਨੇਕਾਂ ਸਿੰਘਾਂ ਨੂੰ ਧਰਮ ਦੀ ਖਾਤਰ ਨਿਸ਼ਾਵਰ ਕਰਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਸਰਬੰਸਦਾਨੀ’ ਵਜੋਂ ਵੀ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਈਸਵੀ ਵਿੱਚ ਖਾਲਸਾ ਪੰਥ ਦੀ ਨੀਂਹ ਰੱਖ ਕੇ ਇਕ ਨਵਾਂ ਇਤਿਹਾਸ ਸਿਰਜਿਆ।
ਆਗੂਆਂ ਨੇ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਅਜਿਹੇ ਪਹਿਲੇ ਸੰਤ ਤੇ ਸਿਪਾਹੀ ਹਨ ਜਿਨ੍ਹਾਂ ਨੇ ਇਕ ਸੰਤ ਵਜੋਂ ਲੋਕਾਈ ਨੂੰ ਰੂਹਾਨੀ ਤੌਰ ’ਤੇ ਰੌਸ਼ਨ ਕੀਤਾ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਦੱਬੇ ਕੁਚਲੇ ਲੋਕਾਂ ਲਈ ਇਕ ਸਿਪਾਹੀ ਦੀ ਭੂਮਿਕਾ ਅਦਾ ਕੀਤੀ। ਸਿਰਫ ਏਨਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਸਭ ਤੋਂ ਧਰਮੀ ਮਨੁੱਖ, ਦਿਆਲਤਾ ਦੇ ਮੁੱਜਸਮਾ, ਨਿਮਰ, ਉੱਚ ਕਦਰਾਂ-ਕੀਮਤਾਂ ਵਾਲੇ, ਰਣਨੀਤੀਕਾਰ, ਦਲੇਰ ਯੋਧਾ, ਉੱਚ ਦਰਜੇ ਦੇ ਕਵੀ ਅਤੇ ਦੂਰਦਰਸ਼ੀ ਸਨ। ਉਨ੍ਹਾਂ ਇਤਿਹਾਸ ਦੇ ਸਭ ਤੋਂ ਵੱਧ ਖਤਰਨਾਕ ਸਮਿਆਂ ਵਿਚ ਲੋਕਾਂ ਦੀ ਅਗਵਾਈ ਕੀਤੀ ਅਤੇ ਸਰਬੋਤਮ ਦਲੇਰੀ ਦੀ ਵਿਰਾਸਤ ਬਣਾਈ, ਜਿਸ ਨਾਲ ਸਮੁੱਚੇ ਭਾਰਤ ਨੂੰ ਇਕ ਨਵੀਂ ਦਿਸ਼ਾਂ ਤੇ ਦਸ਼ਾ ਮਿਲੀ। ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਯਾਦ ਰੱਖਦਿਆਂ ਸਾਨੂੰ ਗੁਰੂ ਜੀ ਵੱਲੋਂ ਦਿਖਾਏ ਮਾਰਗ ’ਤੇ ਚੱਲ ਕੇ ਜਾਤ-ਪਾਤ ਤੋਂ ਰਹਿਤ ਮਨੁੱਖੀ ਕਦਰਾਂ-ਕੀਮਤਾਂ ਵਾਲੇ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਣਾ ਲੈਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …