ਲਾਇਨਜ਼ ਕਲੱਬ ਖਰੜ ਦੇ ਸਾਲ 2017-18 ਲਈ ਨਵੇਂ ਚੁਣੇ ਗਏ ਅਹੁਦੇਦਾਰਾਂ ਦੀ ਹੋਈ ਤਾਜਪੋਸ਼ੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਦਸੰਬਰ:
ਲਾਇਨਜ਼ ਕਲੱਬ ਖਰੜ ਲਈ ਸਾਲ 2017-18 ਲਈ ਨਵੀਂ ਚੁਣੀ ਗਈ ਬਾਡੀ ਦੇ ਅਹੁਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਲਾਇਨਜ਼ ਕਲੱਬ ਇੰਟਰ ਨੈਸ਼ਨਲ-321ਐਫ ਦੇ ਡਿਸਟ੍ਰਿਕਟ ਗਵਰਨਰ ਐਮਜੇਐਫ ਲਾਈਨ ਆਨੰਦ ਸਾਹਨੀ ਸਨ। ਉਨ੍ਹਾਂ ਆਪਣੇ ਭਾਸ਼ਨ ਵਿਚ ਬੋਲਦਿਆ ਕਲੱਬਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਸ਼ੂਗਰ ਬਾਰੇ ਜਾਣਕਾਰੀ ਦੇਣ ਲਈ ਵੱਧ ਤੋਂ ਵੱਧ ਸਕੂਲਾਂ, ਕਾਲਜ਼ਾਂ ਵਿਚ ਸੈਮੀਨਾਰ ਤੇ ਕੈਂਪ ਲਗਾਏ ਜਾਣ ਤਾਂ ਕਿ ਇਸਨੂੰ ਕੰਟਰੋਲ ਕੀਤਾ ਜਾਵੇ, ਸ਼ੂਗਰ ਤੋਂ 18 ਤੋਂ 21 ਸਾਲ ਤੱਕ ਦੇ ਨੌਜਵਾਨ ਵਰਗ ਵੀ ਪੀੜ੍ਹਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬਾਂ ਵਲੋਂ ਜੋ ਵੀ ਪ੍ਰੋਜੈਕਟ ਕੀਤੇ ਜਾਂਦੇ ਹਨ ਉਨ੍ਹਾਂ ਦੀ ਇੰਟਰਨੈਸ਼ਨਲ ਨੂੰ ਰਿਪੋਰਟ ਨਾਲੋ ਨਾਲ ਕੀਤੀ ਜਾਵੇ। ਐਮਜੇਐਫ ਲਾਇਨ ਗੋਪਾਲ ਕ੍ਰਿਸ਼ਨ ਸਰਮਾ ਵੀ.ਡੀ.ਜ਼ੀ-2 ਨੇ ਕਲੱਬ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਐਮ.ਜੇ.ਐਫ.ਲਾਇਨ ਬਰਿੰਦਰ ਸਿੰਘ ਸੋਹਲ ਵੀਡੀਜੀ-1 ਨੇ ਨਵੇ ਚੁਣੇ ਗਏ ਪ੍ਰਧਾਨ ਅਮਰਜੀਤ ਸਿੰਘ ਅਤੇ ਬਾਕੀ ਅਹੁੱਦੇਦਾਰਾਂ ਨੂੰ ਉਨ੍ਹਾਂ ਦੇ ਕੰਮਾਂ ਸਬੰਧੀ ਦੱਸਿਆ।
ਇਸ ਮੌਕੇ ਲਾਇਨ ਦਵਿੰਦਰ ਗੁਪਤਾ, ਰਿਜ਼ਨ ਚੇਅਰਪਰਸਨ ਲਾਇਨ ਜੇ.ਐਸ. ਰਾਹੀਂ, ਫੰਕਸ਼ਨ ਚੇਅਰਪਸਨ ਸੀ.ਐਸ. ਚੀਮਾ, ਇੰਦਰਜੀਤ ਕੌਰ, ਸਕੱਤਰ ਬਲਵਿੰਦਰ ਸਿੰਘ, ਖਜਾਨਚੀ ਨਰਿੰਦਰਪਾਲ ਸਿੰਘ, ਆਰ.ਕੇ.ਸੈਣੀ, ੁਰਮੁੱਖ ਸਿੰਘ ਮਾਨ ਪ੍ਰਧਾਨ ਲਾਇਨਜ਼ ਕਲੱਬ ਖਰੜ ਸਿਟੀ , ਪੀ.ਆਰ.ਓ. ਰਾਜੇਸ ਕੌਸ਼ਿਕ, ਸੰਜੀਵ ਗਰਗ,ਦੀਪਕ ਕਾਂਸਲ, ਅਨਿਲ ਅਗਰਵਾਲ, ਪਵਨ ਗੋਇਲ, ਸੁਨੀਲ ਸਹਿਗਲ, ਰਣਬੀਰ ਪਰਾਸਰ, ਗ ਸਮੇਤ ਹੋਰ ਅਹੁੱਦੇਦਾਰ, ਸ਼ਹਿਰ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…