ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਜਯੋਤੀ ਸਰੂਪ ਕੰਨਿਆ ਆਸ਼ਰਮ ਲਈ ਰਾਸ਼ਨ ਦਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਦਸੰਬਰ:
ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਅੱਗੇ ਤੋਰਦਿਆ ਅੱਜ ਜਯੋਤੀ ਸਰੂਪ ਕੰਨਿਆ ਆਸ਼ਰਮ ਖਰੜ ਵਿਖੇ ਰਾਸ਼ਨ ਦਿੱਤਾ ਗਿਆ ਅਤੇ ਕਲੱਬ ਦੇ ਫਸਟ ਪ੍ਰਧਾਨ ਪਰਮਪ੍ਰੀਤ ਸਿੰਘ ਵੱਲੋਂ ਆਪਣੇ ਜਨਮ ਦਿਵਸ ਵੀ ਸਮਾਨ ਭੇਟ ਕਰਨ ਸਮੇਂ ਬੱਚਿਆਂ ਨਾਲ ਮਨਾਇਆ। ਇਸ ਆਸ਼ਰਮ ਵਿਚ 112 ਲੜਕੀਆਂ ਦਾ ਇਸ ਸੰਸਥਾ ਵਲੋਂ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਲੱਬ ਵਲੋਂ ਸਮਾਜ ਸੇਵਾ ਦੇ ਇਸ ਕੰਮ ਵਿਚ ਯੋਗਦਾਨ ਪਾਇਆ ਗਿਆ। ਸੰਸਥਾ ਦੇ ਪ੍ਰਬੰਧਕ ਡਾ. ਹਰਮਿੰਦਰ ਸਿੰਘ ਨੇ ਕਲੱਬ ਦਾ ਧੰਨਵਾਦ ਕੀਤਾ ਅਤੇ ਅੱਗੋ ਲਈ ਵੀ ਅਜਿਹੇ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ,ਵਿਨੋਦ ਕੁਮਾਰ, ਸੰਜੀਵ ਕੁਮਾਰ, ਚੰਦਰ ਗਰਗ ਸਮੇਤ ਹੋਰ ਅਹੁੱਦੇਦਾਰ ਹਾਜ਼ਰ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…