ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਵਿਰੁੱਧ ਪ੍ਰਾਈਵੇਟ ਡਾਕਟਰਾਂ ਨੇ ਕੀਤੀ 12 ਘੰਟੇ ਦੀ ਮੁਕੰਮਲ ਹੜਤਾਲ

ਮੁਹਾਲੀ, ਖਰੜ ਅਤੇ ਕੁਰਾਲੀ ਦੇ ਹਸਪਤਾਲਾਂ ਵਿਚਲੀਆਂ ਓਪੀਡੀ ਪੂਰਨ ਤੌਰ ’ਤੇ ਰਹੀਆਂ ਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਕੇਂਦਰ ਸਰਕਾਰ ਵੱਲੋਂ ਮੌਜੂਦਾ ਪਾਰਲੀਮੈਂਟ ਸੈਸ਼ਨ ਵਿੱਚ ਪੇਸ਼ ਕੀਤੇ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਦੇ ਵਿਰੋਧ ਵਿੱਚ ਅੱਜ ਇੱਥੇ ਪ੍ਰਾਈਵੇਟ ਡਾਕਟਰਾਂ ਵਲੋੱ 12 ਘੰਟੇ ਦੀ ਹੜਤਾਲ ਕੀਤੀ ਗਈ ਅਤੇ ਆਪਣਾ ਕੰਮ ਕਾਜ ਬੰਦ ਰੱਖਿਆ ਅਤੇ ਸਥਾਨਕ ਫੇਜ਼-3ਬੀ1 ਵਿੱਚ ਵਾਲੀਆ ਸਕਿਨ ਹਾਸਪਿਟਲ ਵਿੱਚ ਮੀਟਿੰਗ ਕਰਕੇ ਕੇੱਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਿਲ ਨੂੰ ਲੋਕ ਵਿਰੋਧੀ ਦੱਸਦਿਆਂ ਇਸਦੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਅੱਜ ਮੁਹਾਲੀ, ਖਰੜ ਅਤੇ ਕੁਰਾਲੀ ਦੇ ਸਮੂਹ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਓਪੀਡੀ ਬੰਦ ਰੱਖੀਆਂ ਗਈਆਂ। ਉਂਜ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ।
ਇੰਡੀਅਨ ਮੈਡੀਕਲ ਕੌਂਸਲ ਦੀ ਸਥਾਨਕ ਇਕਾਈ ਦੇ ਪ੍ਰਧਾਨ ਡਾ. ਐਸ.ਐਸ. ਸੋਢੀ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਇਹ ਐਨ ਐਸ ਸੀ ਬਿਲ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਫਾਇਦਾ ਦੇਣਾ ਵਾਲਾ ਹੈ ਕਿਉਂਕਿ ਉਹਨਾਂ ਦੀ ਜਾਂਚ ਵੀ ਘੱਟ ਹੁੰਦੀ ਹੈ ਅਤੇ ਨਿੱਜੀ ਮੈਡੀਕਲ ਕਾਲੇਜ ਖੋਲ੍ਹਣ ਜਾਂ ਉਸ ਦੀਆਂ ਸੀਟਾਂ ਵਧਾਉਣ ਵਾਸਤੇ ਜਿੱਥੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਘੱਟ ਹੁੰਦੀਆਂ ਹਨ ਉਥੇ ਉਹਨਾਂ ਲਈ ਸਟੈਂਡਰਡ ਮਿਆਰ ਵੀ ਘੱਟ ਹਨ। ਉਹਨਾਂ ਕਿਹਾ ਕਿ ਇਸ ਨਾਲ ਮੈਡੀਕਲ ਕਾਲੇਜਾਂ ਨੂੰ 60 ਫੀਸਦੀ ਸੀਟਾਂ ਤੇ ਮਨ ਮਰਜੀ ਦੀਆਂ ਫੀਸਾਂ ਲੈਣ ਦੀ ਛੂਟ ਮਿਲੇਗੀ ਜਿਸ ਨਾਲ ਮੈਡੀਕਲ ਸਿੱਖਿਆ ਵੀ ਮਹਿੰਗੀ ਹੋ ਜਾਵੇਗੀ ਅਤੇ ਇਹ ਸਿਰਫ ਅਮੀਰਾਂ ਵਾਸਤੇ ਰਹਿ ਜਾਵੇਗੀ।
ਇਸ ਮੌਕੇ ਡਾ ਹੇਮੰਤ ਕੌਸ਼ਲ ਅਤੇ ਡਾ ਸੁਰਿੰਦਰ ਅਰੋੜਾ ਨੇ ਕਿਹਾ ਕਿ ਇਹ ਨਵਾਂ ਬਿਲ ਇਲਾਜ ਦੀ ਮਿਲੀ ਜੁਲੀ ਪ੍ਰਣਾਲੀ ਨੂੰ ਬੜਾਵਾ ਦੇਣ ਵਾਲਾ ਹੋਵੇਗਾ। ਜਿਸ ਨਾਲ ਮਰੀਜਾਂ ਦੀ ਜਿੰਦਗੀ ਲਈ ਖਤਰਾ ਬਣੇਗਾ। ਸੰਸਥਾ ਦੀ ਸਥਾਨਕ ਇਕਾਈ ਦੇ ਸਕੱਤਰ ਡਾ. ਚਰਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਹ ਪ੍ਰਸਤਾਵਿਤ ਬਿਲ ਲੋਕ ਵਿਰੋਧੀ ਹੈ ਅਤੇ ਇਸਦਾ ਮਰੀਜਾਂ ਨੂੰ ਵੀ ਨੁਕਸਾਨ ਹੋਵੇਗਾ। ਇਸ ਲਈ ਸਰਕਾਰ ਇਸ ਨੂੰ ਵਾਪਸ ਲਵੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…