ਮੁਹਾਲੀ ਨਿਗਮ ਵੱਲੋਂ ਮਾਰਕੀਟਾਂ ਦੇ ਬਰਾਂਡਿਆਂ ’ਚੋਂ ਸਾਮਾਨ ਚੁੱਕਣ ਦੀ ਕਾਰਵਾਈ ਵਿਰੁੱਧ ਲਾਮਬੰਦ ਹੋਣ ਲੱਗੇ ਦੁਕਾਨਦਾਰ

ਨਿਗਮ ਮਾਰਕੀਟਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਚੁਕਵਾਏ ਤਾਂ ਦੁਕਾਨਦਾਰਾਂ ਵਰਾਂਡਿਆਂ ’ਚੋਂ ਖ਼ੁਦ ਹੀ ਸਾਮਾਨ ਚੁੱਕ ਲੈਣਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਨਗਰ ਨਿਗਮ ਮੁਹਾਲੀ ਵੱਲੋਂ ਪਿਛਲੇ ਕੁੱਝ ਦਿਨਾਂ ਤੋੱ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਵੱਲੋਂ ਬਰਾਂਡਿਆਂ ਵਿੱਚ ਰੱਖਿਆ ਸਾਮਾਨ ਚੁਕਵਾਉਣ ਦੀ ਕਾਰਵਾਈ ਦੇ ਖ਼ਿਲਾਫ਼ ਸ਼ਹਿਰ ਦੇ ਦੁਕਾਨਦਾਰ ਲਾਮਬੰਦ ਹੋਣ ਲਗ ਪਏ ਹਨ। ਦੁਕਾਨਦਾਰਾਂ ਵਲੋੱ ਵਰਾਂਡਿਆਂ ਵਿੱਚ ਕੀਤੇ ਜਾਂਦੇ ਨਾਜਾਇਜ ਕਬਜਿਆਂ ਦੇ ਪਿੱਛੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਆਪਣਾ ਸਾਮਾਨ ਮਜਬੂਰੀ ਵਿੱਚ ਬਾਹਰ ਰੱਖਣਾ ਪੈਂਦਾ ਹੈ ਕਿਉੱਕਿ ਮਾਰਕੀਟ ਵਿੱਚ ਦੁਕਾਨ ਦੇ ਸਾਮ੍ਹਣੇ ਵਾਲੀ ਪਾਰਕਿੰਗ ਥਾਂ ਤੇ ਵੀ ਰੇਹੜੀਆਂ ਫੜੀਆਂ ਵਾਲਿਆਂ ਵੱਲੋਂ ਨਾਜਾਇਜ਼ ਕਬਜ਼ੇ ਆਪਣਾ ਸਾਮਾਨ ਵੇਚਿਆਂ ਜਾਂਦਾ ਹੈ ਪਰੰਤੂ ਨਿਗਮ ਵੱਲੋਂ ਇਹਨਾਂ ਰੇਹੜੀਆਂ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਦੁਕਾਨਦਾਰਾਂ ਦਾ ਸਾਮਾਨ ਚੁੱਕਿਆ ਜਾਂਦਾ ਹੈ।
ਸਥਾਨਕ ਫੇਜ਼3ਬੀ2 ਦੀ ਮਾਰਕੀਟ (ਜਿੱਥੇ ਪਿਛਲੇ ਦੋ ਤਿੰਨ ਦਿਨਾਂ ਤੋਂ ਨਿਗਮ ਦੀ ਟੀਮ ਵੱਲੋਂ ਬਰਾਂਡਿਆਂ ਵਿੱਚ ਪਿਆ ਸਾਮਾਨ ਜਬਤ ਕੀਤਾ ਗਿਆ ਹੈ) ਦੇ ਦੁਕਾਨਦਾਰਾਂ ਵੱਲੋਂ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦੀ ਅਗਵਾਈ ਵਿੱਚ ਕੀਤੀ ਗਈ ਇਕ ਮੀਟਿੰਗ ਵਿੱਚ ਇਸ ਗੱਲ ਤੇ ਰੋਸ ਜਾਹਿਰ ਕੀਤਾ ਗਿਆ ਕਿ ਨਗਰ ਨਿਗਮ ਵਲੋੱ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਲਿਖਤੀ ਮੰਗ ਦੇ ਬਾਵਜੂਦ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਦੇ ਅੱਗੇ ਅਤੇ ਪਿੱਛੇ ਅਜਿਹੀਆਂ ਵੱਡੀ ਗਿਣਤੀ ਰੇਹੜੀਆਂ ਲੱਗਦੀਆਂ ਹਨ ਜਿਹਨਾਂ ਵਲੋੱ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਤੋਂ ਇਲਾਵਾ ਕਪੜੇ ਖਿਡੌਣੇ, ਜੁੱਤੀਆਂ ਅਤੇ ਅਜਿਹਾ ਹਰ ਛੋਟਾ ਵੱਡਾ ਸਾਮਾਨ ਵੇਚਿਆ ਜਾਂਦਾ ਹੈ ਜਿਹੜਾ ਦੁਕਾਨਾਂ ਤੇ ਵਿਕਦਾ ਹੈ ਅਤੇ ਇਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਦੁਕਾਨਦਾਰ ਭਾਰੀ ਕਿਰਾਏ ਤੇ ਦੁਕਾਨਾਂ ਲੈ ਕੇ ਆਪਣਾ ਕਾਰੋਬਾਰ ਕਰਦੇ ਹਨ ਉੱਥੇ ਉਹਨਾਂ ਵਲੋੱ ਸਰਕਾਰ ਨੂੰ ਟੈਕਸ ਵੀ ਦਿੱਤਾ ਜਾਂਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਖਰਚੇ ਸਹਿਣੇ ਪੈਂਦੇ ਹਨ ਅਤੇ ਦੂਜੇ ਪਾਸੇ ਇਹ ਰਹੜੀਆਂ ਫੜੀਆਂ ਵਾਲੇ ਮਾਰਕੀਟ ਵਿੱਚ ਨਾਜਇਜ ਕਬਜਾ ਕਰਕੇ ਆਪਣਾ ਸਾਮਾਨ ਵੇਚਦੇ ਹਨ। ਜਿਸ ਕਾਰਨ ਦਕਾਨਦਾਰਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉੱਪਰੋ ਨਗਰ ਨਿਗਮ ਵਲੋੱ ਵੀ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ੳਲਟਾ ਦੁਕਾਨਦਾਰਾਂ ਦੇ ਖ਼ਿਲਾਫ਼ ਹੀ ਕਾਰਵਾਈ ਕੀਤੀ ਜਾਂਦੀ ਹੈ।
ਮਾਰਕੀਟ ਦੇ ਪ੍ਰਧਾਨ ਜੇਪੀ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਵਰੁਣ ਗੁਪਤਾ, ਅਸ਼ੋਕ ਬੰਸਲ, ਹਰਨੇਕ ਸਿੰਘ ਕਟਾਣੀ, ਕੁਲਦੀਪ ਸਿੰਘ ਕਟਾਣੀ, ਆਤਮਾ ਰਾਮ ਅਗਰਵਾਲ, ਵਰਿੰਦਰ ਪਾਲ ਸਿੰਘ ਸਾਜਨ, ਸੌਰਵ ਜੈਨ, ਨਰਿੰਦਰ ਸਿੰਗਲਾ ਅਤੇ ਹੋਰਨਾਂ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਨਿਗਮ ਵੱਲੋਂ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਨਾ ਚੁਕਵਾਈਆਂ ਗਈਆਂ ਤਾਂ ਉਹ ਨਿਗਮ ਦੀ ਟੀਮ ਨੂੰ ਮਾਰਕੀਟ ਦੇ ਦੁਕਾਨਦਾਰਾਂ ਦਾ ਸਾਮਾਨ ਵੀ ਨਹੀਂ ਚੁੱਕਣ ਦੇਣਗੇ ਅਤੇ ਨਿਗਮ ਦੇ ਖ਼ਿਲਾਫ਼ ਸੰਘਰਸ਼ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ ਮਾਰਕੀਟ ਦੇ ਮੁੱਖ …