Share on Facebook Share on Twitter Share on Google+ Share on Pinterest Share on Linkedin ਘੜੂੰਆਂ ਪਿੰਡ ਵਿੱਚ ਬੀਤੀ ਰਾਤੀ ਚੋਰਾਂ ਨੇ ਕਈ ਘਰਾਂ ਨੂੰ ਬਣਾਇਆ ਨਿਸ਼ਾਨਾ, ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਜਨਵਰੀ: ਖਰੜ ਦੇ ਨੇੜਲੇ ਪਿੰਡ ਘੜੂੰਆਂ ਵਿੱਚ ਬੀਤੀ ਰਾਤ ਚੋਰਾਂ ਨੇ ਕਈ ਘਰਾਂ ਵਿੱਚ ਦਾਖ਼ਲ ਹੋ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋ ਚੋਰ ਘਰਾਂ ਵਿਚ ਦਾਖਲ ਹੋਏ ਉਸ ਸਮੇਂ ਇਲਾਕੇ ਵਿੱਚ ਸੰਘਣੀ ਧੁੰਦ ਪਈ ਹੋਈ ਸੀ। ਪਿੰਡ ਦੇ ਨਿਵਾਸੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 11.30 ਵਜੇ ਉਨ੍ਹਾਂ ਨੂੰ ਘਰ ਵਿੱਚ ਚੋਰੀ ਹੋ ਜਾਣ ਸਬੰਧੀ ਪਤਾ ਲੱਗਿਆ ਅਤੇ ਉਨ੍ਹਾਂ ਦੇ ਘਰ ਵਿੱਚ ਚੋਰਾਂ ਨੇ ਘਰ ਦੀ ਖਿੜਕੀ ਦੀ ਜਾਲੀ ਕੱਟ ਕੇ ਕੁੰਡੀ ਖੋਲ ਕੇ ਚੋਰੀ ਦੀ ਵਾਰਦਾਤ ਕੀਤੀ। ਉਨ੍ਹਾਂ ਦੇ ਘਰੋਂ 20 ਹਜ਼ਾਰ ਰੁਪਏ ਨਕਦੀ, ਇੱਕ ਸੋਨੇ ਦੀ ਮੁੰਦਰੀ ਅਤੇ ਚਾਂਦੀ ਦੀਆਂ ਝਾਂਜਰਾਂ ਚੋਰੀ ਕਰ ਲੈ ਗਏ। ਇਸੇ ਤਰ੍ਹਾਂ ਪਿੰਡ ਵਿੱਚ ਚੋਰਾਂ ਨੇ ਚੋਰੀ ਕਰਨ ਦੇ ਇਰਾਦੇ ਨਾਲ ਹੋਰ ਵੀ ਕਈ ਘਰਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਅਤੇ ਕਈ ਘਰਾਂ ਦੇ ਬਾਹਰੋਂ ਛੋਟੀਆਂ ਮੋਟੀਆਂ ਚੀਜਾਂ ਲੈ ਗਏ ਅਤੇ ਸਮਾਨ, ਪੇਟੀਆਂ, ਸੁਦੰਕ, ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਗਈ। ਜਦੋਂ ਪਿੰਡ ਵਿੱਚ ਚੋਰਾਂ ਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਲੋਕਾਂ ਪਤਾ ਲੱਗਾ ਤਾਂ ਕੁਝ ਪਤਵੰਤਿਆਂ ਵਲੋਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਕੇ ਪਿੰਡ ਨਿਵਾਸੀਆਂ ਨੂੰ ਸੁਚੇਤ ਕੀਤਾ ਗਿਆ ਇਨ੍ਹਾਂ ਚੋਰੀਆਂ ਕਾਰਨ ਪਿੰਡ ਵਿਚ ਹਫੜਾ ਦਫੜੀ ਵੀ ਮਚ ਗਈ ਅਤੇ ਚੋਰ ਆਪਣਾ ਇੱਕ ਮੋਟਰ ਸਾਈਕਲ ਘਰ ਅੱਗੇ ਹੀ ਛੱਡ ਕੇ ਭੱਜ ਨਿਕਲੇ। ਜਿਸ ਸਬੰਧੀ ਲੋਕਾਂ ਨੇ ਸਵੇਰੇ ਪੁਲੀਸ ਥਾਣਾ ਘੜੂੰਆਂ ਨੂੰ ਸੂਚਨਾ ਦੇ ਦਿੱਤੀ। ਇਤਲਾਹ ਮਿਲਣ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ