Share on Facebook Share on Twitter Share on Google+ Share on Pinterest Share on Linkedin ਸੋਢੀ ਸਕੂਲ ਖਰੜ ਵਿੱਚ ਗੁਰਬਾਣੀ ਅਧਾਰਿਤ ਪਰਸਨੈਲਟੀ ਡਿਵੈਲਪਮੈਟ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਜਨਵਰੀ: ਬੀ.ਐਸ.ਐਮ.ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ‘ਹੀਲਿੰਗ ਸੋਲਜ਼ ਸੁਸਾਇਟੀ ਲੁਧਿਆਣਾ’ ਦੇ ਸਹਿਯੋਗ ਨਾਲ ਗੁਰਬਾਣੀ ਅਧਾਰਿਤ ਪਰਸਨੈਲਟੀ ਡਿਵੈਲਪਮੈਟ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੁਸਾਇਟੀ ਦੇ ਬੁਲਾਰੇ ਸ੍ਰੀ ਸਤਨਾਮ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨੀ ਪੱਛਮੀ ਸਭਿਆਚਾਰ, ਡਰੱਗਜ਼ , ਟੀ.ਵੀ. ਅਤੇ ਫਿਲਮਾਂ ਦੇ ਮਾੜੇ ਪ੍ਰਭਾਵਾਂ ਤੋਂ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਗੁਰਬਾਣੀ ਪੜ੍ਹਨ, ਸੁਣਨ ਅਤੇ ਸਮਝਣ ਨਾਲ ਇਨ੍ਹਾਂ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਸਕੂਲ ਦੇ ਡਾਇਰੈਕਟਰ ਪਿੰ੍ਰਸੀਪਲ ਅਵਤਾਰ ਸਿੰਘ ਗਿੱਲ ਲੇ ਕਿਹਾ ਕਿ ਨਿਰੋਲ ਅਕੈਡੇਮਿਕ ਪੱਖ ’ਤੇ ਜ਼ੋਰ ਦੀ ਬਿਜਾਏ ਵਿਦਿਆਰਥੀਆਂ ਦੇ ਸਮਾਜਿਕ, ਧਾਰਮਿਕ, ਸਭਿਆਚਾਰਕ, ਸਰੀਰਕ ਅਤੇ ਮਾਨਸਿਕ ਵਿਕਾਸ ਤੇ ਸਕੂਲਾਂ, ਕਾਲਜ਼ਾਂ ਵਿਚ ਬਰਾਬਰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਸੈਮੀਨਾਰ ਵਿਚ ਮੈਬਰਸਿਪ ਲਿੰਕਨ ਭਗਤ ਪੂਰਨ ਸਿੰਘ, ਗਿਆਨੀ ਸਾਹਿਬ ਸਿੰਘ, ਅਬਦੁਲ ਕਲਾਮ ਆਦਿਕ ਬਾਰੇ ਵੀ ਵਿਦਿਆਰਥਣਾਂ ਨੂੰ ਦੱਸਿਆ ਗਿਆ। ਇਸ ਮੌਕੇ ਮੈਨੇਜਮੈਟ ਵੱਲੋਂ ਮੀਤ ਪ੍ਰਧਾਨ ਕੇ.ਐਸ.ਸੋਢੀ, ਪਿੰ੍ਰਸੀਪਲ ਮਨਜੀਤ ਕੌਰ ਵਲੋ ਸਤਨਾਮ ਸਿੰਘ ਤੇ ਨਿਰਭੈ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਸੌਕਿੰਦਰ ਸਿੰਘ ਕੋਰਾ ਸਮੇਤ ਹੋਰ ਪੰਤਵੱਤੇ ਸੱਜਣ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ