ਖਰੜ-ਰੰਧਾਵਾ ਸੜਕ ਦੀ ਹਾਲਤ ਸੁਧਾਰਨ ਲਈ ਮੁੱਖ ਮੰਤਰੀ ਵੱਲੋਂ 6 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ: ਚਰਨਜੀਤ ਚੰਨੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਜਨਵਰੀ:
ਖਰੜ ਰੰਧਾਵਾ ਰੋਡ ਸੜਕ ਤੇ ਕਈ ਦਰਜ਼ਨ ਪਿੰਡਾਂ ਦੇ ਲੋਕਾਂ ਨੂੰ ਖਰੜ, ਚੰਡੀਗੜ੍ਹ, ਮੁਹਾਲੀ, ਬੱਸੀ ਪਠਾਣਾ, ਜਿਲ੍ਹਾ ਫਤਿਹਗੜ੍ਹ ਸਾਹਿਬ ਸ਼ਹਿਰਾਂ ਨਾਲ ਜਾਣ ਲਈ ਮਿਲਾਉਦੀ ਹੈ, ਉਥੇ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਫਸਲਾਂ ਮੰਡੀਆਂ ਵਿਚ ਲਿਆਉਣ ਲਈ ਇਸ ਸੜਕ ਰਾਹੀਂ ਆਉਣਾ ਪੈਂਦਾ ਹੈ ਪਰ ਇਸ ਸਮੇਂ ਇਸ ਸੜਕ ਦੀ ਹਾਲਤ ਬਹੁਤ ਹੀ ਤਰਸਯੌਗ ਬਣੀ ਚੁੱਕੀ ਹੈ, ਸੜਕ ਵਿਚ ਵੱਡੇ ਵੱਡੇ ਟੋਏ ਪੈ ਚੁੱਕੇ ਹਨ। ਇਸ ਸੜਕ ਦੀ ਹਾਲਤ ਲੂੰ ਵੇਖਦੇ ਹੋਏ ਪਿੰਡ ਬਜਹੇੜੀ ਦੇ ਵਸਨੀਕਾਂ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਮਿੱਟੀ, ਪੱਥਰ ਪਾ ਕੇ ਰਾਹਗੀਰਾਂ ਨੂੰ ਰਾਹਤ ਦੇਣ ਦਾ ਉਪਰਾਲਾ ਕੀਤਾ ਪਰ ਭਾਰੀ ਵਾਹਨਾਂ ਕਾਰਨ ਇਹ ਖੱਡੇ ਮੁੜ ਤੋਂ ਪੈਣੇ ਸ਼ੁਰੂ ਗਏ ਹਨ ਇਸ ਸੜਕ ਤੇ ਵੇਅਰ ਹਾਊਸ ਦਾ ਗੋਦਾਮ ਵੀ ਹੈ ਜਿਥੇ ਕਿ ਅਨਾਜ਼ ਦੀ ਢੋਆ ਢੋਆਈ ਦਾ ਕੰਮ ਚੱਲਦਾ ਰਹਿੰਦਾ ਹੈ।
ਉਧਰ, ਦੂਜੇ ਪਾਸੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸੜਕ ਦੀ ਹਾਲਤ ਵਿਚ ਸੁਧਾਰਨ ਬਾਰੇ ਦੱਸਿਆਕਿ ਖਰੜ-ਗੜਾਗਾਂ ਸੜਕ ਨੂੰ ਚੌੜਾ ਕਰਨ ਅਤੇ ਇਸ ਨੂੰ ਹੁਣ 18 ਫੁੱਟ ਚੋੜਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 6 ਕਰੋੜ ਰੁਪਏ ਦੇ ਫੰਡ ਮੰਨਜੂਰ ਕਰ ਦਿੱਤੇ ਗਏ ਹਨ। ਇਸ ਸੜਕ ਦੀ ਮੁਰੰਮਤ ਲਈ ਪਹਿਲਾਂ 1 ਕਰੋੜ 70 ਲੱਖ ਮੰਨਜ਼ੂਰ ਹੋਏ ਸਨ ਅਤੇ ਸੜਕ ਦੀ ਚੋੜਾਈ 10 ਫੁੱਟ ਸੀ ਅਤੇ ਪਰ ਹੁਣ ਨਵੇ ਪੜਾਓ ਵਿਚ ਇਸ ਦੀ ਚੋੜਾਈ 10 ਫੁੱਟ ਵਧਾ ਕੇ 18 ਫੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…