Share on Facebook Share on Twitter Share on Google+ Share on Pinterest Share on Linkedin ਪਿੰਡਾਂ ਵਿੱਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਫਾਰਮਾਂ ਦੀ ਪੜਤਾਲ ਦਾ ਕੰਮ ਸ਼ੁਰੂ: ਸ੍ਰੀਮਤੀ ਬਰਾੜ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਜਨਵਰੀ: ਖਰੜ ਦੀ ਐਸ.ਡੀ.ਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਤਹਿਤ ਸਬ ਡਵੀਜ਼ਨ ਖਰੜ ਦੇ ਪਿੰਡਾਂ ਵਿਚ ਪਹਿਲਾਂ ਲਗਾਏ ਕੈਂਪ ਦੌਰਾਨ ਜਿਹੜੇ ਵਿਅਕਤੀਆਂ ਵਲੋਂ ਵੱਖ- ਵੱਖ ਸਕੀਮਾਂ ਤਹਿਤ ਲਾਭ ਲੈਣ ਲਈ ਫਾਰਮ ਗਏ ਸਨ ਉਨ੍ਹਾਂ ਦੀ ਹੁਣ ਪੜਤਾਲ ਕੀਤੀ ਜਾ ਰਹੀ ਹੈ। ਉਹ ਅੱਜ ਖਰੜ ਤਹਿਸੀਲ ਦੇ ਪਿੰਡ ਪੋਪਨਾ ਵਿਖੇ ਪੜਤਾਲ ਕਰਨ ਉਪਰੰਤ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਵਲੋਂ ਨੀਲੇ ਕਾਰਡ, ਕਰਜ਼ਾ ਮੁਆਫੀ, ਬੁਢਾਪਾ ਪੈਨਸ਼ਨ, ਵਜ਼ੀਫਾ, ਕੱਚੇ ਮਕਾਨਾਂ, ਇੱਕ ਮਾਤਰ ਕਮਾਈ, ਪਰਿਵਾਰ ਦੇ ਕਿਸੇ ਮੈਂਬਰ ਨੂੰ ਗੰਭੀਰ ਬਿਮਾਰੀ ਹੈ, ਅਜ਼ਾਦੀ ਘੁਲਾਟੀਏ, ਬੇਰਜ਼ਗਾਰ ਜਿਨ੍ਹਾਂ ਦੀ ਆਪਣੀ ਕੋਈ ਆਮਦਨ ਨਹੀ, ਬਜੁਰਗ ਜਿਨ੍ਹਾਂ ਨੂੰ ਪਰਿਵਾਰ ਜਾਂ ਸਮਾਜਿਕ ਸਹਿਯੋਗ ਨਹੀ ਹੈ, 18 ਸਾਲ ਤੋਂ ਵੱਧ ਉਮਰ ਦੇ ਵੱਧ ਬੇਰੁਜ਼ਗਾਰ ਨੌਜਵਾਨ, ਮਨਰੇਗਾ ਸਕੀਮਾਂੲ ਤਹਿਤ ਲਾਭ ਲੈਣ ਲਈ ਫਾਰਮ ਭਰੇ ਸਨ। ਉਨ੍ਹਾਂ ਦੀ ਹੁਣ ਵੈਰੀਫਿਕੇਸ਼ਨ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਦੀ ਅਗਵਾਈ ਵਿਚ 10 ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੂੰ ਪਿੰਡਾਂ ਦੇ ਜੋਨ ਬਣਾ ਕੇ ਪੜਤਾਲ ਕਰਨ ਲਈ ਦਿੱਤੇ ਹਨ ਅਤੇ ਪੜਤਾਲ ਕਰਨ ਉਪਰੰਤ ਉਹ ਮੁਕੰਮਲ ਰਿਪੋਰਟ ਉਨ੍ਹਾਂ ਦੇ ਦਫਤਰ ਨੂੰ ਦੇਣਗੇ। ਉਨ੍ਹਾਂ ਦੱਸਿਆ ਕਿ ਪਿੰਡ ਪੋਪਨਾ ਵਿਖੇ ਖੁਦ ਜਾ ਕੇ ਪੜਤਾਲ ਕੀਤੀ ਜਿਥੇ ਕਿ ਫਾਰਮ ਸਹੀ ਪਾਏ ਗਏ। ਸਹਾਇਕ ਖੁਰਾਕ ਤੇ ਸਪਲਾਈ ਅਫਸਰ ਇੰਦੂ ਬਾਲਾ, ਸੰਜੀਵ ਕੁਮਾਰ, ਪੰਚਾਇਤ ਸਕੱਤਰ ਨਿਰਮਲ ਸਿੰਘ,ਗੁਰਮੀਤ ਸਿੰਘ, ਹੁਸ਼ਿਆਰ ਸਿੰਘ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ