ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਸਕੱਤਰ ਤਾਰਾ ਸਿੰਘ ਹੁੰਦਲ ਦਾ ਦੇਹਾਂਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਸਕੱਤਰ ਅਤੇ ਸਿੱਖਿਆ ਮਾਹਰ ਤਾਰਾ ਸਿੰਘ ਹੁੰਦਲ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਬੀਤੀ ਰਾਤ 12 ਵਜੇ ਹੁਸ਼ਿਆਰਪੁਰ ਵਿਖੇ ਆਖਰੀ ਸਾਹ ਲਿਆ। ਉਹ ਕੁਝ ਦਿਨਾਂ ਤੋੱ ਬਿਮਾਰ ਸਨ। 91ਵੇੱ ਸਾਲਾ ਸ੍ਰ. ਤਾਰਾ ਸਿੰਘ ਹੁੰਦਲ ਨੇ ਆਪਣਾ ਕੈਰੀਅਰ ਬਤੌਰ ਅਧਿਆਪਕ ਸ਼ੁਰੂ ਕੀਤਾ। ਉਹ ਡਲਹੌਜੀ, ਤਲਵਾੜਾ, ਹੁਸ਼ਿਆਰਪੁਰ ਸਮੇਤ ਕਈ ਥਾਂਵਾਂ ਉਪਰ ਅਧਿਆਪਕ ਅਤੇ ਪ੍ਰਿੰਸੀਪਲ ਵੀ ਰਹੇ। ਬੋਰਡ ਦੇ ਸਕੱਤਰ ਦੇ ਤੌਰ ਤੇ ਉਹਨਾਂ ਨੇ ਬੋਰਡ ਦੇ ਸਿਲੇਬਸ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਅਤੇ ਬੋਰਡ ਦੇ ਸਿਲੇਬਸ ਨੂੰ ਪੰਜਾਬ ਦੇ ਬੱਚਿਆਂ ਦੀ ਲੋੜ ਅਨੁਸਾਰ ਉਹਨਾਂ ਨੇ ਢਾਲਿਆ। ਬੇਹੱਦ ਸੰਜੀਦਾ ਵਿਅਕਤੀ ਸਨ। ਉਹਨਾਂ ਦੇ ਕਰੀਬੀ ਦੋਸਤ ਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਸ੍ਰੀ ਹੁੰਦਲ ਰਿਟਾਇਰਮੈਂਟ ਤੋਂ ਬਾਅਦ ਲਗਾਤਾਰ ਸਿੱਖਿਆ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਯਤਨਸ਼ੀਲ ਰਹੇ।
ਉਧਰ, ਪੰਜਾਬ ਸਕੂਲ ਸਿਖਿਆ ਬੋਰਡ ਵਿੱਚ ਸੌਕ ਸੁਨੇਹਾ ਮਿਲਣ ’ਤੇ ਕਾਫੀ ਗਮ ਦਾ ਮਾਹੌਲ ਪਾਇਆ ਗਿਆ। ਬੋਰਡ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਸਿੱਧੂ, ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ, ਸਾਬਕਾ ਕੰਟਰੋਲਰ ਜਰਨੈਲ ਸਿੰਘ, ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਆਰ ਡੀ ਵਰਮਾ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਸਾਬਕਾ ਪ੍ਰਧਾਨ ਕਰਨੈਲ ਸਿੰਘ ਕਲੇਰ, ਸਾਬਕਾ ਜਨਰਲ ਸਕੱਤਰ ਜਰਨੈਲ ਸਿੰਘ ਚੁੰਨੀ, ਸਾਥੀ ਕਰਤਾਰ ਸਿੰਘ ਰਾਣੂੰ ਯਾਦਗਾਰੀ ਟਰੱਸਟ ਦੇ ਚੇਅਰਮੈਨ ਐਮਪੀ ਸ਼ਰਮਾ ਅਤੇ ਪ੍ਰਧਾਨ ਬੀਬੀ ਅਮਰਜੀਤ ਕੌਰ, ਕਮਿੱਕਰ ਸਿੰਘ ਗਿੱਲ, ਜਰਨੈਲ ਸਿੰਘ ਗਿੱਲ, ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ, ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ, ਬੋਰਡ ਦੇ ਸਾਬਕਾ ਡਿਪਟੀ ਡਾਇਰੈਕਟਰ ਅਸ਼ੋਕ ਨਿਰਦੋਸ਼ ਅਤੇ ਸਾਬਕਾ ਸਪੈਸ਼ਲ ਸਕੱਤਰ ਸੁਰਿੰਦਰ ਸਿੰਘ ਨਾਰੰਗ ਸਮੇਤ ਵੱਖ ਵੱਖ ਆਗੂਆਂ ਨੇ ਸ੍ਰੀ ਹੁੰਦਲ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੇ ਬੋਰਡ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕੀਤਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…