ਪੰਜਾਬ ਸਕੂਲ ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਵੱਲੋਂ ਮੁਲਾਜ਼ਮ ਮੁੱਦਿਆਂ ’ਤੇ ਕੀਤੀ ਗੇਟ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋ ਮੁਲਾਜਮ ਮੁੱਦਿਆਂ ਨੂੰ ਲੈ ਕੇ ਭਰਵੀਂ ਰੈਲੀ ਕੀਤੀ ਗਈ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਅਤੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਨੇ ਕਿਹਾ ਕਿ ਬੋਰਡ ਮੈਨੇਜਮੈਂਟ ਵੱਲੋਂ ਮੁਲਾਜ਼ਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ ਤੇ ਜਥੇਬੰਦੀ ਦੇ ਆਗੂਆਂ ਨੂੰ ਨਿੱਜੀ ਤੌਰ ਤੇ ਤੰਗ ਪ੍ਰੇਸ਼ਾਨ ਕਰਕੇ ਉਨ੍ਹਾਂ ਦੀ ਅਵਾਜ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਮੈਨੇਜਮੈਂਟ ਵੱਲੋੱ ਮੁਲਾਜਮਾਂ ਦੀ ਅਵਾਜ ਉਠਾਉਣ ਵਾਲੀ ਬੋਰਡ ਜਥੇਬੰਦੀ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜਿਸ ਨੂੰ ਬਰਦਾਸ਼ਤ ਨਹੀੱ ਕੀਤਾ ਜਾਵੇਗਾ। ਲੀਗਲ ਐਡਵਾਇਰ ਨੂੰ ਇਹ ਅਡਰਟੇਕਿੰਗ ਲੈ ਕੇ ਬਹਾਲ ਕੀਤਾ ਗਿਆ ਸੀ ਕਿ ਬੋਰਡ ਵਿਚ ਉਹ ਕਿਸੇ ਵੀ ਕਰਮਚਾਰੀ/ਅਧਿਕਾਰੀ ਨਾਲ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਨਗੇ ਪਰੰਤੂ ਉਨ੍ਹਾਂ ਵੱਲੋੋੱ ਮੁਲਾਜਮ ਜਥੇਬੰਦੀ ਅਤੇ ਕਈ ਮੁਲਾਜਮਾਂ ਪ੍ਰਤੀ ਬਦਲੇ ਦੀ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ। ਜਥੇਬੰਦੀ ਦੀ ਮਾਨਤਾ ਰੱਦ ਕਰਵਾਉਣ ਲਈ ਲੇਬਰ ਕਮਿਸ਼ਨਰ ਚੰਡੀਗੜ੍ਹ ਵਿਖੇ ਨਿੱਜੀ ਤੌਰ ਤੇ ਜਾ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਬੋਰਡ ਚੇਅਰਮੈਨ ਵੱਲੋੋੱ ਜੋ ਫੈਸਲੇ ਲਏ ਜਾ ਰਹੇ ਹਨ, ਉਸ ਨਾਲ ਬੋਰਡ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਸਮਾਨਤਾ ਪੱਤਰ ਫੀਸ ਬੰਦ ਕਰਨ , ਰਜਿਸਟਰੇਸ਼ਨ ਕੰਟੀਨਿਊਸ਼ਨ ਫੀਸਾਂ ਘੱਟ ਕਰਨ, ਪ੍ਰੀਖਿਆ ਕੇਂਦਰਾਂ ਸਬੰਧੀ ਨਵੇਂ ਕੀਤੇ ਫੈਸਲੇ ਨਾਲ ਬੋਰਡ ਨੂੰ ਲੱਖਾਂ ਰੁਪਏ ਦਾ ਘਾਟਾ ਪਵੇਗਾ ਕਿਉੱਕਿ ਇਸ ਫੈਸਲੇ ਨਾਲ ਅਗਲੇ ਵਿਦਿਅਕ ਸੈਸ਼ਨ ਵਿਚ ਐਫੀਲੀਏਟਿਡ ਸਕੂਲਾਂ ਵੱਲੋੋਂ ਨਵੇਂ ਪ੍ਰੀਖਿਆ ਕੇਂਦਰ ਨਹੀਂ ਬਣਵਾਏ ਜਾਣਗੇ ਅਤੇ ਕੰਨਟੀਨਿਊਸ਼ਨ ਫੀਸ ਬੰਦ ਹੋ ਜਾਵੇਗੀ। 11 ਜ਼ਿਲ੍ਹਿਆਂ ਦੇ ਖੇਤਰੀ ਦਫਤਰਾਂ ਨੂੰ ਬੰਦ ਕਰਨ ਨਾਲ ਪੁਸਤਕਾਂ ਦੀ ਵਿਕਰੀ ਤੇ ਪ੍ਰਭਾਵ ਪੈਣ ਕਾਰਨ ਕਰੋੜਾਂ ਰੁਪਏ ਦਾ ਘਾਟਾ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਮੈਨੇਜਮੈਂਟ ਵੱਲੋੱ ਇਕ ਹੀ ਦਫਤਰ ਵਿਚ ਦੋ ਤਰ੍ਹਾਂ ਦੇ ਨਿਯਮ ਵਰਤੇ ਜਾ ਰਹੇ ਹਨ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੂੰ ਉਸ ਦੇ ਬਣਦੇ ਲਾਭ ਦੇ ਕੇ ਪਬਲਿਕ ਹਿੱਤ ਲਈ ਰਿਟਾਇਰ ਕਰ ਦਿੱਤਾ ਗਿਆ ਸੀ ਪ੍ਰੰਤੂ ਮੌਜੂਦਾ ਮੈਨੇਜਮੈਂਟ ਵੱਲੋੋੱ ਕਈ ਸਾਲਾਂ ਬਾਅਦ ਉਸ ਅਧਿਕਾਰੀ ਨੂੰ ਇੱਕ ਮਾਮੂਲੀ ਜਿਹੀ ਸਜਾ ਦੇ ਕੇ ਮੁੜ ਨੌਕਰੀ ਤੇ ਬਹਾਲ ਕਰ ਦਿੱਤਾ ਗਿਆ ਅਤੇ ਦੂਜੇ ਪਾਸੇ ਆਮ ਮੁਲਾਜਮ ਨੂੰ ਪੱਖ ਸੁਣੇ ਤੋਂ ਬਿਨਾਂ ਦੋਸੀ ਕਰਾਰ ਦੇ ਕੇ ਚਾਰਜਸ਼ੀਟ/ਮੁਅੱਤਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੇਖਾ ਸ਼ਾਖਾ ਦੇ ਬਹੁ ਕਰੋੜੀ ਘਪਲੇ ਦੇ ਮੁੱਖ ਦੋਸ਼ੀਆਂ ਨੂੰ ਡਿਸਮਿਸ ਕਰਨ ਤੋਂ ਇਲਾਵਾ ਕਈ ਮੁਲਾਜਮਾਂ ਨੂੰ ਡਿਸਮਿਸ ਕਰ ਦਿੱਤਾ ਅਤੇ ਕਈਆਂ ਨੂੰ ਰਿਵਰਟ ਕਰਕੇ ਉਨ੍ਹਾਂ ਦੀ ਸਾਰੀ ਉਮਰ ਦੀ ਨੌਕਰੀ ਰੋਲ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦਫ਼ਤਰ ਵਿਚ ਮਨਾਇਆ ਜਾਂਦਾ ਰਿਹਾ ਹੈ ਪਰੰਤੂ ਇਸ ਸਾਲ ਬੋਰਡ ਮੈਨੇਜਮੈਂਟ ਵੱਲੋਂ ਪ੍ਰਵਾਨਗੀ ਇਸ ਸ਼ਰਤ ਦੇ ਦਿੱਤੀ ਗਈ ਕਿ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਐਤਵਾਰ ਨੂੰ ਪਾਇਆ ਜਾਵੇ। ਇਸ ਗੱਲ ਦਾ ਮੁਲਾਜਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਕਿ ਪਿਛਲੇ ਕਈ ਸਾਲਾਂ ਤੋਂ ਸੋਮਵਾਰ ਨੂੰ ਹੀ ਭੋਗ ਪੈਂਦਾ ਰਿਹਾ ਹੈ। ਜਥੇਬੰਦੀ ਵੱਲੋਂ ਇਨ੍ਹਾਂ ਧੱਕੇਸ਼ਾਹੀਆਂ ਵਿਰੁੱਧ ਮੁਲਾਜ਼ਮਾਂ ਦੇ ਸਹਿਯੋਗ ਨਾਲ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਕਿਸੇ ਵੀ ਰੂਪ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਦੀ ਸਮੁੱਚੀ ਜ਼ਿੰਮੇਵਾਰੀ ਬੋਰਡ ਮੈਨੇਜਮੈਂਟ ਦੀ ਹੋਵੇਗੀ। ਇਸ ਦੀ ਜਾਣਕਾਰੀ ਪ੍ਰੈੱਸ ਸਕੱਤਰ ਸ਼੍ਰੀ ਗੁਰਨਾਮ ਸਿੰਘ ਵੱਲੋਂ ਦਿੱਤੀ ਗਈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…