ਮਾਰਕਫੈਡ ਵੱਲੋਂ ਤਿਆਰ ਵਸਤਾਂ ਦੀ ਖਰੀਦ ਲਈ ‘ਸੋਹਣਾ ਐਪ’ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਜਨਵਰੀ:
ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਅੱਜ ਮਾਰਕਫੈਡ ਦੇ ਮੁੱਖ ਦਫ਼ਤਰ ਵਿਖੇ ਮਾਰਕਫੈਡ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਆਨਲਾਇਨ ਖ੍ਰੀਦ ਲਈ ‘ਮਾਰਕਫੈਡ ਸੋਹਣਾ ਐਪ’ ਨੂੰ ਜਾਰੀ ਕੀਤਾ ਹੈ। ਇਸ ਮੌਕੇ ਸਮਰਾ ਨੇ ਮਾਰਕਫੈਡ ਵਲੋ ਤਿਆਰ ਕੀਤੀਆਂ ਵਸਤਾਂ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਖਰੀਦਦਾਰਾਂ ਲਈ ਸਮੇਂ-ਸਮੇਂ ‘ਤੇ ਨਵੀਆਂ ਵਸਤਾਂ ਨੂੰ ਪੇਸ਼ ਕਰਨ ਲਈ ਸ਼ਲਾਘਾ ਵੀ ਕੀਤੀ। ਇਸ ਮੌਕੇ ਵਧੀਕ ਮੁੱਖ ਸਕੱਤਰ ਕਾਰਪੋਰੇਸ਼ਨ ਸ੍ਰੀ ਡੀ.ਪੀ. ਰੈਡੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਐਪ ਰਾਹੀਂ ਜਾਰੀ ਕਰਨ ਨਾਲ ਆਮ ਲੋਕ ਮਾਰਕਫੈਡ ਵਲੋਂ ਤਿਆਰ ਕੀਤੀਆਂ ਜਾਂਦੀਆਂ ਵੱਖ ਵੱਖ ਖਾਣ ਵਾਲੀਆਂ ਵਸਤਾਂ ਦੀ ਖ੍ਰੀਦ ਆਨਲਾਇਨ ਕਰ ਸਕਦੇ ਹਨ ਜਿਸ ਨਾਲ ਸਮੇਂ ਦੀ ਬੱਚਤ ਵੀ ਹੋਵੇਗੀ ਅਤੇ ਉਹਨਾਂ ਨੂੰ ਲਾਇਨ ਵਿੱਚ ਲੱਗਣ ਜਾਂ ਆਉਣ-ਜਾਣ ਦੀ ਜਰੂਰਤ ਨਹੀਂ ਰਹੇਗੀ।
ਉਹਨਾਂ ਅੱਗੇ ਦੱਸਿਆ ਕਿ ਹਾਲ ਦੀ ਘੜੀ ਇਸ ਐਪ ਰਾਹੀਂ ਟ੍ਰਾਈਸਿਟੀ ਖੇਤਰ ਚੰਡੀਗੜਂ, ਪੰਚਕੂਲਾ ਅਤੇ ਮੁਹਾਲੀ ਦੇ ਆਮ ਲੋਕ ਖਰੀਦਦਾਰੀ ਕਰ ਸਕਣਗੇ ਅਤੇ ਵੱਖ ਵੱਖ ਉਤਪਾਦਾਂ ‘ਤੇ 15 ਫੀਸਦੀ ਤੱਕ ਦੀ ਛੋਟ ਵੀ ਪ੍ਰਾਪਤ ਕਰ ਸਕਦੇ ਹਨ। ਸ੍ਰੀ ਰੈਡੀ ਨੇ ਦੱਸਿਆ ਕਿ ਇਹ ਮਾਰਕਫੈਡ ਦੇ ਸੋਹਣਾ ਉਤਪਾਦਾਂ ਦੀ ਆਨਲਾਇਨ ਵੀਕਰੀ ਲਈ ਲਈ ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਦੀ ਅਧਿਕਾਰਤ ਮੋਬਾਈਲ ਐਪਲੀਕੇਸ਼ਨ ਹੈ ਅਤੇ ਸੂਬੇ ਦੇ ਹੋਰ ਸਹਿਕਾਰੀ ਅਦਾਰੇ ਵੀ ਆਪਣੇ ਵਲੋਂ ਤਿਆਰ ਵਸਤਾਂ ਨੂੰ ਆਨਲਾਈਨ ਵੇਚਣ ਲਈ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਈ-ਕਾਮਰਸ ਗਤੀਵਿਧੀਆਂ ਨੂੰ ਅਪਣਾ ਸਕਦੇ ਹਨ।
ਇਸ ਐਪਲੀਕੇਸ਼ਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਇਹ ਐਪਲੀਕੇਸ਼ਨ ਆਨਲਾਇਨ ਖਰੀਦਦਾਰ ਨੂੰ ਐਸ.ਐਮ.ਐਸ (ਮੋਬਾਈਲ ਸੰਦੇਸ਼) ਅਤੇ ਈ-ਮੇਲ ਰਾਹੀਂ ਬੁੱਕ ਕੀਤੇ ਗਈਆਂ ਵਸਤਾਂ ਦੀ ਦੀ ਰਸੀਦ, ਪਹੁੰਚ, ਆਰਡਰ ਨੂੰ ਰੱਦ ਕਰਨਾ ਅਤੇ ਉਤਪਾਦ ਦੇ ਭੁਗਤਾਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਏਗੀ। ਉਨਂਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 1000 ਰੁਪਏ ਦੀ ਪਹਿਲੀ ਵਾਰ ਦੀ ਖਰੀਦ ਤੇ ਹਰੇਕ ਖਰੀਦਦਾਰ ਨੂੰ 100 ਰੁਪਏ ਦੀ ਛੋਟ ਅਤੇ ਕੁਝ ਪੁਆਇੰਟਸ ਦਿੱਤੇ ਜਾਣਗੇ। ਉਨਂਾਂ ਦੱਸਿਆ ਕਿ 1000 ਰੁਪਏ ਜਾਂ ਇਸ ਤੋਂ ਵੱਧ ਦੀ ਖਰੀਦ ਕਰਨ ਵਾਲੇ ਨੂੰ ਮੁਫ਼ਤ ਹੋਮ ਡਲਿਵਰੀ ਕੀਤੀ ਜਾਵੇਗੀ ਅਤੇ ਖਰੀਦਦਾਰ ਆਪਣੀ ਮਰਜ਼ੀ ਮੁਤਾਬਕ ਕਰੈਡਿਟ/ਡੈਬਿਟ ਕਾਰਡ, ਨੈੱਟ ਬੈਂਕਿੰਗ ਜਾਂ ਕੈਸ਼ ਭੁਗਤਾਨ ਦੀ ਸਹੂਲਤ ਦਾ ਫਾਇਦਾ ਲੈ ਸਕਣਗੇ।
ਖਰੀਦੀਆਂ ਵਸਤਾਂ ਦੇ ਭੁਗਤਾਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਥਿੰਦ ਨੇ ਕਿਹਾ ਕਿ ਭੁਗਤਾਨ ਸੇਵਾਵਾਂ ਟ੍ਰਾਈਸਿਟੀ ਵਿੱਚ ਦੋ ਭਾਗਾਂ ਵਿੱਚ ਵੰਡੀਆਂ ਗਈਆਂ ਹਨ। ਪਹਿਲੀ ਦੁਪਿਹਰ 2 ਵਜੇ ਤੱਕ ਅਤੇ ਦੂਜੀ ਸ਼ਾਮ 7 ਵਜੇ ਤੱਕ। ਉਨ੍ਹਂਾਂ ਦੱਸਿਆ ਕਿ 1 ਵਜੇ ਤੱਕ ਬੁੱਕ ਕੀਤੇ ਗਏ ਆਰਡਰ ਦਾ ਭੁਗਤਾਨ ਉਸੇ ਦਿਨ ਹੀ ਖਰੀਦਦਾਰ ਦੇ ਘਰ ਹੋ ਜਾਵੇਗਾ। ਇਸ ਮੌਕੇ ਨਿਸ਼ਾਨ ਸਿੰਘ ਸੰਧੂ, ਉਪ ਚੇਅਰਮੈਨ, ਮਾਰਕਫੈਡ, ਏਐਸ ਬੈਂਸ ਰਜਿਸਟਰਾਰ ਸਹਿਕਾਰੀ ਸਭਾਵਾਂ, ਬਾਲ ਮੁਕੰਦ ਸ਼ਰਮਾ, ਵਧੀਕ ਮੈਨੇਜਿੰਗ ਡਾਇਰੈਕਟਰ ਮਾਰਕਫੈਡ ਅਤੇ ਕਈ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …