Share on Facebook Share on Twitter Share on Google+ Share on Pinterest Share on Linkedin ਸਰਹਿੰਦ-ਭਾਖੜਾ ਨਹਿਰ ਨੇੜਿਓਂ 35 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਗਗਨਦੀਪ ਘੜੂੰਆਂ ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 20 ਜਨਵਰੀ: ਇੱਥੋਂ ਦੇ ਨਜਦੀਕੀ ਪਿੰਡ ਕਜੋਲੀ ਵਿੱਚੋਂ ਲੰਘਦੀ ਸਰਹਿੰਦ-ਭਾਖੜਾ ਨਹਿਰ ਨਜ਼ਦੀਕ ਲਗਭਗ 35 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਨੂੰ ਮੋਰਿੰਡਾ ਪੁਲਿਸ ਨੇ ਅਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਨੋਜਵਾਨ ਦੀ ਪਹਿਚਾਣ ਸੰਭੂ ਪੁੱਤਰ ਸਵਰਗੀ ਜਸਵੀਰ ਸਿੰਘ ਵਾਸੀ ਪਿੰਡ ਰਤਨਗੜ੍ਹ ਵਜੋਂ ਹੋਈ ਹੈ। ਮ੍ਰਿਤਕ ਦੀ ਮਾਤਾ ਨਿਰਮਲ ਕੌਰ ਪਤਨੀ ਸਵਰਗੀ ਜਸਵੀਰ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਸੰਭੂ ਦਾ ਇੱਕ ਐਨ.ਜੀ.ਓ ਦੁਆਰਾ ਇਲਾਜ਼ ਚੱਲਦਾ ਸੀ। ਇਲਾਜ ਦੋਰਾਨ ਹੀ ਉਸਨੂੰ ਪਤਾ ਲੱਗਾ ਕਿ ਉਹ ਏਡਜ਼ ਅਤੇ ਕਾਲਾ ਪੀਲੀਆ ਦੀ ਬਿਮਾਰੀ ਤੋ ਪੀੜਤ ਹੈ। ਉਹ ਪ੍ਰੇਸ਼ਾਨੀ ਦੀ ਹਾਲਤ ਵਿੱਚ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਘਰ ਨਹੀ ਆਇਆ। ਅੱਜ ਉਸਦੀ ਭੇਦਭਰੀ ਹਾਲਤ ਵਿੱਚ ਪਿੰਡ ਕਜੋਲੀ ਸਰਹਿੰਦ-ਭਾਖੜਾ ਨਹਿਰ ਨਜ਼ੀਦਕ ਤੋਂ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਦੋ ਇੰਸਪੈਕਟਰ ਅਮਨਦੀਪ ਸਿੰਘ ਥਾਣਾ ਮੁਖੀ ਮੋਰਿੰਡਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਭੇਜਿਆ ਗਿਆ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ