ਸੀਜੀਸੀ ਝੰਜੇੜੀ ਦੀ ਵਾਲੀਬਾਲ ਟੀਮ ਵੱਲੋਂ ਇੰਟਰ ਕਾਲਜ ਮੁਕਾਬਲਿਆਂ ਵਿੱਚ ਲਾਸਾਨੀ ਪ੍ਰਦਰਸ਼ਨ

ਯੂਨੀਵਰਸਿਟੀ ਦੀ ਟਰਾਫ਼ੀ ਜਿੱਤੀ ਤੇ ਸੋਨੇ ਦੇ ਤਗਮਿਆਂ ਦੀ ਲਾਈ ਝੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦਾ ਝੰਜੇੜੀ ਕਾਲਜ ਵੱਲੋਂ ਲਗਾਤਾਰ ਯੂਨੀਵਰਸਿਟੀ ਪ੍ਰੀਖਿਆਵਾਂ ਦੀਆਂ ਮੈਰਿਟ ਤੇ ਕਬਜ਼ਾ ਕਰਨ ਦੇ ਨਾਲ ਨਾਲ ਖੇਡਾਂ ਵਿਚ ਵੀ ਲਗਾਤਾਰ ਖੇਡਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਦੇ ਕਬਜ਼ਾ ਕੀਤਾ ਹੈ। ਇਸ ਲੜੀ ਵਿਚ ਇਕ ਨਿਵੇਕਲਾ ਸੁਨਹਿਰਾ ਪੰਨਾ ਜੋੜਦੇ ਹੋਏ ਝੰਜੇੜੀ ਕਾਲਜ ਦੀ ਵਾਲੀਬਾਲ ਦੀ ਟੀਮ ਨੇ ਪੀਟੀਯੂ ਦੀ ਟਰਾਫ਼ੀ ਤੇ ਕਬਜ਼ਾ ਕੀਤਾ ਹੈ।
ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀਟੀ ਬਾਂਸਲ ਨੇ ਦੱਸਿਆਂ ਕਿ ਇੰਟਰ ਕਾਲਜ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ਦੇ ਨਾਲ ਨਾਲ ਖਿਡਾਰਨਾਂ ਨੇ ਇਸੇ ਮੈਚ ਵਿੱਚ 8 ਸੋਨੇ ਦੇ ਤਗਮੇ ਵੀ ਹਾਸਿਲ ਕੀਤੇ ਹਨ। ਜਦ ਕਿ ਪੀ ਟੀ ਯੂ ਦੀ ਨੈਸ਼ਨਲ ਟੀਮ ਵਿਚ ਵੀ ਝੰਜੇੜੀ ਕਾਲਜ ਦੀਆਂ ਖਿਡਾਰਨਾਂ ਦੀ ਗਿਣਤੀ ਵੀ ਜ਼ਿਆਦਾ ਹੈ। ਸੀਜੀਸੀ ਝੰਜੇੜੀ ਦੀ ਟੀਮ ਵੱਲੋਂ ਸੈਮੀਫਾਈਨਲ ਤੋਂ ਫਾਈਨਲ ਤੱਕ ਜੀਐਨਈ ਲੁਧਿਆਣਾ, ਸੀਜੀਸੀ ਲਾਂਡਰਾਂ, ਬੀਸੀਈਟੀ ਗੁਰਦਾਸਪੁਰ ਹਰਾ ਕੇ ਟਰਾਫ਼ੀ ਤੇ ਕਬਜ਼ਾ ਕੀਤਾ ਹੈ। ਸੀਜੀਸੀ ਝੰਜੇੜੀ ਕਾਲਜ ਨੇ ਪਹਿਲੇ ਮੈਚ ਵਿਚ ਸੀ ਜੀ ਸੀ ਲਾਂਡਰਾਂ ਨੂੰ 3-2 ਦੇ ਸੈੱਟ ਨਾਲ ਮਾਤ ਦਿਤੀ। ਜਦ ਕਿ ਸੈਮੀਫਾਈਨਲ ਵਿਚ ਜੀ ਐਨ ਈ ਲੁਧਿਆਣਾ ਨੂੰ 3-0 ਦੇ ਸੈੱਟ ਨਾਲ ਮਾਤ ਦਿਤੀ। ਫਾਈਨਲ ਮੁਕਾਬਲਾ ਬੀਸੀਈਟੀ ਲੁਧਿਆਣਾ ਨਾਲ ਹੋਇਆ ਜਿਸ ਵਿਚ ਵੀ ਸੀਜੀਸੀ ਝੰਜੇੜੀ ਨੇ 3-0 ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਜਿਸ ਵਿਚ 25-21, 26-16, 25-14 ਦਾ ਸਕੋਰ ਰਿਹਾ।
ਇਸ ਮੌਕੇ ਤੇ ਝੰਜੇੜੀ ਕਾਲਜ ਦੀ ਕੈਪਟਨ ਸਿਮਰਨਜੀਤ ਕੌਰ ਨੇ ਜੇਤੂ ਟਰਾਫ਼ੀ ਹਾਸਿਲ ਕੀਤੀ। ਇਸ ਦੇ ਨਾਲ ਹੀ ਸਿਮਰਨਜੀਤ, ਰਿਸ਼ੂ ਝਾਅ, ਸ਼ਿਵਾਨੀ ਚੌਹਾਨ, ਸੰਦੀਪ ਕੌਰ, ਸ਼ਿਵਾਨੀ, ਮੋਨਿਕਾ ਸ਼ਾਸਤਰੀ, ਅਰੂਸ਼ੀ ਅਤੇ ਮੇਗਾ ਨੂੰ ਸੋਨੇ ਦੇ ਤਗਮਿਆਂ ਨਾਲ ਨਿਵਾਜਿਆਂ ਗਿਆ। ਸੀਜੀਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੀਜੀਸੀ ਝੰਜੇੜੀ ਕਾਲਜ ਵਿਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅਤੇ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਖੇਡਾਂ ਅਤੇ ਹੋਰਨਾ ਗਤੀਵਿਧੀਆਂ ਵਿਚ ਮੁਹਾਰਤ ਹਾਸਿਲ ਕਰਨ ਲਈ ਹਰ ਤਰਾਂ ਦੀ ਮਦਦ ਕੀਤੀ ਜਾਂਦੀ ਹੈ। ਇਸੇ ਸਦਕਾ ਸਾਡੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਮੱਲ੍ਹਾਂ ਮਾਰਦੇ ਹਨ। ਇਸ ਦੇ ਨਾਲ ਹੀ ਸੀ ਜੀ ਸੀ ਝੰਜੇੜੀ ਕਾਲਜ ਇਸ ਖ਼ਿੱਤੇ ਵਿਚ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਨੌਕਰੀਆਂ ਦਿਵਾਉਣ ਵਿੱਚ ਕਾਮਯਾਬ ਰਿਹਾ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…