ਦੋਆਬਾ ਗਰੁੱਪ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਜਨਵਰੀ:
ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਬਸੰਤ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੈਡਮ ਪ੍ਰੀਤੀ ਸਚਦੇਵਾ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ। ਇਸ ਦੋਰਾਨ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਭਾਗ ਲਿਆ। ਇਸ ਤੋਂ ਪਹਿਲਾ ਡੀ.ਜੀ.ਸੀ ਵਿਖੇ ਲੋਹੜੀ ਦੇ ਸ਼ੁੱਭ ਮੌਕੇ ਤੇ ਮਹਿਲਾ ਸਸ਼ਕਤੀਕਰਨ ਨੂੰ ਮਜ਼ਬੂਤ ਕਰਦੇ ਹੋਏ ਕਾਲਜ ਵੱਲੋਂ ਉਨ੍ਹਾਂ ਫੀਮੇਲ ਸਟਾਫ ਮੈਂਬਰਜ਼ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪਿਛਲੇ ਸਾਲ ਬੱਚੀਆਂ ਨੂੰ ਜਨਮ ਦਿੱਤਾ ਸੀ। ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਵਿੱਚ ਡਾ. ਮੀਨੂੰ ਜੇਟਲੀ-ਡਾਇਰੈਕਟਰ ਪ੍ਰਿੰਸੀਪਲ ਆਫ ਦੋਆਬਾ ਸਕੂਲ ਬੀਜਨੈਸ,ਡਾ. ਪੀ.ਕੇ ਕੌਰ-ਪ੍ਰਿੰਸੀਪਲ ਦੋਆਬਾ ਕਾਲਜ ਆਫ ਫਾਰਮੈਸੀ ਅਤੇ ਮੈਡਮ ਦੀਪੀਕਾ-ਡੀਜੀਟਲ ਮਾਰਕੀਟਿੰਗ ਐਗਜ਼ੀਕਿਉਟਿਵ ਦਾ ਨਾਮ ਜ਼ਿਕਰਯੋਗ ਹੈ।
ਇਸ ਮੌਕੇ ਦੋਆਬਾ ਗਰੁੱਪ ਦੇ ਮੈਨੇਜ਼ਿੰਗ ਵਾਇਸ ਚੇਅਰਮੈਨ ਐਸ.ਐਸ ਸੰਘਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਸੰਤ ਰੁੱਤ ਸਭ ਤੋਂ ਸੁਹਾਵਣੀ ਰੁੱਤ ਹੁੰਦੀ ਹੈ। ਇਸ ਲਈ ਬਸੰਤ ਨੂੰ ਰੁੱਤਾਂ ਦੀ ਰਾਣੀ ਆਖਿਆ ਜਾਂਦਾ ਹੈ। ੳਨ੍ਹਾਂ ਕਿਹਾ ਕਿ ਬਸੰਤ ਰੁੱਤ ਦੇ ਆਗਮਨ ਨਾਲ ਰੁੱਖਾਂ ਤੇ ਨਵੇਂ ਪੱਤੇ ਅਤੇ ਰੰਗ ਬਿਰੰਗੇ ਫੁੱਲ ਖਿੜ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣੂ ਕਰਵਾਇਆ। ਇਸ ਦੋਰਾਨ ਕਾਲਜ ਦੇ ਪ੍ਰਧਾਨ ਐਚ.ਐਸ ਬਾਠ ਨੇ ਵਿਅਿਾਰਥੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਆਪਣੇ ਭਾਸ਼ਣ ਦੋਰਾਨ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨ ਲਈ ਵੀ ਜਾਗਰੂਕ ਕੀਤਾ ਤਾਂ ਜੋ ਪੰਛੀਆਂ ਅਤੇ ਆਮ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ।
ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਾਂ ਨੇ ਪੀਲੇ ਅਤੇ ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਸਨ। ਜਿਸ ਵਿੱਚ ਉਹ ਸਰੋਂ ਦੇ ਖਿੜੇ ਹੋਏ ਫੁੱਲਾਂ ਵਾਂਗ ਲੱਗ ਰਹੇ ਸਨ। ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਪਤੰਗਬਾਜ਼ੀ ਅਤੇ ਬਾਈਕ ਰੇਸ ਮੁਕਾਬਲੇ ਵੀ ਕਰਵਾਏ ਗਏ। ਸਮਾਗਮ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਸੰਤ ਰੁੱਤ ਸੰਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਵਿਦਿਆਰਥੀਆਂ ਨੂੰ ਰੀਫਰੈਸ਼ਮੈਂਟ ਦਿੱਤੀ ਗਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…