ਘੱਟ ਜਾਂ ਜ਼ਿਆਦਾ ਨੀਂਦ ਆਉਣ ਨਾਲ ਹੋ ਸਕਦਾ ਹੈ ਮਾਨਸਿਕ ਰੋਗ: ਡਾ. ਰੀਟਾ ਭਾਰਦਵਾਜ਼

ਸਰਕਾਰੀ ਹਸਪਤਾਲਾਂ ਵਿੱਚ ਮਾਨਿਸਕ ਰੋਗਾਂ ਦਾ ਸਹੀ ਤੇ ਮੁਫ਼ਤ ਇਲਾਜ ਉਪਲਬਧ

ਐਸਐਮਓ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਖਰੜ ਵਿੱਚ ਹੋਇਆ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਜਨਵਰੀ:
ਜੇਕਰ ਤੁਹਾਨੂੰ ਕਾਫ਼ੀ ਘੱਟ ਜਾਂ ਕਾਫ਼ੀ ਜ਼ਿਆਦਾ ਨੀਂਦ ਆਉਂਦੀ ਹੈ, ਭੁੱਖ ਘੱਟ ਜਾਂ ਜ਼ਿਆਦਾ ਲਗਦੀ ਹੈ, ਮਨ ਉਦਾਸ ਰਹਿੰਦਾ ਹੈ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਰੋੋਣ ਜਾਂ ਖ਼ੁਦਕੁਸ਼ੀ ਕਰਨ ਨੂੰ ਦਿਲ ਕਰਦਾ ਹੈ ਤਾਂ ਇਹ ਮਾਨਸਿਕ ਰੋੋਗ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਸਣ ਜ਼ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਕਿ ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਹੋ ਸਕੇ। ਇਹ ਗੱਲ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਸਰਕਾਰੀ ਹਸਪਤਾਲ ਖਰੜ ਵਿੱਚ ਐਸਐਮਓ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਮਾਨਸਿਕ ਸਿਹਤ ਪ੍ਰੋੋਗਰਾਮ ਦੌੌਰਾਨ ਹਸਪਤਾਲ ਵਿੱਚ ਆਏ ਹੋਏ ਮਰੀਜ਼ਾਂ, ਸਿਹਤ ਸਟਾਫ਼ ਅਤੇ ਹੋੋਰ ਲੋੋਕਾਂ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਹਰ ਛੇਵੇਂ ਵਿਚੋੋਂ ਇਕ ਵਿਅਕਤੀ ਕਿਸੇ ਨਾ ਕਿਸੇ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਹੈ ਪਰ ਕਈ ਲੋੋਕ ਸ਼ਰਮ ਕਾਰਨ ਅਪਣੀ ਬੀਮਾਰੀ ਬਾਰੇ ਅਪਣੇ ਘਰਦਿਆਂ ਨੂੰ ਨਹੀਂ ਦਸਦੇ ਤੇ ਨਾ ਹੀ ਖ਼ੁਦ ਡਾਕਟਰ ਕੋਲ ਜਾਂਦੇ ਹਨ।ਡਾ. ਭਾਰਦਵਾਜ ਨੇ ਕਿਹਾ ਕਿ ਮਾਨਸਿਕ ਬੀਮਾਰੀ ਵੀ ਸਰੀਰਕ ਬੀਮਾਰੀ ਵਰਗੀ ਹੀ ਹੁੰਦੀ ਹੈ ਅਤੇ ਇਸ ਦਾ ਇਲਾਜ ਕਰਾਉਣ ਵਿਚ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੌਮੀ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਨਸਿਕ ਬੀਮਾਰੀਆਂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮਾਨਸਿਕ ਰੋਗਾਂ ਦੇ ਮਾਹਰ ਡਾ. ਪੂਜਾ ਗਰਗ ਨੇ ਦਸਿਆ ਕਿ ਆਮ ਮਾਨਸਿਕ ਰੋੋਗ ਠੀਕ ਹੋਣ ਵਿਚ ਇਕ-ਦੋ ਮਹੀਨੇ ਲੱਗ ਜਾਂਦੇ ਹਨ। ਮਰੀਜ਼ ਨੂੰ ਦਵਾਈਆਂ ਜਾਂ ਸਲਾਹ-ਮਸ਼ਵਰੇ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਮਾਨਸਿਕ ਰੋੋਗਾਂ ਸਬੰਧੀ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਨੂੰ ਬਾਕਾਇਦਾ ਸਿਖਲਾਈ ਦਿਤੀ ਜਾ ਚੁਕੀ ਹੈ। ਹਸਪਤਾਲਾਂ ਵਿੱਚ ਇਨ੍ਹਾਂ ਰੋਗਾਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਹਰ ਦਿਨ ਡਾਕਟਰ ਉਪਲਭਧ ਹੁੰਦਾ ਹੈ।
ਡਾ. ਪੂਜਾ ਗਰਗ ਨੇ ਕਿਹਾ ਕਿ ਕਈ ਵਾਰ ਮਰੀਜ਼ ਅਪਣੀ ਮਾਨਸਿਕ ਸਮੱਸਿਆ ਨੂੰ ਅਣਡਿੱਠ ਕਰਦੇ ਰਹਿੰਦੇ ਹਨ ਅਤੇ ਡਾਕਟਰ ਕੋੋਲ ਜਾਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਦਸਿਆ ਕਿ ਜਿਵੇਂ ਕੋਈ ਵਿਅਕਤੀ ਬਿਨਾਂ ਕਿਸੇ ਗੱਲ ਹੱਸਣ ਲੱਗ ਪੈਂਦਾ ਹੈ, ਬਹੁਤ ਜ਼ਿਆਦਾ ਸੋੋਚਦਾ ਰਹਿੰਦਾ ਹੈ, ਵਾਰ-ਵਾਰ ਸ਼ੀਸ਼ਾ ਵੇਖਦਾ ਰਹਿੰਦਾ ਹੈ, ਨਸਾ ਕਰਨ ਦੇ ਨਾਲ-ਨਾਲ ਮਾਨਸਿਕ ਉਲਝਣ ਵਿਚ ਵੀ ਫਸ ਜਾਂਦਾ ਹੈ। ਅਜਿਹੇ ਲੱਛਣ ਮਾਨਸਿਕ ਰੋਗ ਹੁੰਦੇ ਹਨ। ਉਨ੍ਹਾਂ ਮੈਡੀਕਲ ਅਫ਼ਸਰਾਂ ਅਤੇ ਪੈਰਾਮੈਡੀਕਲ ਸਟਾਫ਼ ਨੂੰ ਵੀ ਅਜਿਹੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੇ ਮਰੀਜ਼ ਕਿਸੇ ਕਾਰਨ ਹਸਪਤਾਲ ਨਹੀਂ ਆਉਣਾ ਚਾਹੁੰਦਾ ਤਾਂ ਉਸ ਦੇ ਮਾਪੇ ਇਕ ਵਾਰ ਉਸ ਨੂੰ ਅਪਣੇ ਨੇੜਲੇ ਹਸਪਤਾਲ ਜਾਂ ਮੁਹਾਲੀ ਦੇ ਸੈਕਟਰ-66 ਵਿਚ ਪੈਂਦੇ ਨਸ਼ਾ ਛਡਾਓ ਤੇ ਮੁੜ ਵਸੇਬਾ ਕੇਂਦਰ ਵਿਚ ਲਿਆਉਣ ਤੇ ਫਿਰ ਅਗਲੀ ਵਾਰ ਮਾਪੇ ਹੀ ਹਸਪਤਾਲ ਵਿਚੋੋਂ ਉਸ ਦੀ ਦਵਾਈ ਲੈ ਕੇ ਜਾ ਸਕਦੇ ਹਨ।
ਸਰਕਾਰੀ ਹਸਪਤਾਲ ਖਰੜ ਦੇ ਐਸਐਮਓ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਮਾਨਸਿਕ ਰੋੋਗਾਂ ਤੋਂ ਪੀੜਤ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਵੀ ਜ਼ਰੂਰੀ ਹੈ। ਅਜਿਹੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਮਾੜਾ ਵਿਹਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨੂੰ ਹਮਦਰਦੀ ਅਤੇ ਪਿਆਰ ਦੀ ਲੋੜ ਹੁੰਦੀ ਹੈ। ਉਨ੍ਹਾਂ ਸਿਹਤ ਅਮਲੇ ਨੂੰ ਅਜਿਹੇ ਮਰੀਜ਼ਾਂ ਦਾ ਪਿਆਰ ਤੇ ਸਨੇਹ ਨਾਲ ਇਲਾਜ ਕਰਨ ਲਈ ਕਿਹਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਮੈਨੇਜਰ ਨਸ਼ਾ ਛੁਡਾਊ ਕੇਂਦਰ ਨੇਕ ਰਾਮ, ਮੀਡੀਆ ਵਿਭਾਗ ਤੋਂ ਬਲਜਿੰਦਰ ਸਿੰਘ ਸੈਣੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …