ਸੰਤ ਈਸ਼ਰ ਸਿੰਘ ਸਕੂਲ ਦੇ ਬਾਨੀ ਹਰਦੀਪ ਕੌਰ ਗਿੱਲ ਦਾ ਦੇਹਾਂਤ, ਸਸਕਾਰ ਅੱਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਸੰਤ ਈਸ਼ਰ ਸਿੰਘ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਹਰਦੀਪ ਕੌਰ ਗਿਲ ਦਾ ਅੱਜ ਤੜਕੇ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਪਿਛਲੇ ਦਿਨੀਂ ਉਹਨਾਂ ਦੀ ਤਬੀਅਤ ਵਿਗੜਣ ਤੇ ਉਹਨਾਂ ਨੂੰ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਉਹਨਾਂ ਦੇ ਅੰਤਿਮ ਸਮੇਂ ਉਹਨਾਂ ਦਾ ਛੋਟਾ ਬੇਟਾ ਸਰਤਾਜ ਸਿੰਘ ਗਿੱਲ ਉਹਨਾਂ ਕੋਲ ਸੀ।
ਖੁੱਲੇ ਅਤੇ ਮਿਲਾਪੜ ਸੁਭਾਅ ਦੇ ਮਾਲਕ ਸ੍ਰੀਮਤੀ ਹਰਦੀਪ ਕੌਰ ਗਿੱਲ ਦਾ ਸ਼ਹਿਰ ਵਿੱਚ ਵਿਦਿਆ ਦਾ ਚਾਨਣ ਵੰਡਣ ਵਿੱਚ ਵੱਡਾ ਰੋਲ ਸੀ ਅਤੇ ਉਹਨਾਂ ਦੇ ਸਕੂਲ ਤੋਂ ਪਾਸ ਹੋਣ ਵਾਲੇ ਕਈ ਬੱਚੇ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿਚ ਅਹਿਮ ਜਿੰਮੇਵਾਰੀਆਂ ਨਿਭਾਅ ਰਹੇ ਹਨ। ਉਹ 74 ਵਰ੍ਹਿਆਂ ਦੇ ਸਨ। ਐਮਏ (ਸਾਈਕੋਲਾਜੀ) ਅਤੇ ਬੀ.ਐੱਡ ਤੱਕ ਦੀ ਪੜਾਈ ਉਪਰੰਤ ਉਹਨਾਂ ਨੇ 1980 ਵਿੱਚ ਆਪਣੇ ਪਤੀ ਸੁਖਦੇਵ ਸਿਘ ਗਿੱਲ ਦੀ ਪ੍ਰੇਰਨਾ ਅਤੇ ਮਦਦ ਨਾਲ ਫੇਜ਼ 7 ਦੇ ਇੱਕ ਮਕਾਨ ਤੋਂ ਸੰਤ ਈਸ਼ਰ ਸਿੰਘ ਸਕੂਲ ਦੀ ਆਰੰਭਤਾ ਕੀਤੀ ਸੀ ਜਿਹੜਾ ਪਿੱਛਲੇ 37 ਸਾਲਾਂ ਦੌਰਾਨ ਵੱਧ ਕੇ ਫੇਜ਼ 7 ਅਤੇ ਸੈਕਟਰ 70 ਵਿਚਲੀਆਂ ਦੋ ਵੱਡੀਆਂ ਇਮਾਰਤਾਂ ਵਿੱਚ ਚਲ ਰਿਹਾ ਹੈ। ਇਹਨਾਂ ਵਿੱਚ ਫੇਜ਼ 7 ਵਾਲਾ ਸਕੂਲ ਸੀ ਬੀ ਐਸ ਈ ਤੋੱ ਮਾਨਤਾ ਪ੍ਰਾਪਤ ਹੈ ਜਦੋਂ ਕਿ ਸੈਕਟਰ 70 ਵਾਲਾ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ।
ਸ੍ਰੀਮਤੀ ਹਰਦੀਪ ਕੌਰ ਗਿੱਲ ਦਾ ਵਡਾ ਬੇਟਾ ਗੁਰਿੰਦਰ ਸਿੰਘ ਗਿਲ ਅਮਰੀਕਾ ਵਿੱਚ ਰਹਿੰਦਾ ਹੇ ਜਦੋਂ ਕਿ ਛੋਟਾ ਬੇਟਾ ਸਰਤਾਜ ਸਿੰਘ ਗਿੱਲ ਐਡਵੋਕੇਟ ਮੁਹਾਲੀ ਵਿੱਚ ਉਹਨਾਂ ਦੇ ਨਾਲ ਹੀ ਰਹਿੰਦਾ ਸੀ। ਉਹਨਾਂ ਦਾ ਅੰਤਮ ਸਸਕਾਰ ਭਲਕੇ 28 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ ਇੱਕ ਵਜੇ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਸ੍ਰੀਮਤੀ ਹਰਦੀਪ ਕੌਰ ਗਿੱਲ ਦੇ ਸਵਰਗਵਾਸ ਹੋਣ ਦੀ ਖ਼ਬਰ ਫੈਲਦਿਆਂ ਹੀ ਉਹਨਾਂ ਦੇ ਸਨੇਹੀਆਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੀ ਰਿਹਾਇਸ਼ ਤੇ ਆਉਣੇ ਆਰੰਭ ਹੋ ਗਏ ਸਨ।
ਇਸ ਦੌਰਾਨ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ, ਸੀ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ, ਅਕਾਲੀ ਦਲ ਦੇ ਹਲਕਾ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ, ਮੁੱਖ ਮੰਤਰੀ ਦੀ ਸਾਬਕਾ ਓਐਸਡੀ ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਜਥੇਦਾਰ ਬਲਜੀਤ ਸਿੰਘ ਕੁੰਭੜਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਫੂਲਰਾਜ ਸਿੰਘ, ਕੁਲਜੀਤ ਸਿੰਘ ਬੇਦੀ, ਪਰਮਜੀਤ ਸਿੰਘ ਕਾਹਲੋਂ, ਅਮਰੀਕ ਸਿੰਘ ਤਹਿਸੀਲਦਾਰ (ਰਿਟਾ), ਰਜਿੰਦਰ ਸਿੰਘ ਰਾਣਾ, ਕਮਲਜੀਤ ਸਿੰਘ ਰੂੁਬੀ, ਸਤਵੀਰ ਸਿੰਘ ਧਨੋਆ, ਹਰਮਨਪ੍ਰੀਤ ਸਿੰਘ ਪ੍ਰਿੰਸ, ਗੁਰਮੁੱਖ ਸਿੰਘ ਸੋਹਲ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਉਪਿੰਦਰ ਪ੍ਰੀਤ ਕੌਰ, ਬੀਬੀ ਜਸਪ੍ਰੀਤ ਕੌਰ, ਸ੍ਰੀਮਤੀ ਜਸਬੀਰ ਕੌਰ ਅਤਲੀ, ਪਰਵਿੰਦਰ ਸਿੰਘ ਸੋਹਾਣਾ, ਅਰੁਣ ਸ਼ਰਮਾ, ਅਸ਼ੋਕ ਝਾਅ, ਸੈਹਬੀ ਆਨੰਦ (ਸਾਰੇ ਕੌਂਸਲਰ), ਹਲਕਾ ਵਿਧਾਇਕ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ, ਪੈਰਾਗਾਨ ਸੀਨੀਅਰ ਸਕੈਡਰੀ ਸਕੂਲ ਸੈਕਟਰ 69 ਦੇ ਮੁਖੀ ਮੋਹਨਬੀਰ ਸਿੰਘ ਸ਼ੇਰਗਿੱਲ, ਜੈਮ ਪਬਲਿਕ ਸਕੂਲ ਦੇ ਮੁਖੀ ਐਚ ਐਸ ਮਿੱਢਾ, ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਦੇ ਮੁਖੀ ਇਕਬਾਲ ਸਿੰਘ ਸ਼ੇਰਗਿੱਲ, ਸ਼ਾਸ਼ਤਰੀ ਮਾਡਲ ਸਕੂਲ ਦੇ ਮੈਨੇਜਰ ਰਜਨੀਸ਼ ਸੇਵਕ, ਪਰਮਜੀਤ ਸਿੰਘ ਹੈਪੀ, ਪ੍ਰਧਾਨ ਸਿਟੀਜਨ ਵੇਲਫੇਅਰ ਐੱਡ ਡਿਵੈਲਪਮੈਂਟ ਫੋਰਮ, ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਜੱਟ ਮਹਾਂ ਸਭਾ ਪੰਜਾਬ ਦੇ ਜਰਨਲ ਸਕੱਤਰ ਤੇਜਿੰਦਰ ਸਿੰਘ ਪੂਨੀਆਂ, ਵੱਖ ਵੱਖ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ, ਵਿਦਿਅਕ ਅਦਾਰਿਆਂ ਸੰਸਥਾਵਾਂ ਦੇ ਮੁਖੀਆਂ ਨੇ ਸ੍ਰੀਮਤੀ ਹਰਦੀਪ ਕੌਰ ਗਿੱਲ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…