ਪੁੱਡਾ ਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਵਿੱਚ 1 ਤੇ 2 ਫਰਵਰੀ ਨੂੰ ਲੱਗਣਗੇ ਸ਼ਿਕਾਇਤ ਨਿਵਾਰਣ ਕੈਂਪ

ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਲੋਕਾਂ ਦੀ ਸੁਵਿਧਾ ਲਈ ਚੁੱਕਿਆ ਅਹਿਮ ਕਦਮ: ਰਵੀ ਭਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਆਪਣੇ ਆਪ ਵਿੱਚ ਕੀਤੇ ਗਏ ਇਕ ਖਾਸ ਉਪਰਾਲੇ ਤਹਿਤ ਵੱਖ-ਵੱਖ ਸ਼ਾਖਾਵਾਂ ਨਾਲ ਸਬੰਧਤ ਹਿੱਸੇਦਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਮੰਤਵ ਨਾਲ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਅਤੇ ਹੋਰ ਸਾਰੀਆਂ ਖੇਤਰੀ ਵਿਕਾਸ ਅਥਾਰਟੀਆਂ ਆਪਣੇ ਮੁੱਖ ਦਫਤਰਾਂ ਵਿਖੇ ਦੋ ਦਿਨਾ ਸ਼ਿਕਾਇਤ ਨਿਵਾਰਣ ਕੈਂਪ ਲਗਾਉਣਗੀਆਂ। ਇਸ ਫੈਸਲਾ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ-ਕਮ-ਮੰਤਰੀ ਇੰਚਾਰਜ਼, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀਆਂ ਹਦਾਇਤਾਂ ਤੇ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਪੁੱਡਾ/ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਰਵੀ ਭਗਤ ਆਈਏਐਸ ਨੇ ਦੱਸਿਆ ਕਿ ਇਹ ਕੈਂਪ ਪੁੱਡਾ ਅਤੇ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਕਿ ਗਮਾਡਾ, ਪੀ.ਡੀ.ਏ., ਗਲਾਡਾ, ਜੇਡੀਏ, ਏਡੀਏ ਅਤੇ ਬੀਡੀਏ ਵੱਲੋਂ ਆਪਣੇ ਮੁੱਖ ਦਫ਼ਤਰਾਂ ਵਿੱਚ 1 ਅਤੇ 2 ਫਰਵਰੀ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਲਗਾਏ ਜਾਣਗੇ।
ਪਹਿਲਾ ਦਿਨ ਅਲਾਟੀਆਂ, ਜ਼ਮੀਨ ਮਾਲਕਾਂ ਅਤੇ ਐਸੋਸੀਏਸ਼ਨਾਂ ਲਈ ਰਾਖਵਾਂ ਰੱਖਿਆ ਗਿਆ ਹੈ, ਦੂਜੇ ਦਿਨ ਪ੍ਰਮੋਟਰਾਂ, ਠੇਕੇਦਾਰਾਂ ਅਤੇ ਕਲੋਨਾਈਜਰਾਂ ਨਾਲ ਸਬੰਧਤ ਮੁੱਦਿਆਂ ਨੂੰ ਸੁਣਿਆ ਜਾਵੇਗਾ। ਐਸੋਸੀਏਸ਼ਨਾਂ ਅਤੇ ਅਲਾਟੀ ਆਪਣੀਆਂ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਉਹਨਾਂ ਦੇ ਖੇਤਰਾਂ ਵਿੱਚ ਵਿਕਾਸ, ਗੈਰ ਕਾਨੂੰਨੀ ਉਸਾਰੀ, ਸੜਕਾਂ/ਗਲੀਆਂ ਦੀ ਮੁਰੰਮਤ ਆਦਿ ਇਹਨਾਂ ਕੈਂਪਾਂ ਵਿੱਚ ਰੱਖ ਸਕਦੇ ਹਨ। ਆਪਣੀ ਡਿਊਟੀ ਨਿਭਾਉਣ ਸਮੇੱ ਕਿਸੇ ਵੀ ਅਧਿਕਾਰੀ ਦੀ ਭੂਮੀਕਾ ਦੀ ਅਣਦੇਖੀ ਦੀ ਰਿਪੋਰਟ ਵੀ ਕੈਂਪ ਵਿੱਚ ਅਧਿਕਾਰੀਆਂ ਦੇ ਸਨਮੁੱਖ ਕੀਤੀ ਜਾ ਸਕਦੀ ਹੈ। ਜ਼ਮੀਨ ਮਾਲਕ ਜ਼ਮੀਨ ਦੀ ਪ੍ਰਾਪਤੀ, ਮੁਆਵਜੇ ਦੇ ਭੁਗਤਾਨ, ਸਹੂਲੀਅਤ ਸਰਟੀਫਿਕੇਟ ਜਾਰੀ ਕਰਨ ਸਬੰਧੀ ਜਾਂ ਕਿਸੇ ਹੋਰ ਪ੍ਰੇਸ਼ਾਣੀ ਨਾਲ ਸਬੰਧਤ ਮੁੱਦਿਆਂ ਨੂੰ ਕੈਂਪ ਦੌਰਾਨ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਸਕਦੇ ਹਨ। ਪ੍ਰਮੋਟਰਾਂ ਅਤੇ ਕਲੋਨਾਈਜਰਾਂ, ਜਿਨ੍ਹਾਂ ਵੱਲੋਂ ਰਾਜ ਵਿੱਚ ਪ੍ਰਾਜੈਕਟ ਚਲਾਏ ਜਾ ਰਹੇ ਹਨ, ਉਹਨਾਂ ਨੂੰ ਪ੍ਰਾਜੈਕਟਾਂ ਦੀ ਮਨਜ਼ੂਰੀ ਅਤੇ ਪ੍ਰਾਜੈਕਟਾਂ ਨਾਲ ਸਬੰਧਤ ਪਲਾਨਾਂ ਨੂੰ ਜਾਰੀ ਕਰਨ, ਲੇ-ਆਊਟ ਵਿੱਚ ਬਦਲਾਵ, ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ), ਰੈਗੂਲੇਟਰੀ ਨਾਲ ਸਬੰਧਤ ਮਸਲੇ, ਈਡੀਸੀ ਅਤੇ ਹੋਰ ਖਰਚਿਆਂ ਦੇ ਭੁਗਤਾਨ ਕਰਨ ਵਿੱਚ ਮੁਸ਼ਕਲਾਂ ਹੋ ਸਕਦੀਆਂ ਹਨ। ਠੇਕੇਦਾਰ ਜਿਨ੍ਹਾਂ ਨੂੰ ਵੱਖ-ਵੱਖ ਵਿਕਾਸ ਕਾਰਜ ਅਲਾਟ ਕੀਤੇ ਗਏ ਹਨ, ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ ਜਿਵੇੱ ਕਿ ਪ੍ਰਤੀਕੂਲ ਮੌਸਮ, ਮੈਟੀਰੀਅਲ ਜਾਂ ਸਮੱਗਰੀ ਦੀ ਘਾਟ ਦੌਰਾਨ ਕੰਮ ਨੂੰ ਪੂਰਾ ਕਰਨ ਵਿੱਚ ਦੇਰੀ ਅਤੇ ਇਸ ਤਰ੍ਹਾਂ ਉਹਨਾਂ ਵਲੋੱ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਹੋਰ ਸਮੇੱ ਦੀ ਮੰਗ ਜਾਂ ਇੰਜੀਨੀਅਰਿੰਗ ਵਿੰਗ ਦੁਆਰਾ ਉਹਨਾਂ ਗ਼ਨੂੰ ਭੁਗਤਾਨ ਜਾਰੀ ਕਰਨ ਸਬੰਧੀ ਮੁੱਦੇ ਕੈਂਪ ਵਿੱਚ ਸੁਣੇ ਜਾਣਗੇ।
ਸ੍ਰੀਮਤੀ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ-ਕਮ-ਵਾਈਸ ਚੇਅਰਪਰਸਨ, ਪੁੱਡਾ ਨੇ ਦੱਸਿਆ ਕਿ ਕੈਂਪਾਂ ਵਿੱਚ ਅਧਿਕਾਰੀ ਜਨਤਾ ਅਤੇ ਹੋਰ ਹਿੱਸੇਦਾਰਾਂ ਦੀਆਂ ਸਮੱਸਿਆਵਾਂ ਦਾ ਨੋਟਿਸ ਲੈਣਗੇ ਅਤੇ ਜੇਕਰ ਸਮੱਸਿਆ ਦਾ ਹਲ ਮੌਕੇ ਤੇ ਹੋ ਸਕਦਾ ਹੋਇਆ ਤਾਂ ਕੀਤਾ ਜਾਵੇਗਾ। ਸਾਰੇ ਅਧਿਕਾਰੀਆਂ ਨੂੰ ਕੈਂਪ ਦੇ ਮੁਕੰਮਲ ਹੋਣ ਤੋਂ 3 ਦਿਨਾਂ ਦੇ ਅੰਦਰ ਵੱਖ-ਵੱਖ ਸ਼ਿਕਾਇਤਾਂ ਸਬੰਧੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਤਿਆਰ ਕਰਕੇ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਂਪ ਲਗਾਉਣ ਦਾ ਮਕਸਦ ਪੂਰਾ ਹੋਇਆ ਹੈ। ਇਹਨਾਂ ਕੈਂਪਾਂ ਦਾ ਸੰਚਾਲਨ ਕਰਨ ਦਾ ਮੁੱਖ ਉਦੇਸ਼ ਆਮ ਲੋਕਾਂ ਅਤੇ ਹੋਰ ਸਹਿਯੋਗੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹਲ ਕਰਨਾ ਹੈ। ਨਾਲ ਹੀ ਇਕ ਹੋਰ ਅਜੰਡਾ ਵਿਭਾਗ ਦੇ ਕੰਮ ਕਾਜ਼ ਵਿੱਚ ਉਹਨਾਂ ਨੂੰ ਹਿੱਸੇਦਾਰ ਬਨਾਉਣਾ ਹੈ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਵਿਭਾਗ ਵੱਲੋੱ ਕੈਂਪ ਵਿੱਚ ਆਉਣ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਢੁਕਵੇੱ ਤਰੀਕੇ ਨਾਲ ਹੱਲ ਕੀਤਾ ਜਾਵੇਗਾ ਅਤੇ ਪ੍ਰਾਪਤ ਹੋਣ ਵਾਲੇ ਚੰਗੇ ਸੁਝਾਵਾਂ ਨੂੰ ਕੰਮ ਵਿੱਚ ਸੁਧਾਰ ਲਿਆਉਣ ਲਈ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਸ਼ਾਮਿਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀ ‘ਆਪ’ ਸਰਕਾਰ ਨੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਮੁੜ ਸੁਰਜੀਤ ਕੀਤਾ: ਕੁਲਵੰਤ ਸਿੰਘ

ਪੰਜਾਬ ਦੀ ‘ਆਪ’ ਸਰਕਾਰ ਨੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਮੁੜ ਸੁਰਜੀਤ ਕੀਤਾ: ਕੁਲਵੰਤ ਸਿੰਘ ਮੁਹਾਲੀ ਵਿਖੇ…