ਡਾ. ਅੰਬੇਦਕਰ ਹਿਊਮਨ ਰਾਈਟਸ ਸੰਸਥਾ ਨੇ ਪਿੰਡ ਲਾਂਗੜੀਆਂ ਵਿੱਚ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਕੈਂਪ ਵਿੱਚ 300 ਤੋਂ ਵੱਧ ਲੋਕਾਂ ਦੀ ਅੱਖਾਂ ਦੀ ਜਾਂਚ, 118 ਮਰੀਜ਼ਾਂ ਨੂੰ ਐਨਕਾਂ ਵੰਡੀਆਂ, 35 ਮਰੀਜ਼ਾਂ ਨੂੰ ਪਾਏ ਜਾਣਗੇ ਲੈਂਸ

ਨਬਜ਼-ਏ-ਪੰਜਾਬ ਬਿਊਰੋ, ਸੰਗਰੂਰ, 28 ਜਨਵਰੀ:
ਡਾ. ਭੀਮ ਰਾਓ ਅੰਬੇਦਕਰ ਹਿਊਮਨ ਰਾਈਟਸ ਐਂਡ ਵੈਲਫੇਅਰ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਾਂਗੜੀਆਂ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਪਰਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਮੁਹਾਲੀ ਜ਼ਿਲ੍ਹਾ ਖਜਾਨਚੀ , ਸੰਸਥਾ ਦੇ ਅਮਰਗੜ੍ਹ ਬਲਾਕ ਪ੍ਰਧਾਨ ਸੁਖਵੀਰ ਸਿੰਘ ਲਾਂਗੜੀਆਂ ਅਤੇ ਸੰਸਥਾ ਦੇ ਅਹੁਦੇਦਾਰਾਂ ਨੇ ਕੀਤਾ।
ਇਹ ਜਾਣਕਾਰੀ ਦਿੰਦਿਆਂ ਦਲਿਤ ਆਗੂ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ 300 ਤੋਂ ਵੱਧ ਵਿਅਕਤੀਆਂ ਦੀ ਅੱਖਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 35 ਮਰੀਜ਼ਾਂ ਨੂੰ ਲੈਨਜ ਪਾਉਣ ਲਈ ਚੁਣਿਆ ਗਿਆ ਹੈ ਜਦੋਂ ਕਿ ਕੈਂਪ ਵਿੱਚ 118 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ। ਕਿਉਂਕਿ ਪਿੰਡਾਂ ਵਿੱਚ ਜ਼ਿਆਦਾਤਰ ਵਸੋਂ ਗ਼ਰੀਬ ਲੋਕਾਂ ਹੈ, ਜੋ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…