Share on Facebook Share on Twitter Share on Google+ Share on Pinterest Share on Linkedin ਸਾਇਕਲ ਯਾਤਰਾ ਦਾ ਮੋਰਿੰਡਾ ਵਿੱਚ ਪੁੱਜਣ ’ਤੇ ਬੜੀ ਗਰਮਜੋਸ਼ੀ ਨਾਲ ਸਵਾਗਤ ਗਗਨਦੀਪ ਘੜੂੰਆਂ ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 4 ਫਰਵਰੀ: ਸਾਇਕਲ ਚਲਾਓ, ਸਿਹਤ ਬਣਾਓ, ਵਾਤਾਵਾਰਣ ਬਚਾਓ ਦਾ ਨਾਅਰਾ ਲੈ ਕੇ ਸਾਇਕਲਿੰਗ ਐਸੋਸੀਏਸ਼ਨ ਆਨੰਦਪੁਰ ਸਾਹਿਬ ਦੀ ਟੀਮ ਦਾ ਕੁਰਾਲੀ ਚੰਡੀਗੜ੍ਹ ਚੌਕ ਮੋਰਿੰਡਾ ਵਿਖੇ ਪਹੁੰਚਣ ਤੇ ਪ੍ਰਿਸੀਪਲ ਅਮਰਜੀਤ ਸਿੰਘ ਕੰਗ ਅਤੇ ਉਨ੍ਹਾਂ ਦੇ ਸਾਥੀਆ ਨੇ ਭਰਪੂਰ ਸੁਆਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਸਿੰਘ ਕੰਗ ਨੇ ਦੱਸਿਆ ਕਿ ਸਾਇਕਲਿੰਗ ਐਸੋਸੀਏਸ਼ਨ ਆਨੰਦਪੁਰ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ, ਡਾ. ਮਨੋਜ ਕੌਸਲ, ਨਰਿੰਦਰ ਸਿੰਘ ਬਾਸੋਵਾਲ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਜੋਗੀ, ਅਰੁਣਜੀਤ ਸਿੰਘ, ਬਾਬਾ ਕੁਲਵਿੰਦਰ ਸਿੰਘ, ਸੁਰਜਭਾਨ ਸਿੰਘ, ਗੁਰਲੀਨ ਸਿੰਘ, ਸਰਬਜੀਤ ਸਿੰਘ ਪੁਰੀ ਟੀਮ ਦਾ ਭਰਪੂਰ ਸੁਆਗਤ ਕੀਤਾ ਉਨ੍ਹਾਂ ਦੱਸਿਆ ਕਿ ਇਹ ਸਾਇਕਲ ਰੈਲੀ ਦਾ ਮੁੱਖ ਮੰਤਵ ਵਾਤਾਵਰਨ ਨੂੰ ਪੈਦਾ ਹੋ ਰਹੀਆ ਗੰਭੀਰ ਚੁਣੌਤੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ, ਆਮ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਸਾਇਕਲ ਦੀ ਵੱਧ ਤੋਂ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ। ਇਹ ਰੈਲੀ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਰੂਪਨਗਰ, ਕੁਰਾਲੀ, ਮੋਰਿੰਡਾ ਹੁੰਦੀ ਹੋਈ ਸ੍ਰੀ ਫਤਹਿਗੜ੍ਹ ਸਾਹਿਬ ਜਾਕੇ ਸਮਾਪਤ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਬੱਬੂ ਸਾਬਕਾ ਕੌਸਲਰ, ਜਵਾਹਰ ਲਾਲ ਸਾਬਕਾ ਕੌਸਲਰ, ਹਰਦੇਵ ਸਿੰਘ ਸਾਬਕਾ ਕੌਸਲਰ, ਬਲਵੀਰ ਸਿੰਘ ਗਿੱਲ ਸਾਬਕਾ ਕੌਸਲਰ, ਕਰਨਲ ਮਲਕੀਤ ਸਿੰਘ, ਚਰਨਜੀਤ ਸਿੰਘ ਕਲਸੀ, ਬਲਰਾਮ ਸੁਕਲਾ, ਗੁਰਮੀਤ ਸਿੰਘ, ਕੁਲਵੀਰ ਸਿੰਘ ਸੋਨੂੰ, ਗੁਰਦੀਪ ਸਿੰਘ, ਦਰਸ਼ਨ ਸਿੰਘ ਕੰਗ ਆਸਟ੍ਰੇਲੀਆ, ਹਵਿੰਦਰ ਸਿੰਘ ਆਦਿ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ