Share on Facebook Share on Twitter Share on Google+ Share on Pinterest Share on Linkedin ਈਸੀਐਚਐਸ ਪੋਲੀਕਲੀਨਿਕ ਨੂੰ ਫੇਜ਼-6 ਤੋਂ ਸੈਨਿਕ ਸਦਨ ਫੇਜ਼-10 ਵਿੱਚ ਤਬਦੀਲ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ: ਐਕਸ ਸਰਵਿਸ ਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ਼ ਐਸ਼ ਸੋਹੀ ਨੇ ਐਮਡੀ, ਈਸੀਐਚਐਸ, ਆਰਮੀ ਕਮਾਂਡ ਚੰਡੀਗੜ੍ਹ ਅਤੇ ਡਾਇਰੈਕਟਰ ਸੈਨਿਕ ਵੈਲਵੇਅਰ ਪੰਜਾਬ ਨੂੰ ਪੱਤਰ ਲਿਖ ਕੇ ਈਸੀਐਚਐਸ ਪੋਲੀਕਲੀਨਿਕ ਮੁਹਾਲੀ ਨੂੰ ਸੈਨਿਕ ਸਦਲ ਫੇਜ਼-10 ਮੁਹਾਲੀ ਵਿਖੇ ਤਬਦੀਲ ਕਰਨ ਦੀ ਮੰਗ ਕੀਤੀ ਹੈ। ਸ੍ਰੀ ਸੋਹੀ ਨੇ ਕਿਹਾ ਕਿ ਮੁਹਾਲੀ ਫੇਜ਼-10 ਵਿੱਚ ਉਸਾਰੇ ਗਏ ਸੈਨਿਕ ਸਦਨ ਵਿੱਚ ਹੁਣ ਤੱਕ ਜਿਲ੍ਹਾ ਸੈਨਿਕ ਬੋਰਡ ਸੀਐਸਡੀ ਕੰਟੀਨ, ਵੈਟਰਨ ਸਾਹਿਤ ਕੇਂਦਰ, ਗੈਸਟ ਹਾਊਸ ਅਤੇ ਵੱਖ ਵੱਖ ਟ੍ਰੇਨਿਗ ਕੋਰਸ ਆਦਿ ਵਿੱਚੋਂ ਚੱਲ ਰਹੇ ਹਨ। ਸੈਨਿਕ ਸਦਨ ਦਾ ਮਕਸਦ ਸਾਬਕਾ ਫੌਜੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਇੱਕ ਜਗ੍ਹਾਂ ’ਤੇ ਪ੍ਰਦਾਨ ਕਰਨਾ ਸੀ ਪਰ ਸਾਬਕਾ ਫੌਜੀਆਂ ਦੀ ਕੰਨਟਰੀਬਿਉਟਰੀ ਹੈਲਥ ਸਕੀਮ ਅਧੀਨ ਚੱਲਣ ਵਾਲਾ ਪੋਲੀਕਲੀਨਿਕ ਅਜੇ ਤਕ ਫੇਜ਼-10 ਵਿੱਚ ਤਬਦੀਲ ਨਹੀਂ ਕੀਤਾ ਗਿਆ ਅਤੇ ਉਹ ਅੱਜ ਵੀ ਫੇਜ਼-6 ਇੱਕ ਆਰਜ਼ੀ ਥਾਂ ਤੋਂ ਚਲਾਇਆ ਜਾ ਰਿਹਾ ਹੈ। ਫੇਜ਼-10 ਅਤੇ ਫੇਜ਼-6 ਵਿੱਚ ਕਾਫੀ ਦੂਰੀ ਹੋਣ ਨਾਲ ਸਾਬਕਾ ਫੌਜੀਆਂ ਨੂੰ ਭਾਰੀ ਮੁਸ਼ਕਿਲ ਪੇਸ਼ ਆਉੱਦੀ ਹੈ। ਸ੍ਰੀ ਸੋਹੀ ਨੇ ਮੰਗ ਕੀਤੀ ਕਿ ਸੈਨਿਕ ਸਦਨ ਦੀ ਪਹਿਲੀ ਮੰਜ਼ਲ ਤੇ ਪੋਲੀਕਲੀਨਿਕ (ਈਸੀਐਚਐਸ) ਲਈ ਗਈ ਜਗ੍ਹਾ ਦੀ ਉਸਾਰੀ ਜਲਦੀ ਕੀਤੀ ਜਾਵੇ। ਉਹਨਾਂ ਕਿਹਾ ਕਿ ਈਸੀਐਚਐਸ ਦੇ ਸੈਨਿਕ ਸਦਨ ਵਿੱਚ ਆਉਣ ਵਾਲੇ ਸਾਬਕਾ ਫੌਜੀਆਂ ਨੂੰ ਕਾਫੀ ਰਾਹਤ ਮਿਲੇਗੀ। ਸ੍ਰੀ ਸੋਹੀ ਨੇ ਕਿਹਾ ਕਿ ਫੇਜ਼-10 ਪੋਲੀਕਲਿਨਿਕ ਆਉਣ ਨਾਲ ਪਾਰਕਿੰਗ ਦੀ ਕੋਈ ਸਮਸਿਆ ਨਹੀਂ ਆਵੇਗੀ ਕਿਉਂਕਿ ਸੈਨਿਕ ਸਦਨ ਦੇ ਸਾਹਮਣੇ ਅਤੇ ਆਸ ਪਾਸ ਵਿੱਚ ਪਾਰਕਿੰਗ ਦੀ ਬਹੁਤ ਜਗਾ ਮੌਜੂਦ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ