ਯੂਨੀਵਰਸਲ ਗਰੁੱਪ ਆਫ਼ ਕਾਲਜਿਜ਼ ਵਿੱਚ ਟੈਕ ਫੈਸਟ ‘ਆਵਿਸ਼ਕਾਰ-2018’ ਦਾ ਸ਼ਾਨਦਾਰ ਆਯੋਜਨ

ਮੈਡੀਕਲ ਸਿੱਖਿਆ ਨੂੰ ਪ੍ਰਫੁੱਲਤ ਕਰਨ ਦਾ ਮਹਾਲੀ ਤੋਂ ਹੋ ਚੁੱਕਾ ਹੈ ਰਸਮੀ ਆਗਾਜ਼:ਬ੍ਰਹਮ ਮਹਿੰਦਰਾ

ਸਕਿੱਲ ਡਿਵੈਲਪਮੈਂਟ ਹੈ ਸਮੇਂ ਦੀ ਮੁੱਖ ਲੋੜ: ਡਾ. ਗੁਰਪ੍ਰੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਲਾਲੜੂ, 8 ਫਰਵਰੀ:
ਕਾਂਗਰਸ ਸਰਕਾਰ ਤਕਨੀਕੀ ਸਿੱਖਿਆ ਦੇ ਨਾਲ ਨਾਲ ਮੈਡੀਕਲ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਚਨਬੱਧ ਹੈ। ਮੈਡੀਕਲ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕੰਮ ਆਰੰਭ ਹੋ ਚੁੱਕਾ ਹੈ। ਜਿਸਦਾ ਆਗਾਜ਼ ਮਹਾਲੀ ਵਿਖੇ 100 ਬੈੱਡ ਦਾ ਹਸਪਤਾਲ ਬਨਾਉਣ ਦਾ ਐਲਾਨ ਕਰਕੇ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਲ ਗਰੁੱਪ ਵਿਖੇ ਟੈਕ ਫੈਸਟ ‘ਆਵਿਸ਼ਕਾਰ 2018’ ਦੇ ਉਦਘਾਟਨ ਕਰਦੇ ਹੋਏ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਪੰਜਾਬ ਨੇ ਵਿਦਿਆਰਥੀਆਂ ਅਤੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਹੋਰ ਅੱਗੇ ਬੋਲਦੇ ਹੋਏ ਕਿਹਾ ਕਿ ਹੈਲਥ ਅਤੇ ਮੈਡੀਕਲ ਸਿੱਖਿਆ ਨੂੰ ਅੱਗੇ ਵਧਾਉਣ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਮੈਡੀਕਲ ਕਾਲਜ ਅਤੇ ਹਸਪਤਾਲ ਖੋਲੇ ਜਾਣਗੇ ਤਾਂ ਜੋ ਬੱਚਿਆਂ ਨੂੰ ਆਪਣੀ ਮੈਡੀਕਲ ਸਿੱਖਿਆ ਦੇ ਲਈ ਦੇਸ਼ ਤੋਂ ਬਾਹਰ ਜਾਣ ਦੀ ਲੋੜ ਨਾ ਪਵੇ।
ਇਸ ਮੌਕੇ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਜ਼ਮਾਨਾ ਸਕਿੱਲ ਡਿਵੈਲੇਪਮੈਂਟ ਦਾ ਜ਼ਮਾਨਾ ਹੈ। ਜਿਸ ਲਈ ਬੱਚਿਆ ਨੂੰ ਆਪਣੇ ਹੁਨਰ ਦੀ ਪਹਿਚਾਣ ਕਰਦੇ ਹੋਏ ਜਿੰਦਗੀ ਵਿੱਚ ਆਪਣਾ ਟੀਚਾ ਮਿੱਥ ਕੇ ਉਸ ਲਈ ਪੂਰੀ ਮਿਹਨਤ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਹਰਲੇ ਦੇਸ਼ਾਂ ਵਿਚ ਜਾ ਕੇ ਨੌਕਰੀਆਂ ਕਰਨ ਦੀ ਥਾਂ ਤੁਸੀਂ ਆਪ ਨੌਕਰੀਆਂ ਦੇਣ ਵਾਲੇ ਬਣੋ। ਪ੍ਰਤੂੰ ਇਹ ਸਭ ਤਾਂ ਹੀ ਸੰਭਵ ਹੈ ਜੇਕਰ ਤੁਸੀ ਆਪਣੇ ਅੰਦਰੂਨੀ ਹੁਨਰ ਆਪ ਬਾਹਰ ਕੱਢ ਕੇ ਆਪਣੇ ਟੀਚੇ ਦੇ ਪ੍ਰਤੀ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਕੰਮ ਕਰੋਗੇ। ਉਨ੍ਹਾਂ ਕਿਹਾ ਕਿਹਾ ਕਿ ਯੂਨੀਵਰਸਲ ਗਰੁੱਪ ਆਪਣੇ ਵਿਦਿਆਰਥੀਆਂ ਦੇ ਸਕਿੱਲ ਡਿਵੈਲੇਪਮੈਂਟ ਲਈ ਲਗਾਤਾਰ ਆਪਣੀਆਂ ਕੋਸ਼ਿਸਾਂ ਨੂੰ ਜਾਰੀ ਰੱਖੇਗਾ। ਗਰੁੱਪ ਵੱਲੋਂ ਕਰਵਾਏ ਟੈਕ ਫੈਸਟ ‘ਆਵਿਸ਼ਕਾਰ 2018’ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਇੰਨ ਹੈਂਡ ਟਰੇਨਿੰਗ ਦੇਣਾ ਅਤੇ ਸਕਿੱਲ ਡਿਵੈੱਲਪਮੈਂਟ ਬਾਰੇ ਜਾਣਕਾਰੀ ਦੇਣਾ ਸੀ। ਇਸ ਮੋਕੇ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਇਸ ਫੈਸਟ ਭਾਗ ਲੈਂਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਚੰਗੀ ਦਿਲਚਸਪੀ ਵਿਖਾਈ ਗਈ। ਇਸ ਦੌਰਾਨ 40 ਤੋਂ ਵੱਧ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਭਾਗ ਲਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…