ਮੁਹਾਲੀ ਹਵਾਈ ਅੱਡੇ ’ਤੇ ਖੂਨਦਾਨ ਕੈਂਪ, ਛਾਂਦਾਰ ਤੇ ਫੁੱਲਦਾਰ ਪੌਦੇ ਵੀ ਲਗਾਏ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ’ਤੇ ਵੀਰਵਾਰ ਨੂੰ ਪੰਜਾਬ ਪੁਲੀਸ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਅਤੇ ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਏਅਰਪੋਰਟ ਥਾਣੇ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਵਿੱਚ ਇਕ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਏਅਰਪੋਰਟ ਦੇ ਛਾਂਦਾਰ ਅਤੇ ਫਲਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ। ਸ੍ਰੀ ਬੱਲ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ 73 ਵਿਅਕਤੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਐਸਪੀ ਅਖਿਲ ਚੌਧਰੀ ਅਤੇ ਚੰਡੀਗੜ੍ਹ ਇੰਟਰ ਨੈਸ਼ਨਲ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਸੁਨੀਲ ਦੱਤ ਨੇ ਕੀਤਾ।
ਦਿਲਚਸਪ ਗੱਲ ਇਹ ਰਹੀ ਕਿ ਕਈ ਪ੍ਰਵਾਸੀ ਭਰਤੀਆਂ ਅਤੇ ਹੋਰ ਯਾਤਰੀਆਂ ਨੇ ਵੀ ਇਸ ਮੌਕੇ ਆਪਣੀ ਇੱਛਾ ਅਨੁਸਾਰ ਖੂਨਦਾਨ ਕੀਤਾ। ਕੈਨੇਡਾ ਦੇ ਟੋਰੰਟੋ ਸ਼ਹਿਰ ਤੋਂ ਆਏ ਛੱਤਰਪਾਲ ਸਿੰਘ, ਵੈਨਕੂਵਰ ਤੋਂ ਅਮਰਵੀਰ ਸਿੰਘ ਬਾਜਵਾ, ਅੰਗੋਲਾ ਦੇ ਦੀਦਾਰ ਸਿੰਘ ਅੌਲਖ ਅਤੇ ਸਿੰਘਾਪੁਰ ਤੋਂ ਆਏ ਮਨਕਰਨ ਸਿੰਘ ਨੇ ਵੀ ਜਦੋਂ ਹਵਾਈ ਅੱਡੇ ਤੇ ਖੂਨਦਾਨ ਵਾਲੇ ਬੈਨਰ ਲੱਗੇ ਦੇਖੇ ਤਾਂ ਉਨ੍ਹਾਂ ਉਚੇਚੇ ਤੌਰ ਤੇ ਖੂਨਦਾਨ ਕੀਤਾ ਬਹੁਤ ਸਾਰੇ ਅਜਿਹੇ ਯਾਤਰੂ ਜੋ ਹਵਾਈ ਜਹਾਜ਼ ਵਿਚ ਚੜ੍ਹਨ ਵਾਲੇ ਸਨ ਕਈ ਯਾਤਰੀ ਖੂਨਦਾਨ ਕਰਨਾ ਚਾਹੁੰਦੇ ਸਨ ਪਰੰਤੂ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਡਾਕਟਰਾਂ ਨੇ ਸ਼ੰਕਾ ਪ੍ਰਗਟ ਕੀਤੀ ਕਿ ਹਵਾ ਵਿੱਚ ਉਚਾਈ ’ਤੇ ਜਾ ਕੇ ਉਨ੍ਹਾਂ ਕਿਧਰੇ ਕੋਈ ਮੁਸ਼ਕਲ ਨਾ ਆਵੇ।
ਖੂਨਦਾਨ ਕੈਂਪ ਦੇ ਆਯੋਜਕ ਐੱਸਐੱਚਓ ਏਅਰਪੋਰਟ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮੌਕੇ ਏਅਰਪੋਰਟ ਤੇ 50 ਦੇ ਕਰੀਬ ਪੌਦੇ ਵੀ ਲਗਾਏ ਗਏ। ਇਸ ਮੌਕੇ ਸੀ. ਆਈ. ਐੱਸ. ਐੱਫ., ਪੰਜਾਬ ਪੁਲਸ ਅਤੇ ਏਅਰਲਾਇਨਜ਼ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਖੂਨਦਾਨ ਕੀਤਾ। ਉਨ੍ਹਾਂ ਤੋÎਂ ਇਲਾਵਾ ਸੀ. ਆਈ. ਐੱਸ. ਐੱਫ. ਦੇ ਕਮਾਂਡੈਂਟ ਸੁਨਿਤ ਸ਼ਰਮਾ, ਏ. ਸੀ. ਪੀ. ਕਮੇਸ਼ਵਰ ਠਾਕੁਰ, ਹਰਸਿਮਰਨ ਸਿੰਘ ਬੱਲ, ਲਾਇਨਜ਼ ਕਲੱਬ ਦੇ ਪ੍ਰਧਾਨ ਡਾ. ਐੱਸ. ਐੱਸ. ਭਮਰਾ, ਸਕੱਤਰ ਸ਼ਾਇਨੀ ਤਨੇਜਾ, ਮਨਜੀਤ ਭਮਰਾ, ਦਿਨੇਸ਼ ਸੱਚਦੇਵਾ, ਜੀ. ਐੱਸ. ਗਰੇਵਾਲ, ਕੁਲਦੀਪ ਸਿੰਘ, ਐੱਚ. ਐੱਸ. ਬਰਾੜ, ਸੁਰਿੰਦਰ ਸਿੰਘ, ਹਰਚਰਨ ਕੌਰ ਤੇ ਹੋਰ ਮੋਹਤਵਰ ਵਿਅਕਤੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…