ਏਸ਼ੀਅਨ ਖੇਡਾਂ ਵਿੱਚ ਦੋ ਵਾਰ ਸੋਨ ਤਗਮਾ ਜਿੱਤਣ ਵਾਲੇ ਸਾਬਕਾ ਫੌਜੀ ਨੂੰ 31 ਸਾਲਾਂ ਬਾਅਦ ਮਿਲੀ ਪੈਨਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਫੌਜ ਵਿੱਚ ਨੌਕਰੀ ਦੌਰਾਨ ਏਸ਼ੀਅਨ ਖੇਡਾਂ ਵਿਚ ਦੋ ਵਾਰ ਹਿੱਸਾ ਲੈ ਕੇ 2 ਵਾਰ ਸੋਨ ਤਗਮਾ ਜਿੱਤਣ ਵਾਲੇ ਸਾਬਕਾ ਫੌਜੀ ਨੂੰ 31 ਸਾਲ ਬਾਅਦ ਪੈਨਸ਼ਨ ਦਾ ਹੱਕ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਦੱਸਿਆ ਕਿ ਨਾਇਕ ਹਾਕਮ ਸਿੰਘ ਵਸਨੀਕ ਪਿੰਡ ਭੱਠਲਾਂ ਜ਼ਿਲ੍ਹਾ ਸੰਗਰੂਰ 6 ਸਿੱਖ ਰਜਮੈਂਟ ਵਿੱਚ 1972 ਵਿੱਚ ਭਰਤੀ ਹੋਇਆ ਸੀ, ਫੌਜ ਦੀ ਨੌਕਰੀ ਦੌਰਾਨ ਹੀ ਉਸਨੇ 1977 ਅਤੇ 1979 ਦੀਆਂ ਏਸ਼ੀਅਨ ਖੇਡਾਂ ਵਿੱਚ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਦੋ ਵਾਰ ਸੋਨ ਤਗਮੇ ਜਿੱਤੇ ਸਨ। ਉਸ ਨੂੰ ਸਾਲ 2008 ਵਿੱਚ ਉਸ ਸਮੇਂ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵੱਲੋਂ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਆਪਣੀ ਨੌਕਰੀ ਦੌਰਾਨ ਨਾਇਕ ਹਾਕਮ ਸਿੰਘ ਨੇ ਆਪਣੀ ਫੌਜ ਦੀ ਕੰਪਨੀ ਦੇ ਖੇਡ ਫੰਡਾਂ ਉਪਰ ਕੁਮੈਂਟ ਕਰ ਦਿੱਤਾ ਸੀ ਜੋ ਕਿ ਉਸਦੇ ਕਮਾਂਡਿੰਗ ਅਫ਼ਸਰ ਨੂੰ ਚੰਗਾ ਨਹੀਂ ਲੱਗਿਆ ਅਤੇ ਉਸਦੇ ਕਮਾਂਡਿੰਗ ਅਫਸਰ ਨੇ ਉਸ ਨੂੰ ਸਾਲ 1987 ਵਿਚ ਨੌਕਰੀ ਤੋਂ ਜਬਰੀ ਰਿਟਾਇਰ ਕਰ ਦਿੱਤਾ ਗਿਆ ਉਸ ਸਮੇੱ ਨਾਇਕ ਹਾਕਮ ਸਿੰਘ ਦੀ ਸਰਵਿਸ 14 ਸਾਲ 6 ਮਹੀਨੇ ਦੀ ਹੋਈ ਸੀ। ਉਸ ਨੂੰ ਨੌਕਰੀ ਤੋੱ ਜਬਰੀ ਰਿਟਾਇਰ ਕਰਨ ਵੇਲੇ ਨਾ ਤਾਂ ਪੈਨਸ਼ਨ ਲਗਾਈ ਗਈ ਅਤੇ ਨਾ ਹੀ ਹੋਰ ਸਹੂਲਤ ਦਿੱਤੀ ਗਈ। ਇਸ ਤੋਂ ਬਾਅਦ ਕੁਝ ਸਮਾਂ ਹਾਕਮ ਸਿੰਘ ਨੇ ਪੰਜਾਬ ਪੁਲੀਸ ਵਿੱਚ ਵੀ ਨੌਕਰੀ ਕੀਤੀ। ਇਸ ਸਮੇੱ ਹਾਕਮ ਸਿੰਘ ਘੋਰ ਗਰੀਬੀ ਵਿੱਚ ਤਣਾਓ ਭਰੀ ਜ਼ਿੰਦਗੀ ਜੀ ਰਿਹਾ ਸੀ।
ਉਹਨਾਂ ਦੱਸਿਆ ਕਿ ਜਦੋਂ ਹਾਕਮ ਸਿੰਘ ਨੇ ਉਹਨਾਂ ਦੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਪਣੇ ਵਕੀਲ ਆਰ ਐਨ ਓਝਾ ਰਾਹੀਂ ਨਾਇਕ ਹਾਕਮ ਸਿੰਘ ਦਾ ਕੇਸ ਲੜਿਆ ਤਾਂ ਉਹ ਉਹਨਾਂ ਦੇ ਵਕੀਲ ਆਰ ਐਨ ਓਝਾ ਨੇ ਜਾਣਕਾਰੀ ਦਿੱਤੀ ਹੈ ਕਿ ਆਰਮਡ ਫੋਰਸਸ ਟ੍ਰਿਬਿਊਨਲ ਚੰਡੀਗੜ੍ਹ ਵੱਲੋਂ ਉਸ ਨੂੰ 31 ਸਾਲ ਬਾਅਦ ਪੈਨਸ਼ਨ ਦੇਣਾ ਦਾ ਫੈਸਲਾ ਕਰ ਲਿਆ ਗਿਆ ਹੈ। ਹੁਣ ਹਾਕਮ ਸਿੰਘ ਨੂੰ 1987 ਤੋੱ ਹੀ ਪੈਨਸ਼ਨ ਦਾ ਲਾਭ, 1996 ਤੋਂ 50 ਫੀਸਦੀ ਅੰਗਹੀਣਤਾ ਪੈਨਸ਼ਨ, ਮੈਡੀਕਲ ਸਹੂਲਤਾਂ, 6 ਸਾਲ ਦਾ ਏਰੀਅਰ, ਕੰਟੀਨ ਅਤੇ ਸਾਬਕਾ ਫੌਜੀਆਂ ਨੂੰ ਮਿਲਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …