ਖਰੜ ਦੇ ਪੱਤਰਕਾਰਾਂ ਵੱਲੋਂ ਖਰੜ ਥਾਣੇ ਦੇ ਬਾਹਰ ਧਰਨਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਫਰਵਰੀ:
ਖਰੜ ਵਿਖੇ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੌਸਿਕ ਦੀ ਅਗਵਾਈ ਵਿੱਚ ਪੱਤਰਕਾਰਾਂ ਵੱਲੋਂ ਖਰੜ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕੋਸ਼ਿਕ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਦੇਸੂਮਾਜਰਾ ਵਿਖੇ ਇਕ ਸ਼ੋਅਰੂਮ ਉਪਰ ਕਬਜ਼ਾ ਕਰਨ ਸਬੰਧੀ ਵਿਵਾਦ ਦੀ ਕਵਰੇਜ ਕਰਨ ਗਏ ਕੁਝ ਪੱਤਰਕਾਰਾਂ ਨਾਲ ਉਥੇ ਮੌਜੂਦ ਵਿਅਕਤੀਆਂ ’ਚੋਂ ਇੱਕ ਵਿਅਕਤੀ ਨੇ ਬਦਸਲੂਕੀ ਕੀਤੀ ਅਤੇ ਧਮਕੀਆਂ ਦਿੱਤੀਆਂ। ਪੱਤਰਕਾਰਾਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਪਰ ਪੁਲੀਸ ਨੇ ਇਸ ਵਿਅਕਤੀ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਟਾਲ ਮਟੋਲ ਦੀ ਨੀਤੀ ਅਪਣਾ ਲਈ, ਜਿਸ ਦੇ ਰੋਸ ਵਜੋਂ ਸਮੂਹ ਪੱਤਰਕਾਰ ਭਾਈਚਾਰੇ ਨੇ ਅੱਜ ਖਰੜ ਥਾਣੇ ਅੱਗੇ ਧਰਨਾ ਲਗਾ ਦਿਤਾ ਅਤੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਅਤੇ ਧਮਕੀਆਂ ਦੇਣ ਵਾਲੇ ਵਿਅਕਤੀ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਸੁਰਿੰਦਰ ਸ਼ਰਮਾ, ਸ਼ਸ਼ੀ ਪਾਲ ਜੈਨ, ਗਗਨ ਸੂਰੀ, ਪੰਕਜ ਚੱਢਾ, ਤਰਸੇਮ ਜੰਡਪੁਰੀ, ਮਨੋਜ ਗਿਰਧਰ, ਵਿਸ਼ਾਲ ਨਾਗਪਾਲ, ਜਗਵਿੰਦਰ ਸਿੰਘ, ਅਮਨਪ੍ਰੀਤ ਸਿੰਘ ਖਾਨਪੁਰੀ, ਅਵਤਾਰ ਸਿੰਘ ਮਹਿਰਾ ਅਤੇ ਹੋਰ ਪੱਤਰਕਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…