ਪਰਸੂ ਰਾਮ ਭਵਨ ਖਰੜ ਵਿੱਚ ਲੱਗਿਆ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ

ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 475 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਫਰਵਰੀ:
ਪਰਸੂ ਰਾਮ ਭਵਨ ਖਰੜ ਵਿਖੇ ਫਰੈਡਜ਼ ਫੌਰਐਵਰ ਵੈਲਫੇਅਰ ਸੁਸਾਇਟੀ ਖਰੜ ਵਲੋਂ ਅੱਖਾਂ ਦਾ ਮੁਫਤ ਚੈਕਅੱਪ ਅਪਰੇਸ਼ਨ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਨਗਰ ਕੌਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ ਨੇ ਕੀਤਾ ਤੇ ਏ.ਪੀ.ਜੇ ਸਕੂਲ ਦੇ ਪਿੰਸੀਪਲ ਜਸਵੀਰ ਚੰਦਰ ਵੀ ਹਾਜ਼ਰ ਸਨ। ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਗਰੇਵਾਲ ਹਸਪਤਾਲ ਆਈ ਇੰਸਟੀਚਿਊਟ ਚੰਡੀਗੜ੍ਹ ਦੇ ਮਾਹਿਰ ਡਾ.ਸਰਤਾਜ਼ ਸਿੰਘ ਗਰੇਵਾਲ ਦੀ ਰਹਿਨੁਮਾਈ ਵਾਲੀ ਡਾਕਟਰਾਂ ਦੀ ਟੀਮ ਵਲੋਂ 475 ਮਰੀਜ਼ਾ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 73 ਮਰੀਜ਼ਾਂ ਦੇ ਅਪਰੇਸ਼ਨ ਕੀਤੇ ਜਾਣਗੇ। ਸੁਸਾਇਟੀ ਵਲੋਂ ਮਰੀਜ਼ਾਂ ਦੇ ਲੈਨਜ ਅਤੇ ਅਪਰੇਸ਼ਨ, ਦਵਾਈਆਂ ਦਾ ਮੁਫ਼ਤ ਪ੍ਰਬੰਧ ਸੁਸਾਇਟੀ ਵਲੋਂ ਕੀਤਾ ਜਾਵੇਗਾ। । ਇਸ ਮੌਕੇ ਪਿੰ੍ਰਸੀਪਲ ਜਤਿੰਦਰ ਗੁਪਤਾ,ਪੰਕਜ ਕੁਮਾਰ ਰੌਕੀ, ਹਿਤੇਦਰ ਸਿੰਘ ਬੇਦੀ, ਦਿਨੇਸ਼, ਗੁਰਿੰਦਰ ਸਿੰਘ ਚੀਮਾ ਸਮੇਤ ਹੋਰ ਸੁਸਾਇਟੀ ਦੇ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …