ਸ਼ਿਵਰਾਤਰੀ ਸਬੰਧੀ ਬ੍ਰਹਮਾਕੁਮਾਰੀ ਭੈਣਾਂ ਨੇ ਕੱਢੀ ਸੋਭਾ ਯਾਤਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸਵਰੀ ਵਿਸ਼ਵ ਵਿਦਿਆਲਾ ਦੀ ਅੰਤਰਕੌਮੀ ਸੰਸਥਾ ਦੀ ਮੁਹਾਲੀ ਸ਼ਾਖਾ ਵੱਲੋੱ ਪ੍ਰਮਾਤਮਾ ਸ਼ਿਵ ਦੇ ਅਵਤਰਨ ਦੀ ਯਾਦਗਾਰ ਸ਼ਿਵਰਾਤਰੀ ਦੇ ਸਬੰਧ ਵਿੱਚ ਅੱਜ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਨੇ ਸਵੇਰੇ 8 ਵਜੇ ਸੁੱਖ-ਸ਼ਾਂਤੀ ਭਵਨ ਫੇਜ਼-7 ਤੋਂ ਰਵਾਨਾ ਕੀਤਾ। ਸ਼ੋਭਾ ਯਾਤਰਾ ਵਿੱਚ ਸਭ ਤੋੱ ਅੱਗੇ ਪ੍ਰਮਾਤਮਾ ਸ਼ਿਵ ਦਾ ਝੰਡਾ ਲੈ ਕੇ ਇੱਕ ਕੰਨਿਆ ਚਲ ਰਹੀ ਸੀ। ਉਸ ਉਪਰੰਤ ਕਲਸ਼ਧਾਰੀ ਭੈਣਾ, ਸਕੁਲੀ ਬੱਚੇ ਅਤੇ ਉਸ ਤੋੱ ਬਾਆਦ ਫਰਿਸ਼ਤਿਆਂ ਸਮਾਨ ਸੈਂਕੜਿਆਂ ਸਫੇਦ ਪੋਸ਼ਧਾਰੀ ਬ੍ਰਹਮਾਕੁਮਾਰੀਆਂ ਅਤੇ ਬ੍ਰਹਮਾਕੁਮਾਰ ਜੋ ਮੁਹਾਲੀ, ਰੋਪੜ , ਕੁਰਾਲੀ, ਖਰੜ, ਮੋਰਿੰਡਾ, ਨੂਰਪੁਰ ਬੇਦੀ ਅਤੇ ਚੰਡੀਗੜ ਅਦਿ ਤੋੱ ਆਏ ਸਨ, ਝੰਡੀਆਂ ਅਤੇ ਬੈਨਰ ਲੈ ਕੇ ਸ਼ਾਂਤੀ ਦੀ ਕਿਰਨਾ ਫੈਲਾਉਦੇ ਹੋਏ ਲਾਈਨਾ ਵਿੱਚ ਚਲ ਰਹੇ ਸਨ।
ਸ਼ਿਵਰਾਤਰੀ ਨਾਲ ਸਬੰਧਤ ਦਿਵਿਯ ਗੀਤਾਂ ਨੇ ਸਾਰੇ ਵਾਤਾਵਰਣ ਨੂੰ ਸ਼ਿਵਮਯ ਬਣਾ ਦਿੱਤਾ। ਸ਼ੋਭਾ ਯਾਤਰਾ ਫੇਜ਼-7, ਸੈਕਟਰ-61, ਸੱਚਾਧਨ ਗੁਰੂਦੁਆਰਾ ਫੇਜ਼-3ਬੀ1, ਫੇਜ਼-3ਬੀ 2, ਫੇਜ਼-7 ਚਾਵਲਾ ਚੌਕ, ਗੁਰਦੁਆਰਾ ਨਾਮਧਾਰੀ ਸੰਗਤ ਫੇਜ਼-7 ਅਤੇ ਫੇਜ਼-7 ਦੀ ਮਾਰਕੀਟ ਤੋਂ ਹੁੰਦੀ ਹੋਈ ਬ੍ਰਹਮਾਕੁਮਾਰੀਜ਼ ਸੁੱਖ-ਸ਼ਾਂਤੀ ਭਵਨ ਫੇਜ਼-7 ਵਿੱਚ ਸਮਾਪਤ ਹੋਈ। ਰਸਤੇ ਵਿੱਚ ਨਗਰ ਦੇ ਅਨੇਕ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋੱ ਸ਼ੋਭਾਯਾਤਰਾ ਦਾ ਜਲ, ਫਲ ਅਤੇ ਫੁੱਲਾਂ ਨਾਲ ਥਾਂ ਥਾਂ ਤੇ ਸਵਾਗਤ ਕੀਤਾ ਗਿਆ। ਇਸ ਉਪਰੰਤ ਸਵੇਰੇ 10.30 ਵਜੇ ਸੁੱਖ-ਸ਼ਾਂਤੀ ਭਵਨ ਵਿੱਖੇ ਸਰਵ ਧਰਮ ਨੇਤਾਵਾਂ, ਬ੍ਰਹਮਾਕੁਮਾਰੀ ਪ੍ਰੇਮਲਤਾ, ਬ੍ਰਹਮਾਕੁਮਾਰੀ ਰਮਾ ਅਤੇ ਵੱਖ ਵੱਖ ਰਾਜਯੋਗ ਕੇੱਦਰਾਂ ਦੀ ਸੰਚਾਲਿਕਾਵਾਂ ਨੇ ਪ੍ਰਮਾਤਮਾ ਸ਼ਿਵ ਦਾ ਝੰਡਾ ਲਹਿਰਾਇਆ ਅਤੇ ਹਜਾਰਾਂ ਗੁਬਾਰੇ ਛੱਡੇੇ ਗਏ ਜਿਹਨਾਂ ਰਾਹੀਂ ਵੀ ਸ਼ਿਵਰਾਤਰੀ ਦਾ ਸੰਦੇਸ਼ ਅਕਾਸ਼ ਵਿੱਚ ਪਹੁੰਚਿਆ।
ਇਸ ਮੌਕੇ ਤੇ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਸਭ ਨੂੰ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਲਈ ਸੰਕਲਪ ਦੁਆਇਆ ਅਤੇ ਕਿਹਾ ਕਿ ਕਾਮ, ਕ੍ਰੋਧ ਆਦਿ ਵਿਕਾਰ ਮਾਨਵਤਾ ਨਹੀਂ ਦਾਨਵਤਾ ਹੈ ਜਿਹਨਾਂ ਨੂੰ ਸ਼ਿਵਰਾਤਰੀ ਤੇ ਰਾਜਯੋਗ ਰਾਹੀਂ ਖਤਮ ਕਰੋ। ਇਸ ਮੰਤਵ ਲਈ ਯੋਗੀ ਅਤੇ ਪਵਿੱਤਰ ਬਣੋ। ਸਰਵ ਧਰਮ ਨੇਤਾਵਾਂ ਦੇ ਸੈਮੀਨਾਰ ਵਿੱਚ ਮੁਹਾਲੀ ਮਸਜਿਦ ਦੇ ਈਮਾਮ ਜਨਾਬ ਜੁਬੇਰ ਅਹਿਮਦ, ਗੁਰਦੁਆਰਾ ਸੱਚਾ ਧਨ ਫੇਜ 3ਬੀ1 ਦੇ ਸਕੱਤਰ ਸ: ਬਲਵਿੰਦਰ ਸਿੰਘ ਸਾਗਰ, ਗੁਰਦੁਆਰਾ ਨਾਮਧਾਰੀ ਸੰਗਤ ਫੇਜ਼-7 ਦੇ ਬੁਲਾਰੇ ਗੁਰਬਚਨ ਸਿੰਘ, ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਫੇਜ 2 ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਸਰਮਾ ਅਤੇ ਰੈਵਰਡ ਉਮੇਸ਼ ਜੋਸਫ ਪਾਸਟਰ ਚਰਚ ਆਫ ਨਾਰਥ ਇੰਡੀਆ ਆਦਿ ਨੇ ਭਾਗ ਲਿਆ ਅਤੇ ਸਭ ਨੇ ਸ਼ਿਵਰਾਤਰੀ ਦੀ ਵਧਾਈਆਂ ਦਿੱਤੀਆਂ। ਉਹਨਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਿਉਹਾਰ ਤੋਂ ਸਾਨੂੰ ਆਪਸੀ ਮੱਤਭੇਦ ਮਿਟਾ ਕੇ ਇਨਸਾਨੀਅਤ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਅਹਿੰਸਾ ਪਿਆਰ, ਭਾਈਚਾਰੇ ਨੂੰ ਮਜਬੂਤ ਕਰਨ ਦਾ ਸਬਕ ਧਾਰਨ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸੁੱਖ ਅਤੇ ਦੁੱਖ ਪ੍ਰਮਾਤਮਾਂ ਨਹੀਂ ਦਿੰਦਾ ਇਹ ਇਨਸਾਨ ਦੇ ਕਰਮਾ ਦਾ ਫਲ ਹੈ। ਵਰਨਣਯੋਗ ਹੈ ਕਿ 13 ਫਰਵਰੀ ਸ਼ਾਮ 5.30 ਵਜੇ ਬ੍ਰਹਮਾਕੁਮਾਰੀਜ਼ ਸੁੱਖ-ਸ਼ਾਂਤੀ ਫੇਜ਼-7 ਵਿੱਚ ਇਸ ਤਿਉਹਾਰ ਦਾ ਮੁੱਖ ਸਮਾਗਮ ਹੋਵੇਗਾ ਜਿਸ ਵਿੱਚ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਾਰਾ ਮੁੱਖ ਮਹਿਮਾਨ, ਮੁਹਾਲੀ ਦੀ ਡਿਪਨੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਆਈ.ਏ.ਐਸ ਅਤੇ ਖਰੜ ਦੀ ਉਪ ਮੰਡਲ ਮਜਿਸਟ੍ਰੇਟ ਸ੍ਰੀ ਮਤੀ ਅਮਨਿੰਦਰ ਕੌਰ ਬਰਾੜ ਪੀ.ਸੀ.ਐਸ ਵਿਸੇਸ਼ ਮਹਿਮਾਨ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …