ਮਾਵੀ ਹਸਪਤਾਲ ਮੋਰਿੰਡਾ ਵਿੱਚ ਵਿਸ਼ਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ 13 ਫਰਵਰੀ ਨੂੰ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 12 ਫਰਵਰੀ:
ਮਾਵੀ ਹਸਪਤਾਲ ਮੋਰਿੰਡਾ ਵਿੱਚ ਦਿਲ ਦੀਆਂ ਬਿਮਾਰੀਆਂ, ਨੱਕ-ਕੰਨ, ਗਲਾ, ਕੈਂਸਰ ਅਤੇੇ ਰਸੌਲੀਆਂ ਦਾ 13 ਫਰਵਰੀ ਨੂੰ ਮੁਫ਼ਤ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਜਰੀ ਦੇ ਮਾਹਿਰ ਡਾਕਟਰ ਸੰਦੀਪ ਸਿੰਘ ਮਾਵੀ ਨੇ ਦੱਸਿਆ ਕਿ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਮਸ਼ਹੂਰ ਇੰਡਸ ਹਸਪਤਾਲ ਮੁਹਾਲੀ ਦੇ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਕੈਂਪ ਵਿੱਚ ਹਾਜ਼ਰ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋ 2 ਵਜੇ ਦੁਪਹਿਰ ਤੱਕ ਲਗਾਏ ਜਾਣ ਵਾਲੇ ਇਸ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਵਿੱਚ ਬਲੱਡ ਸ਼ੂਗਰ ਤੇ ਈ.ਸੀ.ਜੀ ਦੇ ਟੈਸਟ ਵੀ ਕੀਤੇ ਜਾਣਗੇ। ਡਾਕਟਰ ਸੰਦੀਪ ਮਾਵੀ ਨੇ ਇਲਾਕੇ ਦੇ ਲੋਕਾਂ ਨੂੰ ਇਸ ਮੁਫ਼ਤ ਚੈਕਅੱਪ ਕੈਂਪ ਵਿੱਚ ਅਪਣੇ ਸ਼ਰੀਰ ਦੀ ਜਾਂਚ ਕਰਵਾਉਣ ਲਈ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…