ਸਿੱਖਿਆ ਸ਼ਾਸ਼ਤਰੀ ਸੰਤ ਸਿੰਘ ਨਹੀਂ ਰਹੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਅਧਿਕਾਰੀ ਪਵਿੱਤਰ ਸਿੰਘ ਦੇ ਪਿਤਾ ਸੰਤ ਸਿੰਘ ਨਹੀਂ ਰਹੇ। ਬੀਤੀ ਰਾਤ ਉਹਨਾਂ ਨੇ ਆਖਰੀ ਸਾਹ ਲਿਆ। ਸ੍ਰੀ ਸੰਤ ਸਿੰਘ ਮੁਹਾਲੀ ਦੇ ਸੀਨੀਅਰ ਅਕਾਲੀ ਆਗੂ ਤੇ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਦੀ ਪਤਨੀ ਦੇ ਭਰਾ ਸਨ। 86 ਸਾਲਾਂ ਸੰਤ ਸਿੰਘ ਬਤੌਰ ਮੁੱਖ ਅਧਿਆਪਕ ਸੇਵਾਮੁਕਤ ਹੋਏ ਅਤੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਹੇਮਕੁੰਟ ਸਾਹਿਬ ਜਾਨ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਅਤੇ ਉਹ 1997 ਤੋਂ 2009 ਤੱਕ ਜੋਸ਼ੀ ਮੱਠ ਬਤੌਰ ਮੈਨੇਜਰ ਸੇਵਾ ਕਰਦੇ ਰਹੇ।
ਨਿਸ਼ਕਾਮ ਸੇਵਾ ਭਾਵ ਵਾਲੇ ਸ੍ਰ. ਸੰਤ ਸਿੰਘ ਲੋਕਾਂ ਅਤੇ ਸ਼ਰਧਾਲੂਆਂ ਵਿੱਚ ਹਰਮਨ ਪਿਆਰੇ ਸਨ। ਉਹਨਾਂ ਦੇ ਬੇਟੇ ਨਿਰਮਲ ਸਿੰਘ, ਪ੍ਰਸ਼ੋਤਮ ਸਿੰਘ, ਬਲਵਿੰਦਰ ਪਾਲ ਸਿੰਘ ਨੌਕਰੀ ਕਰਦੇ ਹਨ। ਅੱਜ ਉਹਨਾਂ ਅੰਤਿਮ ਸੰਸਕਾਰ ਸਮੇਂ ਅਮਰੀਕ ਸਿੰਘ ਤਹਿਸੀਦਾਰ, ਅਮਨਦੀਪ ਸਿੰਘ ਮਾਂਗਟ ਸਾਬਕਾ ਪ੍ਰਧਾਨ ਨਗਰ ਕੌਂਸਲ ਚਮਕੌਰ ਸਾਹਿਬ, ਸਿੱਖਿਆ ਬੋਰਡ ਜਥੇਬੰਦੀ ਦੇ ਸਾਬਕਾ ਆਗੂ ਹਰਦਮਨ ਸਿੰਘ ਅਤੇ ਮਾਲਵਾ ਕਲਚਰ ਐਂਡ ਵੈਲਫੇਰ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਸਮੇਤ ਉਹਨਾਂ ਦੇ ਪਰਵਾਰਿਕ ਮਿੱਤਰ, ਰਿਸ਼ਤੇਦਾਰ ਅਤੇ ਸਾਕ ਸਬੰਧੀ ਹਾਜ਼ਰ ਸਨ। ਇਸੇ ਦੌਰਾਨ ਸਾਥੀ ਕਰਤਾਰ ਸਿੰਘ ਰਾਣੂ ਯਾਦਗਾਰੀ ਟਰਸਟ ਦੀ ਪ੍ਰਧਾਨ ਬੀਬੀ ਅਮਨਜੀਤ ਕੌਰ ਨੇ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਹੈ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…