ਵਾਅਦਾਖ਼ਿਲਾਫ਼ੀ ਕੈਪਟਨ ਸਰਕਾਰ ਦੀ ਫਿਤਰਤ ਬਣੀ: ਪਰਮਜੀਤ ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਵਾਅਦਾਖ਼ਿਲਾਫ਼ੀ ਕਾਂਗਰਸ ਸਰਕਾਰ ਦੀ ਇਕ ਤਰ੍ਹਾਂ ਫਿਤਰਤ ਹੀ ਬਣ ਗਈ ਹੈ ਜਿਸ ਤਹਿਤ ਅੱਜ ਪੰਜਾਬ ਦੀ ਕੈਪਟਨ ਸਰਕਾਰ ਨੇ ਮੁਹਾਲੀ ਹਲਕੇ ਨਾਲ ਵਾਅਦਾ ਖਿਲਾਫੀ ਕਰਦਿਆਂ ਇਥੇ ਬਣਨ ਵਾਲੇ ਮੈਡੀਕਲ ਕਾਲਜ ਨੂੰ ਸਿਫਟ ਕਰਦਿਆਂ ਸੰਗਰੂਰ ਵਿਖੇ ਬਣਾਉਣ ਦਾ ਐਲਾਨ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਅੱਜ ਆਪਣੇ ਨਿੱਜੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਸ੍ਰੀ ਕਾਹਲੋਂ ਨੇ ਕਿਹਾ ਕਿ ਸੰਗਰੂਰ ਵਿਖੇ ਪੀਜੀਆਈ ਦਾ ਸੈਟੇਲਾਈਟ ਸੈਂਟਰ ਬਣ ਗਿਆ ਹੈ ਅਤੇ ਇਕ ਟਾਟਾ ਮੈਮੋਰੀਅਲ ਹਸਪਤਾਲ ਬਣ ਗਿਆ ਜੋ ਕਿ ਕਿਸੇ ਵੀ ਸਮੇਂ ਮੈਡੀਕਲ ਕਾਲਜ ਬਣਾ ਸਕਦੇ ਹਨ। ਇਸ ਕਰਕੇ ਮੁਹਾਲੀ ਵਿਖੇ ਐਲਾਨ ਕੀਤਾ ਮੈਡੀਕਲ ਕਾਲਜ ਇੱਥੇ ਹੀ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕਾਂਗਰਸ ਸਰਕਾਰ ਦੀ ਨੀਅਤ ਤੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਇਸੇ ਕਰਕੇ ਉਹਨਾਂ ਨੇ ਕੈਪਟਨ ਸਰਕਾਰ ਵਲੋੱ ਪਹਿਲੇ ਸਾਲ ਰਿਲੀਜ ਕੀਤਾ ਜਾਣ ਵਾਲਾ 50 ਕਰੋੜ ਰੁਪਏ ਨਾ ਦੇਣ ਅਤੇ ਕਾਲਜ ਲਈ ਜ਼ਮੀਨ ਦੀ ਨਿਸ਼ਾਨਦੇਹੀ ਨਾ ਕਰਨ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਸੀ ਅੱਜ ਸਾਡਾ ਉਹ ਸ਼ੱਕ ਸਹੀ ਸਾਬਤ ਹੋਇਆ ਹੈ।
ਉਹਨਾਂ ਕਿਹਾ ਕਿ ਮੁਹਾਲੀ ਬਹੁਤ ਤੇਜੀ ਨਾਲ ਵਿਕਾਸ ਕਰ ਰਿਹਾ ਹੈ ਅਕਾਲੀ ਭਾਜਪਾ ਸਰਕਾਰ ਵੇਲੇ ਇੱਥੇ ਵੱਡੇ ਵੱਡੇ ਪ੍ਰੋਜੈਕਟ ਅਤੇ ਵਿਦਿਅਕ ਅਦਾਰੇ ਖੋਲੇ ਗਏ ਸਨ। ਉਹਨਾਂ ਕਿਹਾ ਕਿ ਜਿਹੜੀ ਕਾਂਗਰਸ ਲੀਡਰਸ਼ਿਪ ਕਾਲਜ ਦੇ ਮੁਹਾਲੀ ਵਿਖੇ ਲਿਆਉਣ ਦਾ ਸਿਹਰਾ ਲੈ ਰਹੀ ਸੀ, ਉਸ ਨੂੰ ਇਹ ਕਾਲਜ ਮੁਹਾਲੀ ਵਿਖੇ ਹੀ ਖੋਲਣ ਲਈ ਆਵਾਜ ਉਠਾਉਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਮੁਲਾਜ਼ਮ ਆਗੂ ਜਗਦੀਸ਼ ਸਿੰਘ, ਸੀਨੀਅਰ ਆਗੂ ਕੁਲਵਿੰਦਰ ਸਿੰਘ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਸੀਨੀਅਰ ਅਕਾਲੀ ਆਗੂ ਹਰਮਨਦੀਪ ਸਿੰਘ ਸੰਧੂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…