ਆਰਟੀਆਈ ਐਕਟ ਤਹਿਤ ਜਾਣਕਾਰੀ ਦੇਣ ਲਈ ਤਹਿਸੀਲ ਕੰਪਲੈਕਸ ਖਰੜ ਵਿੱਚ ਵਰਕਸ਼ਾਪ ਦਾ ਆਯੋਜਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਫਰਵਰੀ:
ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਲੋਕਾਂ ਦੇ ਅਧਿਕਾਰ ਅਤੇ ਜਾਗਰੂਕ ਤੇ ਜਾਣਕਾਰੀ ਨਾਗਰਿਕ ਬਿਨਾਂ ਸ਼ੱਕ ਦੇਸ਼ ਦੀਆਂ ਲੋਕਤੰਤਰੀ ਕੀਮਤਾਂ ਵਿੱਚ ਵਾਧਾ ਕਰਨਗੇ, ਪ੍ਰਸ਼ਾਸਨ ਅਤੇ ਉਸ ਨਾਲ ਸਬੰਧਤ ਮਾਮਲਿਆਂ ਵਿੱਚ ਖੁੱਲ੍ਹਾਪਣ, ਪਾਰਦਰਸ਼ੀ ਅਤੇ ਜਵਾਬਦੇਹੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਹ ਐਕਟ ਹੋਂਦ ਵਿੱਚ ਆਇਆ ਹੈ। ਉਹ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸ੍ਰਟੇਸ਼ਨ ਚੰਡੀਗੜ੍ਹ ਵੱਲੋਂ ਤਹਿਸੀਲ ਕੰਪਲੈਕਸ ਖਰੜ ਵਿਖੇ ‘ਸੂਚਨਾ ਅਧਿਕਾਰ ਐਕਟ-2005 ਦੀ ਜਾਣਕਾਰੀ ਦੇਣ ਲਈ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਵਿਭਾਗਾਂ ਵਿਚ ਕੰਮ ਕਰਦੇ ਅਧਿਕਾਰੀ, ਕਰਮਚਾਰੀਆਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਵਲੋਂ ਮੰਗੀ ਗਈ ਸੂਚਨਾ ਉਨ੍ਹਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕੇ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਵਰਕਸ਼ਾਪਾਂ ਵਿਚ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਅਤੇ ਸਾਨੂੰ ਵਰਕਸ਼ਾਪ ਵਿਚ ਮਿਹਨਤ ਨਾਲ ਬੁਲਾਰਿਆਂ ਦੇ ਤੱਥਾਂ ਨੁੂੰ ਸੁਣਨਾ ਚਾਹੀਦਾ ਹੈ। ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸ੍ਰਟੇਸ਼ਨ ਚੰਡੀਗੜ੍ਹ ਦੇ ਕੋਰਸ ਡਾਇਰੈਕਟਾਰ ਆਰ.ਟੀ.ਆਈ. ਜਰਨੈਲ ਸਿੰਘ ਨੇ ਇਸ ਐਕਟ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਕਿ ਇਹ ਐਕਟ ਲਾਗੂ ਹੋਣ ਨਾਲ ਅਸੀ ਕਿਵੇਂ ਕਿੱਥੋ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਐਡਵੋਕੇਟ ਬਾਂਕੇ ਬਿਹਾਰੀ ਨੇ ਸੂਚਨਾ ਪ੍ਰਾਪਤ ਕਰਨ ਲਈ ਬਿਨੈ ਪੱਤਰ ਕਿਸੇ ਵੀ ਦੇਣਾ ਅਤੇ ਇਸ ਨਾਲ ਫੀਸ, ਬੈਕਰਜ਼ ਚੈਕ ਜਾਂ ਇੰਡੀਅਨ ਪੋਸਟਲ ਆਰਡਰ ਲਗਾਉਣਾ ਅਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਇਹ ਪੱਤਰ ਲਿਖਤੀ ਤੌਰ ਤੇ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਸੂਚਨਾ ਅਫਸਰ, ਸਹਾਇਕ ਲੋਕ ਸੂਚਨਾ ਅਫਸਰ ਨੂੰ ਲਿਖਤੀ ਪੱਤਰ ਦੇ ਕੇ ਰਸੀਦ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਐਕਟ ਦੇ ਸੈਕਸ਼ਨ1,2,3 ਅਤੇ ਐਕਟ ਬਾਰੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਸੂਚਨਾ ਐਕਟ ਤਹਿਤ ਕੰਮ ਕਰਨ ਵਾਲੇ ਪੀ.ਆਈ.ਓ, ਏ.ਪੀ.ਆਈ.ਓ. ਦੇ ਰੋਲ ਸਬੰਧੀ ਦੱਸਿਆ ਅਤੇ ਸੈਕਸ਼ਨ 5,6,7 ਬਾਰੇ ਵੀ ਜਾਣਕਾਰੀ ਦਿੱਤੀ।
ਯਸਪਾਲ ਮਨਵੀਂ ਨੇ ਵੀ ਐਕਟ 8,9,10,11 ਬਾਰੇ ਦੱਸਿਆ ਕਿ ਪਹਿਲੀ ਐਂਪੀਲੇਟ ਅਥਾਰਟੀ ਨੇ ਫੈਸਲਾ ਕੀਤਾ ਹੈ ਉਸਦੇ ਵਿਰੁੱਧ ਸੂਚਨਾ ਕਮਿਸ਼ਨ ਪੰਜਾਬ ਪਾਸ ਅਪੀਲ ਕਿਵੇਂ ਕਰਨੀ ਹੈ। ਵਰਕਸ਼ਾਪ ਵਿੱਚ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਮਲਕੀਅਤ ਸਿੰਘ ਸਕੱਤਰ ਮਾਰਕੀਟ ਕਮੇਟੀ ਖਰੜ, ਡਾ. ਸੀ.ਪੀ. ਸਿੰਘ, ਰਾਜਬੀਰ ਸਿੰਘ, ਸੁਖਬੀਰ ਸਿੰਘ, ਕੁਲਵਿੰਦਰ ਕੌਰ, ਸੁਖਜੀਤ ਕੌਰ ਬੀ.ਪੀ.ਈ.ਓ ਮਾਜਰੀ, ਨਰਿੰਦਰ ਸਿੰਘ, ਪਿਆਰਾ ਸਿੰਘ, ਗੁਰਵੰਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਰ.ਟੀ.ਆਈ. ਨਾਲ ਸਬੰਧਿਤ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…