nabaz-e-punjab.com

ਪਿੰਡ ਮਟੌਰ ’ਚੋਂ ਚਾਰ ਕੁੜੀਆਂ ਭੇਤਭਰੀ ਹਾਲਤ ਵਿੱਚ ਲਾਪਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਮੁਹਾਲੀ ਨਗਰ ਨਿਗਮ ਅਧੀਨ ਪੈਂਦੇ ਪਿੰਡ ਮਟੌਰ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੀਆਂ 4 ਲੜਕੀਆਂ ਬੀਤੀ ਸ਼ਾਮ ਤੋਂ ਲਾਪਤਾ ਹਨ। ਪ੍ਰਾਪਤ ਜਾਣਕਾਰੀ ਜਾਣਕਾਰੀ ਚਾਰੇ ਲੜਕੀਆਂ 7ਵੀਂ ਜਮਾਤ ਵਿੱਚ ਪੜ੍ਹਦੀਆਂ ਹਨ ਅਤੇ ਆਪਸ ਵਿੱਚ ਪੱਕੀਆਂ ਸਹੇਲੀਆਂ ਹਨ। ਲੜਕੀਆਂ ਦੇ ਮਾਪਿਆਂ ਵਲੋੱ ਇਸ ਸਬੰਧੀ ਪੁਲੀਸ ਨੂੰ ਦਿੱਤੀ ਛਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਲੜਕੀਆਂ ਘਰੋੱ ਇਹ ਕਹਿ ਕਿ ਨਿਕਲੀਆਂ ਸਨ ਕਿ ਘੁੰਮਣ ਜਾ ਰਹੀਆਂ ਹਨ, ਪਰ ਵਾਪਸ ਨਹੀਂ ਪਰਤੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਇੱਕ ਲੜਕੀ ਦੇ ਮੂੰਹ ਬੋਲੇ ਭਰਾ ਕੋਲ ਉਕਤ ਲੜਕੀ ਦਾ ਫੋਨ ਆਇਆ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਸਾਰੀਆਂ ਘਰ ਤੋਂ ਬਹੁਤ ਦੂਰ ਚਲੀਆਂ ਗਈਆਂ ਹਨ ਅਤੇ ਵਾਪਸ ਨਹੀਂ ਆਉਣਗੀਆਂ। ਇਹ ਚਾਰੋ ਕੁੜੀਆਂ ਪ੍ਰਵਾਸੀ ਪਰਿਵਾਰਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਦੌਰਾਨ ਉਕਤ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਨੂੰ ਦੱਸਿਆ ਗਿਆ ਕਿ ਪਿੰਡ ਦੇ ਹੀ ਦੋ ਮੁੰਡੇ ਕੁੜੀਆਂ ਨੂੰ ਵਰਗਲਾ ਕੇ ਲੈ ਗਏ ਹਨ। ਉਹਨਾਂ ਨੇ ਪੁਲੀਸ ਨੂੰ ਇਹਨਾਂ ’ਚੋਂ ਇੱਕ ਮੁੰਡੇ ਦੀ ਫੋਟੋ ਵੀ ਮੁਹੱਈਆ ਕਰਵਾਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …