Share on Facebook Share on Twitter Share on Google+ Share on Pinterest Share on Linkedin ਮੈਗਸੀਪਾ ਚੰਡੀਗੜ੍ਹ ਵੱਲੋਂ ਤਹਿਸੀਲ ਕੰਪਲੈਕਸ ਖਰੜ ਵਿੱਚ ਆਯੋਜਿਤ ਦੋ ਰੋਜ਼ਾ ਆਰਟੀਆਈ ਐਕਟ ਵਰਕਸ਼ਾਪ ਸਮਾਪਤ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਫਰਵਰੀ: ਸੂਚਨਾ ਅਧਿਕਾਰ ਐਕਟ-2005 ਦੀ ਜਾਣਕਾਰੀ ਦੇਣ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸ੍ਰਟੇਸ਼ਨ ਚੰਡੀਗੜ੍ਹ ਵਲੋਂ ਤਹਿਸੀਲ ਕੰਪਲੈਕਸ ਖਰੜ ਵਿਖੇ (ਆਰ.ਟੀ.ਆਈ. ਐਕਟ) ਤਹਿਤ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਦੋ ਰੋਜ਼ਾ ਵਰਕਸ਼ਾਪ ਵਿਚ ਸਬ ਡਵੀਜ਼ਨ ਖਰੜ ਪੱਧਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਲੋਕ ਸੂਚਨਾ ਅਫਸਰ, ਸਹਾਇਕ ਲੋਕ ਸੂਹਨਾ ਅਫਸਰਾਂ ਨੇ ਭਾਗ ਲਿਆ। ਵਰਕਸ਼ਾਪ ਦੀ ਸਮਾਪਤੀ ਨੂੰ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਵਿਚ ਅਧਿਕਾਰੀਆਂ, ਕਰਮਚਾਰੀਆਂ ਨੂੰ ਆਰ.ਟੀ.ਆਈ. ਐਕਟ ਬਾਰੇ ਬਹੁਤ ਕੁਝ ਸਿੱਖਣ ਲਈ ਮਿਲਿਆ। ਲਖਬੀਰ ਸਿੰਘ ਨੇ ਐਕਟ ਤਹਿਤ ਪ੍ਰਸ਼ਨ, ਉਤਰ ਬਾਰੇ ਦੱਸਿਆ ਕਿ ਅਪਲਾਈ ਕਰਤਾ ਵਲੋਂ ਬਿਨੈ ਪੱਤਰ ਵਿਚ ਪ੍ਰਸ਼ਨ ਦਿੱਤਾ ਗਿਆ ਹੈ ਉਸਦਾ ਜਵਾਬ ਕਿਵੇਂ ਦਿੱਤਾ ਜਾਵੇ। ਡਾ. ਪੂਜਾ ਸਿਆਲ ਅਸਿਸਟੈਂਟ ਪ੍ਰੋਫੈਸਰ ਲਾਲ ਵਿਭਾਗ ਆਰਮੀ ਇੰਸਟੀਚਿਊਟ ਨੇ ਐਕਟ ਅਤੇ ਸੈਕਸ਼ਨ 21,22,23,24,25 ਸਮੇਤ ਹੋਰ ਜਾਣਕਾਰੀ ਦਿੱਤੀ। ਵਰਕਸ਼ਾਪ ਦੀ ਸਮਾਪਤੀ ਤੇ ਤਹਿਸੀਲਦਾਰ ਖਰੜ ਵਲੋਂ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਮਲਕੀਅਤ ਸਿੰਘ ਸਕੱਤਰ ਮਾਰਕੀਟ ਕਮੇਟੀ ਖਰੜ, ਡਾ.ਚੇਤਨਪ੍ਰਕਾਸ਼ ਸਿੰਘ, ਕੁਲਵਿੰਦਰ ਕੌਰ, ਸੁਖਜੀਤ ਕੋਰ ਬੀ.ਪੀ.ਈ.ਓ.ਮਾਜਰੀ, ਲਾਇਨਜ਼ ਕਲੱਬ ਖਰੜ ਸਿਟੀ(ਐਨ.ਜੀ.ਓ.) ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਰਾਜਬੀਰ ਸਿੰਘ, ਸੁਖਬੀਰ ਸਿੰਘ, ਪਰਮਜੀਤ ਕੌਰ ਬੀ.ਡੀ.ਪੀ.ਓ.ਦਫਤਰ ਖਰੜ ਸਮੇਤ ਹੋਰਨਾਂ ਨੂੰ ਟਰੇਨਿੰਗ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਖਜਾਨਾ ਅਫਸਰ ਇੰਦਰਜੀਤ ਸਿੰਘ, ਰੀਡਰ ਤਹਿਸੀਲਦਾਰ ਰਣਵਿੰਦਰ ਸਿੰਘ, ਜਵਾਹਰ ਸਾਗਰ ਐਸ.ਡੀ.ਓ.ਨਗਰ ਪੰਚਾਇਤ ਨਵਾਂ ਗਾਓ , ਸਮੇਤ ਹੋਰ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ