ਦੰਗਾਂ ਪੀੜਤ ਪਰਿਵਾਰਾਂ ਨੇ ਮੁਹਾਲੀ ਵਿੱਚ ਗਮਾਡਾ ਦਾ ਪੁਤਲਾ ਸਾੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸਥਾਨਕ ਫੇਜ਼-11 ਵਿਖੇ ਦੰਗਾਪੀੜਤ ਹੋਣ ਦਾ ਸਬੂਤ ਨਾ ਦੇ ਸਕਣ ਵਾਲੇ ਦੰਗਾਪੀੜਤਾਂ ਨੂੰ ਫਲੈਟ ਖਾਲੀ ਕਰਨ ਅਤੇ ਬੂਥ ਲੈਣ ਲਈ ਅਰਜ਼ੀਆਂ ਲੈਣ ਵਾਸਤੇ ਗਈ ਗਮਾਡਾ ਦੀ ਟੀਮ ਦਾ ਬੀਬੀ ਕਛਮੀਰ ਕੌਰ ਦੀ ਅਗਵਾਈ ਵਿਚ ਵੱਡੀ ਗਿਣਤੀ ਦੰਗਾ ਪੀੜਤਾਂ ਨੇ ਵਿਰੋਧ ਕੀਤਾ ਅਤੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਦੰਗਾਂ ਪੀੜਤਾਂ ਦੇ ਜੋ ਵੀ ਮਸਲੇ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਉਪਰ ਹਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਦੰਗਾ ਪੀੜਤ ਤੋੱ ਜਬਰਦਸਤੀ ਫਲੈਟ ਖਾਲੀ ਨਹੀਂ ਕਰਵਾਉਣਾ ਚਾਹੀਦਾ। ਉਹਨਾਂ ਕਿਹਾ ਕਿ ਇਹ ਦੰਗਾ ਪੀੜਤ ਇਥੇ 31 ਸਾਲਾਂ ਤੋੱ ਬੈਠੇ ਹਨ ਪਰ ਇਹਨਾਂ ਕੋਲ ਦੰਗਾ ਪੀੜਤਾਂ ਦਾ ਕੋਈ ਸਬੂਤ ਨਾ ਹੋਣ ਕਾਰਨ ਇਹਨਾਂ ਨੂੰ ਦੰਗਾ ਪੀੜਤ ਹੀ ਨਹੀਂ ਮੰਨਿਆ ਜਾ ਰਿਹਾ। ਉਹਨਾਂ ਕਿਹਾ ਕਿ ਇਹਨਾਂ ਦੰਗਾ ਪੀੜਤਾਂ ਨੂੰ ਬੂਥ ਦੀ ਥਾਂ ਰਹਿਣ ਲਈ ਫਲੈਟ ਹੀ ਦਿਤੇ ਜਾਣ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…