ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-10 ਵਿੱਚ ਬਲਾਕ ਪੱਧਰੀ ਵਿਦਿਅਕ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਬਲਾਕ ਖਰੜ-3 ਦੇ ਵਿਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ, ਫੇਜ਼-10 ਵਿਖੇ ਕਰਵਾਏ ਗਏ। ਮੁਕਾਬਲੇ ਵਿੱਚ ਕਲੱਸਟਰ ਪੱਧਰ ਤੇ ਜੇਤੂ ਵਿਦਿਆਰਥੀ ਅਤੇ ਅਧਿਆਪਕਾਂ ਨੇ ਭਾਗ ਲਿਆ। ਬੱਚਿਆਂ ਦੇ ਲਿਖਣ ਮੁਕਾਬਲੇ ਵਿੱਚ ਨਗਮਾ (ਫੇਜ਼-2), ਪ੍ਰੀਤੀ (ਫੇਜ਼-2), ਕਾਜਲ (ਭਬਾਤ) ਅਤੇ ਅਧਿਆਪਕਾਂ ਵਿੱਚ ਸ਼੍ਰੀਮਤੀ ਮੀਨਾਕਸ਼ੀ (ਸੋਹਾਣਾ), ਸ਼੍ਰੀਮਤੀ ਅਨੀਤਾ (ਭਬਾਤ) ਅਤੇ ਸ਼੍ਰੀਮਤੀ ਨਰਿੰਦਰ ਕੌਰ (ਭਬਾਤ) ਜੇਤੂ ਰਹੇ। ਪੜ੍ਹਨ ਦੇ ਮੁਕਾਬਲੇ ਵਿੱਚ ਹਰਮਨਪ੍ਰੀਤ ਕੌਰ (ਭਾਗੋ ਮਾਜਰਾ), ਮਹਿਮਾ (ਭਬਾਤ), ਸਿਮਰਨ (ਭਬਾਤ) ਪਹਿਲੇ ਸਥਾਨ ਤੇ ਰਹੇ। ਪਹਾੜਿਆਂ ਵਿੱਚ ਮਨੋਜ਼ (ਕੰਡਾਲਾ) ਨੇ 29, ਖੁਸ਼ੀ (ਰੁੜਕਾ) ਨੇ 34, ਸਾਧਨਾਂ (ਕੰਡਾਲਾ) ਨੇ 51, ਕਿਰਨ ਦੇਵੀ (ਕੁੰਭੜਾ) ਨੇ 75 ਅਤੇ ਜਸਪ੍ਰੀਤ ਕੌਰ (ਗੀਗੇ ਮਾਜਰਾ) ਨੇ 55 ਤੱਕ ਪਹਾੜੇ ਸੁਣਾਕੇ ਜਮਾਤਵਾਰ ਜਿੱਤ ਪ੍ਰਾਪਤ ਕੀਤੀ। ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬ੍ਰਾਹਮਣ ਸਭਾ ਮੁਹਾਲੀ ਦੇ ਚੇਅਰਮੈਨ ਸ੍ਰੀ ਮਨੋਜ ਜੋਸ਼ੀ ਨੇ ਸਕੂਲੀ ਬੱਚਿਆਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਦਿਆਂ ਹਮੇਸ਼ਾ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਣ ਲਈ ਪ੍ਰੇਰਿਆ। ਇਸ ਮੌਕੇ ਬਲਾਕ ਦੇ ਸੈਂਟਰ ਇੰਚਾਰਜ ਸ਼੍ਰੀ ਜਸਵੀਰ ਸਿੰਘ (ਫੇਜ਼-9), ਸ਼੍ਰੀਮਤੀ ਸੁਖਮੀਤ ਕੌਰ (ਸੋਹਾਣਾ), ਸ੍ਰੀਮਤੀ ਨਿਰਮਲਜੀਤ ਕੌਰ (ਭਾਗੋ ਮਾਜਰਾ), ਸ਼੍ਰੀਮਤੀ ਸੁਖਵਿੰਦਰ ਕੌਰ (ਭਬਾਤ) ਅਤੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਬਲਾਕ ਟੀਮ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…