ਵਾਰਡ ਨੰਬਰ-14 ਦੀਆਂ ਦੇ ਸਮੂਹ ਕਲੋਨੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ: ਗੁਰਪ੍ਰੇਮ ਰੋਮਾਣਾ

ਆਜ਼ਾਦ ਉਮੀਦਵਾਰ ਵਰਿੰਦਰ ਸਿੰਘ ਰੋਮਾਣਾ ਦੇ ਹੱਕ ਵਿੱਚ ਕੀਤੀ ਵੱਡੀ ਚੋਣ ਰੈਲੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਫਰਵਰੀ:
ਇੱਥੋਂ ਦੇ ਵਾਰਡ ਨੰਬਰ-14 ਦੀ ਹਰ ਕਲੋਨੀ, ਏਰੀਆ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ। ਜਿਸ ਤਰ੍ਹਾਂ ਪਹਿਲਾਂ ਸਵ: ਕੌਂਸਲਰ ਬਿਮਲਾ ਮਾਸੀ ਦੇ ਕਾਰਜਕਾਲ ਦੌਰਾਨ ਹੋਇਆ ਹੈ। ਹੁਣ ਇਸ ਵਾਰਡ ਤੋਂ ਆਜ਼ਾਦ ਉਮੀਦਵਾਰ ਵਰਿੰਦਰ ਸਿੰਘ ਰੋਮਾਣਾ ਹਨ। ਜਿਨ੍ਹਾਂ ਨੂੰ ਜਿਤਾ ਕੇ ਬਿਮਲਾ ਮਾਸੀ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਇਹ ਵਿਚਾਰ ਨਗਰ ਕੌਸਲ ਖਰੜ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਗੁਰਪ੍ਰੇਮ ਸਿੰਘ ਰੋਮਾਣਾ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਤੇਮਾਜਰਾ ਕਲੋਨੀ, ਛੱਜੂਮਾਜਰਾ ਕਲੋਨੀ, ਨਿਊ ਐਲ.ਆਈ.ਸੀ. ਕਲੋਨੀ, ਰਾਇਲ ਹੋਮਜ਼ ਫਲੈਟਸ, ਓਲਡ ਹੋਮਜ਼ ਫਲੈਟਸ ਵਿਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੌਸਲ ਪਾਸੋ ਟਿਊਬਵੈਲ ਲਗਾਇਆ ਜਾਵੇਗਾ।
ਇਸ ਵਾਰਡ ਵਿਚ ਕੇ.ਐਸ.ਬੀ-1,2, ਛੱਜੂਮਾਜਰਾ ਕਲੋਨੀ ਵਿਚ ਪਾਣੀ ਦੀ ਸਮੱਸਿਆ ਹੈ ਉਹ ਵੀ ਦੂਰ ਕੀਤੀ ਜਾਵੇਗੀ ਅਤੇ 5 ਏਕੜ ਜ਼ਮੀਨ ਵਿਚ ਪਾਰਕ ਅਤੇ ਥਿਏਟਰ ਬਣਾਇਆ ਜਾਵੇਗਾ ਕਿ ਇਸ ਏਰੀਆ ਦੇ ਪਰਿਵਾਰਾਂ ਨੂੰ ਪ੍ਰੋਗਰਾਮ ਕਰਨ ਲਈ ਫਾਇਦਾ ਹੋ ਸਕਦੇ। ਉਨ੍ਹਾਂ ਕਿਹਾ ਕਿ ਉਹ ਆਪਣੇ ਪ੍ਰਧਾਨ ਦੇ ਕਾਰਜਕਾਰਲ ਦੌਰਾਨ ਹੋਰ ਵਾਰਡ ਦਾ ਵਿਕਾਸ ਕਰਵਾਇਆ ਅਤੇ ਕੌਸਲ ਦੀ ਪ੍ਰਾਪਰਟੀਆਂ ਤੇ ਕਬਜ਼ਾ ਨਹੀਂ ਕੀਤਾ ਜਿਸ ਤਰ੍ਹਾਂ ਹੁਣ ਕੀਤਾ ਜਾ ਰਿਹਾ ਹੈ। ਬਲਾਕ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਸਿੱਧੂ, ਮੇਜਰ ਸਿੰਘ ਮਿਊਸਪਲ ਕੌਸਲਰ, ਹਾਕਮ ਸਿੰਘ ਸੰਤੇਮਾਜਰਾ ਕਲੋਨੀ ਸਮੇਤ ਹੋਰ ਬੁਲਾਰਿਆਂ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਰਿੰਦਰ ਸਿੰਘ ਰੋਮਾਣਾ ਪੜਿਆ ਲਿਖਿਆ ਨੌਜਵਾਨ ਹੈ ਅਤੇ ਪਹਿਲਾਂ ਵੀ ਉਸ ਨੇ ਬਿਮਲਾ ਮਾਸੀ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਵਿਚ ਹੱਥ ਵਟਾਇਆ ਹੈ।
ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਵਰਿੰਦਰ ਸਿੰਘ ਰੋਮਾਣਾ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਲਈ ਅਪੀਲ ਕੀਤੀ। ਇਸ ਮੌਕੇ ਮੇਜਰ ਸਿੰਘ, ਰਾਧੇ ਸੋਨੀ, ਕੁਲਦੀਪ ਕੌਰ ਸਾਰੇ ਮਿਊਸਪਲ ਕੌਸਲਰ, ਕਰਮਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਲਾਡੀ,ਕਿਰਪਾਲ ਸਿੰਘ, ਜਸਵਿੰਦਰ ਸਿੰਘ ਜੱਸੀ, ਹਾਕਮ ਸਿੰਘ ਪ੍ਰਧਾਨ ਸੰਤੇਮਾਜਰਾ ਕਲੋਨੀ, ਭੁਪਿੰਦਰ ਸਿੰਘ ਐਲ.ਆਈ.ਸੀ. ਕਲੋਨੀ, ਪ੍ਰਿਤਪਾਲ ਸਿੰਘ ਢਿਲੋ ਮਾਡਲ ਟਾਊਨ ਕਲੋਨੀ, ਹਰਜੀਤ ਸਿੰਘ ਗੰਜਾ ਕਾਂਗਰਸੀ ਆਗੂ, ਪਿੰ੍ਰਥੀ ਰਾਜ ਕਪੂਰ ਐਸ.ਬੀ.ਪੀ.2 ਸਮੇਤ ਵਾਰਡ ਨੰਬਰ-14 ਤਹਿਤ ਪੈਂਦੀਆਂ ਕਲੋਨੀ ਦੇ ਵਸਨੀਕ ਭਾਰੀ ਗਿਣਤੀ ਵਿਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …