Share on Facebook Share on Twitter Share on Google+ Share on Pinterest Share on Linkedin ਆਸਟਰੇਲੀਆ ਨੇ ਖੇਤੀ, ਖੇਡਾਂ ਅਤੇ ਸੈਰ ਸਪਾਟਾ ਵਿੱਚ ਪੰਜਾਬ ਦਾ ਸਹਿਯੋਗ ਕਰਨ ਦੀ ਹਾਮੀ ਭਰੀ ਆਸਟਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ, ਸੰਭਾਵਨਾਵਾਂ ਤਲਾਸ਼ਣ ’ਤੇ ਜ਼ੋਰ ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 18 ਫਰਵਰੀ: ‘ਆਸਟਰੇਲੀਆ ਖੇਤੀ, ਖੇਡਾਂ ਅਤੇ ਸੈਰ ਸਪਾਟਾ ਸਨਅਤ ਵਿਚ ਪੰਜਾਬ ਦਾ ਸਹਿਯੋਗ ਕਰਨ ਲਈ ਰਾਜ਼ੀ ਹੈ ਅਤੇ ਛੇਤੀ ਹੀ ਇੰਨਾਂ ਖੇਤਰਾਂ ਵਿਚ ਸੰਭਾਵਨਾਵਾਂ ਤਲਾਸ਼ਣ ਲਈ ਪੰਜਾਬ ਤੋਂ ਉਚ ਪੱਧਰੀ ਵਫਦ ਆਸਟਰੇਲੀਆ ਭੇਜਿਆ ਜਾਵੇਗਾ।’ ਉਕਤ ਸਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮਾਮਾਲੇ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆ ਦੇ ਹਾਈ ਕਮਿਸ਼ਨਰ ਮੈਡਮ ਹਰਿੰਦਰ ਸਿੱਧੂ, ਜੋ ਕਿ ਅੰਮ੍ਰਿਤਸਰ ਦੇ ਦੌਰੇ ’ਤੇ ਆਏ ਹੋਏ ਸਨ, ਨਾਲ ਵਿਸਥਾਰਤ ਮੀਟਿੰਗ ਮਗਰੋਂ ਪ੍ਰੈਸ ਮਿਲਣੀ ਵਿਚ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਆਸਟਰੇਲੀ ਖੇਡ ਤਕਨੀਕ ਤੇ ਖੇਤੀ ਉਤਪਾਦਾਂ ਦੀ ਵਿਸ਼ਵ ਪੱਧਰੀ ਮਾਰਕਟਿੰਗ ਲਈ ਆਪਣੀ ਪਛਾਣ ਬਣਾ ਚੁੱਕਾ ਹੈ ਅਤੇ ਆਸਟਰੇਲੀਆ ਦੇ ਸਾਥ ਨਾਲ ਪੰਜਾਬ ਇੰਨਾਂ ਦੋਵਾਂ ਖੇਤਰਾਂ ਵਿਚ ਵਿਸ਼ਵ ਮਾਅਰਕਾ ਮਾਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿਚ ਸਹਿਯੋਗ ਲਈ ਸਾਬਕਾ ਹਾਕੀ ਕਪਤਾਨ ਸ੍ਰੀ ਪ੍ਰਗਟ ਸਿੰਘ ਅਤੇ ਸੁਖਬੀਰ ਸਿੰਘ ਗਰੇਵਾਲ ਆਸਟਰੇਲੀਆ ਨਾਲ ਰਾਬਤਾ ਰੱਖ ਰਹੇ ਹਨ ਅਤੇ ਆਸਟਰੇਲੀਆ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੁਹਾਲੀ ਤੋਂ ਇਲਾਵਾ ਪਟਿਆਲਾ ਵਿਖੇ ਬਣਨ ਵਾਲੀ ਨਵੀਂ ਖੇਡ ਯੂਨੀਵਰਸਿਟੀ ਲਈ ਆਸਟਰੇਲੀਆ ਖੇਡ ਤਕਨੀਕ, ਕੋਚਾਂ ਨੂੰ ਸਿਖਲਾਈ ਅਤੇ ਖਿਡਾਰੀਆਂ ਨੂੰ ਖੇਡ ਹੁਨਰ ਦੇਣ ਵਿਚ ਪੰਜਾਬ ਦਾ ਸਹਿਯੋਗ ਦੇਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ-ਖੂਹੰਦ ਸਾਂਭਣ, ਮਿੱਟੀ ਤੇ ਪਾਣੀ ਵਰਗੇ ਜ਼ਰੂਰੀ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਖੇਤੀ ਉਤਪਾਦਾਂ ਲਈ ਵਿਸ਼ਵ ਪੱਧਰ ’ਤੇ ਮੰਡੀਕਰਨ ਵਿਚ ਪੰਜਾਬ ਦਾ ਸਾਥ ਦੇਣ ਲਈ ਆਸਟਰੇਲੀਆ ਨੇ ਹਾਮੀ ਭਰੀ ਹੈ ਅਤੇ ਇੰਨਾਂ ਖੇਤਰਾਂ ਵਿੱਚ ਸਹਿਯੋਗ ਲੈਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾਲ ਉਚ ਪੱਧਰੀ ਵਫਦ ਆਸਟਰੇਲੀਆ ਭੇਜਿਆ ਜਾਵੇਗਾ, ਜੋ ਕਿ ਇੰਨਾਂ ਖੇਤਰਾਂ ਵਿਚ ਸੰਭਾਵਨਾਵਾਂ ਦੀ ਤਲਾਸ਼ ਕਰਕੇ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਨੂੰ ਵਿਸ਼ਵ ਪੱਧਰੀ ਮੰਡੀ ਮਿਲ ਜਾਵੇ ਤਾਂ ਫਸਲ ਦੇ ਘੱਟੋ-ਘੱਟ ਨਿਰਧਾਰਤ ਮੁੱਲ ਵੱਲ ਝਾਕਣ ਦੀ ਲੋੜ ਤੱਕ ਨਹੀਂ ਅਤੇ ਖੇਤੀ ਵਿਭੰਨਤਾ ਵੀ ਅਸਾਨੀ ਨਾਲ ਕਿਸਾਨ ਅਪਨਾ ਲਵੇਗਾ, ਜੋ ਕਿ ਪੰਜਾਬ ਲਈ ਬੇਹੱਦ ਜ਼ਰੂਰੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਆਸਟਰੇਲੀਆ ਦਾ ਸੈਰ ਸਪਾਟਾ ਵਿਭਾਗ ਪੰਜਾਬ ਦੇ ਸੈਰ-ਸਪਾਟਾ ਸਨਅਤ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਵਿਚ ਮਦਦ ਕਰੇਗਾ। ਉਨਾਂ ਦੱਸਿਆ ਕਿ ਮੈਡਮ ਹਰਿੰਦਰ ਸਿੱਧੂ ਨਾਲ ਉਨਾਂ ਦੀ ਇਹ ਲਗਾਤਾਰ ਦੂਸਰੀ ਮੀਟਿੰਗ ਇਸੇ ਵਿਸ਼ੇ ’ਤੇ ਹੋਈ ਹੈ ਅਤੇ ਆਸ ਹੈ ਕਿ ਅੰਮ੍ਰਿਤਸਰ ਜੋ ਕਿ ਧਾਰਮਿਕ ਦਰਸ਼ਨ, ਇਤਹਾਸਕ ਤੇ ਸਭਿਆਚਾਰਕ ਸਥਾਨਾਂ ਦੇ ਨਾਲ-ਨਾਲ ਸੁਵਾਦਿਸ਼ਟ ਪਕਵਾਨਾਂ ਲਈ ਵੀ ਮਸ਼ਹੂਰ ਹੈ, ਨੂੰ ਆਸਰੇਲੀਆ ਦੇ ਸਹਿਯੋਗ ਨਾਲ ਵਿਸ਼ਵ ਪੱਧਰ ’ਤੇ ਪ੍ਰਚਾਰਨ-ਪ੍ਰਸਾਰਨ ਵਿਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲ ਕਦਮੀ ਸਦਕਾ ਇਕੱਲੇ ਅੰਮ੍ਰਿਤਸਰ ਵਿੱਚ ਰੋਜ਼ਾਨਾ 25 ਹਜ਼ਾਰ ਯਾਤਰੀਆਂ ਦੀ ਗਿਣਤੀ ਵਧੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਅਸ਼ੀਸ ਸ਼ਰਮਾ ਡਾਇਰੈਕਟਰ ਆਸਟਰੇਲੀਆ ਵਪਾਰ ਅਤੇ ਨਿਵੇਸ਼ ਕਮਿਸ਼ਨ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਅਤੇ ਆਸਟਰੇਲੀਆ ਦੇ ਕਈ ਅਧਿਕਾਰੀ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ