ਖਰੜ ਵਿੱਚ ਕਾਰ ਦੀ ਤਲਾਸ਼ੀ ਦੌਰਾਨ 1 ਕਰੋੜ 5 ਲੱਖ ਪੁਰਾਣੀ ਕਰੰਸੀ ਸਮੇਤ ਮੁਲਜ਼ਮ ਗ੍ਰਿਫ਼ਤਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਫਰਵਰੀ:
ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ (ਜਾਂਚ) ਅਤੇ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਉਪ ਕਪਤਾਨ ਪੁਲਿਸ (ਜਾਂਚ) ਮੋਹਾਲੀ ਜੀ ਨੇ ਦੱਸਿਆ ਹੈ ਕਿ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਹੁਕਮਾ ਅਨੁਸਾਰ ਜਿਲ੍ਹਾ ਅੰਦਰ ਮਾੜੇ ਅਨਸਰਾ ਖਿਲਾਫ ਵਿੱਡੀ ਮੁਹਿੰਮ ਤਹਿਤ ਮਿਤੀ 19-02-2018 ਨੂੰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਏ.ਐਸ.ਆਈ ਰਜਿੰਦਰ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਸ਼ਿਵਾਲਿਕ ਸਿਟੀ ਖਰੜ ਦੇ ਸਾਹਮਣੇ ਲਾਂਡਰਾ ਖਰੜ ਰੋਡ ਪਰ ਨਾਕਾਬੰਦੀ ਕਰਕੇ ਦੋਰਾਨੇ ਚੈਕਿੰਗ ਇੱਕ ਕਰੇਟਾ ਗੱਡੀ ਨੰਬਰੀ ੍ਹ੍ਰ51-ਭ੍ਹ-1212 ਵਿੱਚ ਸਵਾਰ ਵਿਅਕਤੀਆਂ ਜਿੰਨ੍ਹਾ ਨੇ ਆਪਣੇ ਨਾਮ ਰਵਿੰਦਰ ਉੱਰਫ ਰਵੀ ਪੁੱਤਰ ਰਮੇਸ਼ ਕੁਮਾਰ ਕੌਮ ਬਿਸ਼ਨੋਈ ਵਾਸੀ ਪਿੰਢ ਧਾਂਗੜ ਜ਼ਿਲ੍ਹਾ ਫਤਿਆਬਾਦ ਹਾਲ ਵਾਸੀ ਕੁਆਟਰ ਨੰ. 10 ਪੁਲਿਸ ਲਾਇਨ ਫਰੀਦਾਬਾਦ ੍ਹ੍ਰ ਅਤੇ ਕਪਲ ਪੁੱਤਰ ਰਜਿੰਦਰ ਕੌਮ ਬਿਸ਼ਨੋਈ ਵਾਸੀ ਪਿੰਡ ਚਿੱਦੜ ਤਹਿ ਅਤੇ ਜ਼ਿਲ੍ਹਾ ਫਤਿਆਬਾਦ ੍ਹ੍ਰ ਦੱਸੇ ਜੋ ਗੱਡੀ ਦੀ ਪਿਛਲੀ ਸੀਟ ਪਰ ਸਵਾਰ ਰਵਿੰਦਰ ਉੱਰਫ ਰਵੀ ਉਕਤ ਦੇ ਹੱਥ ਵਿੱਚ ਫੜਿਆ ਬਰੀਫ ਕੇਸ ਦੀ ਤਾਲਾਸ਼ੀ ਕਰਨ ਤੇ ਬਰੀਫ ਕੇਸ ਵਿੱਚੋ 1 ਕਰੌੜ 5 ਲੱਖ ਪੁਰਾਣੀ ਭਾਰਤੀ ਕਰੰਸੀ ਨੋਟ ਬ੍ਰਾਮਦ ਕਰਨ ਵਿੱਚ ਭਾਰੀ ਸਫਲਤਾ ਹਾਸਲ ਕੀਤੀ ਹੈ।ਜਿੰਨਾ ਨੂੰ ਮੁੱਕਦਮਾ ਨੰ.35 ਮਿਤੀ 19-02-18 ਅ/ਧ 420,188 ਆਈ.ਪੀ.ਸੀ ਥਾਣਾ ਸਿਟੀ ਖਰੜ ਵਿੱਚ ਗ੍ਰਿਫਤਾਰ ਕੀਤਾ ਹੈ।ਜੋ ਦੋਰਾਨੇ ਤਫਤੀਸ਼ ਰਾਕੇਸ਼ ਕੁਮਾਰ ਪੁੱਤਰ ਓਮਪ੍ਰਕਾਸ਼ ਕੋਮ ਖਾਤੀ ਵਾਸੀ ਪਿੰਡ ਪਲੜਾ ਤਹਿ ਤੇ ਥਾਣਾ ਬੇੜੀ ਜ਼ਿਲ੍ਹਾ ਝੱਜਰ ਨੂੰ ਵੀ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਰਵਿੰਦਰ ਉੱਰਫ ਰਵੀ ਬੜਾ ਸ਼ਾਤਰ ਅਤੇ ਚੁਸਤ ਵਿਅਕਤੀ ਜਿਸ ਨੇ ਪਹਿਲਾ ਵੀ ਐਕਸਿਸ ਬੈਂਕ ਦੀ ਬ੍ਰਾਚ ਸੀ-ਸਕੀਮ ਅਸ਼ੌਕ ਨਗਰ ਜੈਪੁਰ ਰਾਜਸਥਾਨ ਵਿੱਖੇ 860 ਕਰੌੜ ਰੁਪਏ ਦੀ ਡਕੈਤੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਫਾਈਰਿੰਗ ਵੀ ਕੀਤੀ ਸੀ ਜਿਸ ਦੇ ਖਿਲਾਫ ਮੁੱਕਦਮਾ ਨੰ. 45 ਮਿਤੀ 6-02-18 ਅ/ਧ 342,398,457 ਆਈ.ਪੀ.ਸੀ ਥਾਣਾ ਅਸ਼ੌਕ ਨਗਰ ਜੈਪੁਰ ਦਰਜ ਰਜਿਸਟਰ ਹੈ। ਇਸ ਸਬੰਧੀ ਇੰਨਕਮ ਟੈਕਸ ਅਤੇ ਇੰਨਫੋਰਸਮੈਂਟ ਵਿਭਾਗ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।ਦੋਸ਼ੀਆਨ ਉਕਤਾਨ ਤੋ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…