ਐਸਟੀਐਫ਼ ਵੱਲੋਂ 150 ਗਰਾਮ ਹੈਰੋਇਨ ਸਮੇਤ ਨਾਇਜੀਰੀਅਨ ਦੋ ਸਾਥੀਆਂ ਨਾਲ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਹਰਪ੍ਰੀਤ ਸਿੰਘ ਏਆਈਜੀ ਰੋਪੜ ਰੇਂਜ ਦੇ ਦਿਸ਼ਾ ਨਿਰਦੇਸਾਂ ਹੇਠ ਐਸਟੀਐਫ਼ ਦੇ ਐਸਪੀ ਰਾਜਿੰਦਰ ਸਿੰਘ ਸੋਹਲ ਨੇ ਨਸ਼ਾ ਤਸਕਰੀ ਅਤੇ ਨਸ਼ਾ ਕਰਨ ਵਾਲਿਆ ਦੇ ਖ਼ਿਲਾਫ਼ ਸ਼ਿਕੰਜਾ ਕੱਸਦੇ ਹੋਏ ਲਾਂਡਰਾਂ ਚੌਕ ਵਿੱਚ ਨਾਕਾਬੰਦੀ ਕਰਕੇ ਬਨੂੜ ਸਾਈਡ ਤੋਂ ਆ ਰਹੀ ਕਾਰ ’ਚੋਂ ਇੱਕ ਨਾਇਜੀਰੀਅਨ ਜੇਮਜ ਵਿਲੀਅਮ ਵਾਸੀ ਤਿਲਕ ਨਗਰ ਦਿੱਲੀ ਅਤੇ ਉਸ ਦੇ ਦੋ ਸਾਥੀਆਂ ਪਰਮਵੀਰ ਸਿੰਘ ਉਰਫ਼ ਵਾਸੀ ਮਾਣਕਪੁਰ ਸਰੀਫ਼ ਅਤੇ ਨਾਲ ਦੀ ਸੀਟ ’ਤੇ ਬੈਠੇ ਵਿਅਕਤੀ ਗੁਰਤੇਜ ਸਿੰਘ ਉਰਫ਼ ਤੇਜ਼ੀ ਵਾਸੀ ਪਿੰਡ ਵਜੀਦਪੁਰ ਜ਼ਿਲ੍ਹਾ ਮੁਹਾਲੀ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ 150 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਐਸਪੀ ਸ੍ਰੀ ਸੋਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਦਿੱਲੀ ਤੋਂ ਹੈਰੋਇੰਨ ਲਿਆ ਕੇ ਮੁਹਾਲੀ, ਚੰਡੀਗੜ੍ਹ, ਰੋਪੜ ਅਤੇ ਪੰਚਕੂਲਾ ਦੇ ਆਸ ਪਾਸ ਦੇ ਇਲਾਕਾ ਵਿੱਚ ਹੈਰੋਇੰਨ ਸਪਲਾਈ ਕਰਦੇ ਹਨ। ਮੁਲਜ਼ਮ ਪਰਮਵੀਰ ਸਿੰਘ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਖ਼ਿਲਾਫ਼ ਪਹਿਲਾ ਵੀ ਥਾਣਾ ਕੁਰਾਲੀ ਅਤੇ ਮੁੱਲਾਪੁਰ ਗਰੀਬਦਾਸ ਵਿਖੇ ਲੜਾਈ ਝਗੜੇ ਅਤੇ ਬਲਾਤਕਾਰ ਦੇ ਕੇਸ ਦਰਜ ਹਨ। ਜਿਸ ਵਿੱਚ ਪਰਮਵੀਰ ਸਿੰਘ ਨੂੰ ਸਜਾ ਹੋਈ ਹੈ। ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਉੱਤੇ ਰਿਹਾਅ ਹੋਇਆ ਹੈ। ਗੁਰਤੇਜ ਸਿੰਘ ਤੇਜੀ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…